ਹੁਸੈਨਪੁਰ, (ਸਮਾਜ ਵੀਕਲੀ) ( ਸੋਢੀ)-ਯੂਥ ਕਲੱਬ ਦੌਲਤਪੁਰ ਅਤੇ ਅਖਾੜਾ ਹਜ਼ਰਤ ਪੀਰ ਬਾਬਾ ਮੀਆਂ ਲਹਿਣਾ ਸ਼ਾਹ ਵਲੋਂ ਸਾਂਝੇ ਤੌਰ ਤੇ ਐਨ. ਆਰ. ਆਈ. ਵੀਰਾਂ ਅਤੇ ਇਲਾਕੇ ਭਰਦੇ ਸਮੂਹ ਦਾਨੀ ਸੱਜਣਾਂ ਦੇ ਸਹਿਯੋਗ ਨਾਲ 17ਵਾਂ ਸਲਾਨਾ ਛਿੰਝ ਮੇਲਾ ਅੱਜ 14 ਅਗਸਤ ਦਿਨ ਵੀਰਵਾਰ ਨੂੰ ਪਿੰਡ ਦੌਲਤਪੁਰ ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨੰਬਰਦਾਰ ਤਰੁਣ ਕਾਲੀਆ ਟੋਨੀ ਦੌਲਤਪੁਰ ਅਤੇ ਪਹਿਲਵਾਨ ਗੋਨੀ ਦੌਲਤਪੁਰ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿਚ ਸਿਰਫ਼ ਸੱਦੇ ਹੋਏ ਕੇਵਲ 6 ਅਖਾੜਿਆਂ ਦੇ ਮੱਲਾਂ ਦੀਆਂ ਹੀ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਜਦਕਿ ਹੋਰ ਕਿਸੇ ਪਹਿਲਵਾਨ ਦੀ ਕੁਸ਼ਤੀ ਨਹੀਂ ਕਰਵਾਈ ਜਾਵੇਗੀ ਅਤੇ ਨਾ ਹੀ ਹੋਰ ਕਿਸੇ ਤਰ੍ਹਾਂ ਦੀ ਕੋਈ ਖੇਡ ਕਰਵਾਈ ਜਾਵੇਗੀ। ਇਸ ਛਿੰਝ ਮੇਲੇ ਵਿਚ ਲਹਿੰਬਰ ਸ਼ਾਹਕੋਟੀ ਅਤੇ ਬਿੰਦਾ ਬਿਸ਼ਨਪੁਰ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਕੁਸ਼ਤੀਆਂ ਵਿਚ ਪਰਮਿੰਦਰ ਡੂਮਛੇੜੀ, ਅਜੇਪਾਲ ਆਲਮਗੀਰ, ਸੰਨੀ ਕਾਲਾ ਸੰਘਿਆਂ, ਗੱਗੂ ਨਵਾਂ ਪਿੰਡ ਕਾਲੀਆਂ ਅਤੇ ਹੋਰ ਅਨੇਕਾਂ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਇਸ ਛਿੰਝ ਮੇਲੇ ਨੂੰ ਸਫਲ ਬਣਾਉਣ ਵਿਚ ਸਟੇਟ ਐਵਾਰਡੀ ਰੌਸ਼ਨ ਖੈੜਾ, ਬਲਾਕ ਸੰਮਤੀ ਮੈਂਬਰ ਕੁਲਬੀਰ ਸਿੰਘ ਖੈੜਾ, ਸਾਬਕਾ ਸਰਪੰਚ ਤੇਜਵਿੰਦਰ ਸਿੰਘ ਸਾਬੀ ਖੈੜਾ, ਨੰਬਰਦਾਰ ਸਤਨਾਮ ਸਿੰਘ ਖੈੜਾ, ਕੁਲਵਿੰਦਰ ਕਿੰਦਾ, ਪ੍ਰਦੀਪ ਕੁਮਾਰ ਕਾਲੀਆ, ਸੰਦੀਪ ਕੁਮਾਰ ਸੀਪਾ, ਸਰਪੰਚ ਜਗਦੀਪ ਸਿੰਘ ਵੰਝ, ਸਰਪੰਚ ਜਸਵੰਤ ਸਿੰਘ, ਲਾਭ ਚੰਦ ਥਿੱਗਲੀ ਅਤੇ ਹੋਰ ਇਲਾਕੇ ਭਰਦੇ ਖੇਡ ਪ੍ਰੇਮੀਆਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



