HOME ਬੋਧ ਗਯਾ ਮੁਕਤੀ ਅੰਦੋਲਨ ਦੇ ਆਗੂ ਸ੍ਰੀ ਆਕਾਸ਼ ਲਾਮਾ ਜੀ 28 ਜਨਵਰੀ...

ਬੋਧ ਗਯਾ ਮੁਕਤੀ ਅੰਦੋਲਨ ਦੇ ਆਗੂ ਸ੍ਰੀ ਆਕਾਸ਼ ਲਾਮਾ ਜੀ 28 ਜਨਵਰੀ ਨੂੰ ਤਕਸ਼ਿਲਾ ਮਹਾਂਬੁੱਧ ਵਿਹਾਰ ਵਿਖੇ ਵਿਸ਼ਾਲ ਸਭਾ ਨੂੰ ਸੰਬੋਧਨ ਕਰਨਗੇ

5

ਸਮਾਜ ਵੀਕਲੀ ਯੂ ਕੇ-

ਜਲੰਧਰ, (ਜੱਸਲ)- ਅੱਜ ਪੰਜਾਬ ਬੁੱਧਿਸ਼ਟ ਸੋਸਾਇਟੀ (ਰਜਿ.) ਪੰਜਾਬ ਵਲੋਂ ਤਕਸ਼ਿਲਾ ਬੁੱਧ ਵਿਹਾਰ, ਕਾਦੀਆਂ ਵਿਖੇ ਐਡਵੋਕੇਟ ਹਰਭਜਨ ਸਾਂਪਲਾ ਦੀ ਪ੍ਰਧਾਨਗੀ ਹੇਠ ਬੋਧੀ ਉਪਾਸਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ। ਜਿਸ ਵਿੱਚ ਬੋਧ ਗਯਾ ਮੁਕਤੀ ਅੰਦੋਲਨ ਦੇ ਪ੍ਰਮੁੱਖ ਆਗੂ ਸ੍ਰੀ ਆਕਾਸ਼ ਲਾਮਾ ਜੀ ਜਨਰਲ ਸੈਕਟਰੀ ਆਲ ਇੰਡੀਆ ਬੁੱਧਿਸਟ ਫੋਰਮ, ਦੀ ਪੰਜਾਬ ਫੇਰੀ ਦੌਰਾਨ ਤੀਸਰੀ ਵਿਸ਼ਾਲ ਸਭਾ ਵਿੱਚ 28 ਜਨਵਰੀ 2025, ਦਿਨ ਮੰਗਲਵਾਰ, ਸਵੇਰੇ 12 ਵਜੇ ਤਕਸ਼ਿਲਾ ਮਹਾਂ ਬੁੱਧ ਵਿਹਾਰ ਵਿੱਚ ਪਹੁੰਚਣ ‘ਤੇ ਸੁਸਾਇਟੀ ਵੱਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ।

        आकाश लामा

ਇਸ ਵਿਸ਼ਾਲ ਸਭਾ ਨੂੰ ਸ੍ਰੀ ਆਕਾਸ਼ ਲਾਮਾ ਜੀ ਸੰਬੋਧਨ ਕਰਨਗੇ। ਇਸ ਵਿਸ਼ਾਲ ਸਭਾ ਵਿੱਚ ਬੋਧੀ ਆਗੂ ਡਾ. ਹਰਬੰਸ ਲਾਲ ਬਿਰਦੀ ਲੰਡਨ ਵੀ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਮੀਟਿੰਗ ਵਿੱਚ ਭੰਤੇ ਪ੍ਰਗਿਆ ਬੋਧੀ ਵੱਲੋਂ ਬੁੱਧ ਵੰਦਨਾ ਕੀਤੀ ਗਈ ਅਤੇ ਅਸ਼ੀਰਵਾਦ ਦਿੱਤਾ ਗਿਆ। ਮੀਟਿੰਗ ਵਿੱਚ ਬਿਹਾਰ ਸਟੇਟ ਦੀ ਸਰਕਾਰ ਤੋ ਮੰਗ ਕੀਤੀ ਗਈ ਕਿ ਬੋਧ ਗਯਾ ਮੰਦਰ ਐਕਟ 1949 ਰੱਦ ਕੀਤਾ ਜਾਵੇ ਅਤੇ ਬੋਧ ਗਯਾ ਮਹਾਂਬੁੱਧ ਵਿਹਾਰ ਦਾ ਨਿਰੋਲ ਕੰਟਰੋਲ ਬੋਧੀਆਂ ਨੂੰ ਸੌਂਪਿਆ ਜਾਵੇ। ਬੋਧ ਗਯਾ ਮੁਕਤੀ ਅੰਦੋਲਨ ਲਈ ਉਪਾਸਕ ਆਪਣਾ ਦਾਨ ਭੰਤੇ ਪ੍ਰਗਿਆ ਬੋਧੀ ਅਤੇ ਸ੍ਰੀ ਰਾਮ ਦਾਸ ਗੁਰੂ ਖਜ਼ਾਨਚੀ ਪੰਜਾਬ ਬੁੱਧਿਸਟ ਸੋਸਾਇਟੀ ਕੋਲ ਜਮਾ ਕਰਾ ਸਕਦੇ ਹਨ। ਇਸ ਵਿਸ਼ਾਲ ਸਭਾ ਵਿੱਚ ਐਡਵੋਕੇਟ ਹਰਭਜਨ ਸਾਂਪਲਾ ਪ੍ਰਧਾਨ, ਮਨੋਜ ਕੁਮਾਰ, ਰਾਮਦਾਸ ਗੁਰੂ ਖਜਾਨਚੀ, ਸੁਰਿੰਦਰ ਸਿੰਘ, ਅਵਤਾਰ ਸਿੰਘ, ਰਕੇਸ਼ ਕੁਮਾਰ ਅਤੇ ਹੋਰ ਬਹੁਤ ਸਾਰੇ ਉਪਾਸਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਭੰਤੇ ਪ੍ਰਗਿਆ ਬੋਧੀ ਅਤੇ ਹਾਜ਼ਰ ਪੰਜਾਬ ਬੁੱਧਿਸ਼ਟ ਸੋਸਾਇਟੀ ਦੇ ਅਹੁਦੇਦਾਰਾਂ ਵਲੋਂ ਅੰਬੇਡਕਰੀ ਸਭਾਵਾਂ, ਬੋਧੀ ਸਭਾਵਾਂ, ਬੁੱਧੀਜੀਵੀਆਂ ਅਤੇ ਹੋਰ ਅਗਾਂਹਵਧੂ ਸੋਚ ਰੱਖਣ ਵਾਲੀਆਂ ਸੰਸਥਾਵਾਂ ਦੇ ਆਗੂਆਂ ਨੂੰ 28 ਜਨਵਰੀ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।

Previous articleਜਲੰਧਰ ਦੂਰਦਰਸ਼ਨ ਤੱਕ ਦਾ ਸਫ਼ਰ….
Next articleਸੰਗਮ ‘ਚ ਡੁਬਕੀ, ਦਿੱਲੀ ‘ਤੇ ਨਜ਼ਰ… ਪ੍ਰਧਾਨ ਮੰਤਰੀ ਮੋਦੀ ਦੀ ਪ੍ਰਯਾਗਰਾਜ ਫੇਰੀ ਦਾ ਮਤਲਬ