(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉੱਪਰ ਇਸ ਵੇਲੇ ਕਾਫੀ ਮਾੜਾ ਸਮਾਂ ਚੱਲ ਰਿਹਾ ਹੈ ਇਹ ਸਮਾਂ ਕਿਸੇ ਵਿਰੋਧੀ ਪਾਰਟੀ ਜਾਂ ਕਿਸੇ ਹੋਰ ਨੇ ਨਹੀਂ ਲਿਆਂਦਾ ਇਹ ਸਭ ਕੁਝ ਅਕਾਲੀ ਦਲ ਦੇ ਪ੍ਰਮੁੱਖ ਸੀਨੀਅਰ ਅਕਾਲੀ ਆਗੂਆਂ ਦੀਆਂ ਗਲਤੀਆਂ ਦੀਆਂ ਹੀ ਮਿਹਰਬਾਨੀ ਹਨ। ਅਕਾਲੀ ਦਲ ਦੇ ਪ੍ਰਧਾਨ ਰਹੇ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ ਤੇ ਉਹ ਕਿਸੇ ਵੀ ਸਰਗਰਮੀ ਵਿੱਚ ਹਿੱਸਾ ਲੈਂਦੇ ਨਜ਼ਰ ਨਹੀਂ ਆਏ ਆਪਣੇ ਤਨਖਾਹੀਆ ਤੇ ਖਿਮਾਂ ਯਾਚਨਾ ਦੇ ਸਬੰਧ ਦੇ ਵਿੱਚ ਅੱਜ ਸੁਖਬੀਰ ਸਿੰਘ ਬਾਦਲ ਆਪਣੇ ਸਾਥੀਆਂ ਸਮੇਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੁੱਜੇ ਤੇ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਰਾਂ ਨੂੰ ਮਿਲਣਾ ਚਾਹੁੰਦੇ ਸਨ ਪਰ ਜਥੇਦਾਰ ਬਾਹਰ ਹੋਣ ਕਾਰਨ ਨਹੀਂ ਮਿਲ ਸਕੇ। ਸੁਖਬੀਰ ਸਿੰਘ ਬਾਦਲ ਜਥੇਦਾਰ ਦੇ ਪੀ ਏ ਕੋਲ ਆਪਣਾ ਪੱਤਰ ਲੈ ਕੇ ਗਏ ਜਦੋਂ ਉਹ ਉੱਥੇ ਕੁਰਸੀ ਉੱਤੇ ਬੈਠਣ ਲੱਗੇ ਤਾਂ ਅਚਾਨਕ ਹੀ ਕੁਰਸੀ ਦਾ ਸੰਤੁਲਨ ਵਿਗੜ ਗਿਆ ਤੇ ਕੁਰਸੀ ਟੁੱਟ ਗਈ ਸੁਖਬੀਰ ਸਿੰਘ ਬਾਦਲ ਹੇਠਾਂ ਡਿੱਗ ਪਏ। ਗਰਮ ਜਿਹੀ ਸੱਟ ਵਿੱਚ ਉਹਨਾਂ ਨੂੰ ਬਹੁਤਾ ਪਤਾ ਨਹੀਂ ਲੱਗਿਆ ਤੇ ਉਹ ਉਥੋਂ ਆ ਗਏ ਜਦੋਂ ਰਸਤੇ ਵਿੱਚ ਆਏ ਤਾਂ ਉਨਾਂ ਨੂੰ ਲੱਤ ਵਿੱਚ ਦਰਦ ਦੀ ਸ਼ਿਕਾਇਤ ਹੋਈ ਤੇ ਸੁਖਬੀਰ ਸਿੰਘ ਬਾਦਲ ਨੂੰ ਉਨਾਂ ਦੇ ਸਾਥੀਆਂ ਨੇ ਗੁਰੂ ਰਾਮਦਾਸ ਹਸਪਤਾਲ ਵਿੱਚ ਲਿਆਂਦਾ ਜਿੱਥੇ ਉਹਨਾਂ ਦੀ ਜਾਂਚ ਹੋਈ ਤੇ ਉਹਨਾਂ ਦੀ ਲੱਤ ਦੀ ਹੱਡੀ ਨੁਕਸਾਨੀ ਗਈ ਦੱਸੀ ਜਾ ਰਹੀ ਹੈ। ਡਾਕਟਰਾਂ ਨੇ ਸੁਖਬੀਰ ਸਿੰਘ ਬਾਦਲ ਦੀ ਲੱਤ ਉੱਤੇ ਪਲਸਤਰ ਕਰ ਦਿੱਤਾ ਤੇ ਉਹਨਾਂ ਨੂੰ ਆਰਾਮ ਦੀ ਸਲਾਹ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਦੀ ਲੱਤ ਉੱਤੇ ਸੱਟ ਲੱਗਣ ਤੋਂ ਬਾਅਦ ਜਦੋਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਆਈਆਂ ਤਾਂ ਲੋਕਾਂ ਨੇ ਅਨੇਕਾਂ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਕਰ ਦਿੱਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly