HOME ਸੁਤੰਤਰਤਾ ਦਿਹਾੜੇ ਮੌਕੇ ਨੈਣਾ ਜੀਵਨ ਜੋਤੀ ਕਲੱਬ, ਰੋਪੜ ਦਾ ਵਿਸ਼ੇਸ਼ ਸਨਮਾਨ

ਸੁਤੰਤਰਤਾ ਦਿਹਾੜੇ ਮੌਕੇ ਨੈਣਾ ਜੀਵਨ ਜੋਤੀ ਕਲੱਬ, ਰੋਪੜ ਦਾ ਵਿਸ਼ੇਸ਼ ਸਨਮਾਨ

ਰੋਪੜ,  (ਸਮਾਜ ਵੀਕਲੀ)  (ਰੋਮੀ ਘੜਾਮਾਂ): ਰੋਪੜ ਦੀ ਸਮਾਜ ਸੇਵੀ ਕਾਰਜਾਂ ਲਈ ਪ੍ਰਸਿੱਧ ਸੰਸਥਾ ਨੈਣਾ ਜੀਵਨ ਜਯੋਤੀ ਕਲੱਬ ਦਾ ਨਹਿਰੂ ਸਟੇਡੀਅਮ ਵਿਖੇ ਹੋਏ ਜਿਲ੍ਹਾ ਪੱਧਰੀ ਸਮਾਗਮ ਵਿੱਚ ਖਾਸ ਤੌਰ ‘ਤੇ ਸਨਮਾਨ ਕੀਤਾ ਗਿਆ। ਜਿੱਥੇ ਪੰਜਾਬ ਦੇ ਵਿੱਤ ਯੋਜਨਾ, ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮਹਿਮਾਨ ਅਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ,  ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਆਈ.ਏ.ਐੱਸ. ਅਤੇ ਐਸ.ਐਸ.ਪੀ. ਗੁਰਮੀਤ ਸਿੰਘ ਖੁਰਾਨਾ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਉਕਤ ਸ਼ਖਸੀਅਤਾਂ ਦੀ ਹਾਜਰੀ ਵਿੱਚ ਹੋਏ ਸਨਮਾਨ ਲਈ ਕਲੱਬ ਮੈਂਬਰਾਂ ਪਰਵੀਨ ਜੈਨ, ਸੰਦੀਪ ਕੱਕੜ, ਵਰਿੰਦਰ ਵਿਆਸ, ਅਤਿੰਦਰ ਪਾਲ ਸਿੰਘ, ਸ਼ਿਵ ਕੁਮਾਰ ਸੈਣੀ, ਦਿਨੇਸ਼ ਵਰਮਾ ਅਤੇ ਧਰੂਵ ਨਾਰੰਗ ਨੇ ਸਾਰੇ ਪ੍ਰਸ਼ਾਸਨ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਨੌਵੇਂ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਨੈਸ਼ਨਲ ਪੱਧਰ ਤੇ ਸ਼ਰਧਾ ਨਾਲ ਮਨਾਉਣਾ ਹਰਿਆਣਾ ਸਰਕਾਰ ਦਾ ਕਾਰਜ਼ ਸਲਾਘਾਯੋਗ – ਜਥੇਦਾਰ ਦਾਦੂਵਾਲ
Next articleਖੇਡ ਪ੍ਰੇਮੀਆਂ ਅਤੇ ਇਲਾਕਾ ਵਾਸੀਆਂ ਵਿਚ ਭਾਰੀ ਉਤਸ਼ਾਹ-ਤਰੁਣ ਕਾਲੀਆ, ਗੋਨੀ ਦੌਲਤਪੁਰ