ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਤੇ ਨਿਰੋਗ ਰੱਖਦੀਆਂ ਹਨ- ਪ੍ਰਿੰਸੀਪਲ ਡਾ ਧਿਆਨ ਸਿੰਘ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਖੇਡਾਂ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਨਿਰੋਗ ਰੱਖਦੀਆਂ ਹਨ । ਭਾਰਤ ਦੇ ਨੌਜਵਾਨ ਆਪਣਾ ਭਵਿੱਖ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਖੇਡਾਂ ਖੇਡਦੇ ਹਨ । ਬਜ਼ੁਰਗ ਆਪਣੇ ਜੀਵਨ ਦਾ ਲੰਮਾ ਸਮਾਂ ਜੀਣ ਅਤੇ ਬੀਮਾਰੀਆਂ ਤੋਂ ਮੁਕਤ ਰਹਿਣ ਲਈ ਖੇਡ ਮੈਦਾਨਾਂ ਵਿੱਚ ਪ੍ਰੈਕਟਿਸ ਕਰਦੇ ਦੇਖੇ ਜਾ ਸਕਦੇ ਹਨ ।ਜਿਨ੍ਹਾਂ ਨੂੰ ਅਸੀਂ ਖੇਡਣ ਦਾ ਰੂਪ ਹੀ ਦੇ ਸਕਦੇ ਹਾਂ ਇਹ ਸ਼ਬਦ ਕਾਰਜਕਾਰੀ ਪ੍ਰਿੰਸੀਪਲ ਡਾ ਧਿਆਨ ਸਿੰਘ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਚੌਧਰੀਆਂ ਵਿਖੇ ਬਾਬਾ ਸਾਹਿਬ ਡਾ ਬੀ ਆਰ ਅੰਬੇਦਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਵਿੱਚ ਖੇਡ ਰਹੀਆਂ ਟੀਮਾਂ ਦੇ ਖਿਡਾਰੀਆਂ ਨੂੰ ਅੱਜ ਦੂਜੇ ਦਿਨ ਅਸ਼ੀਰਵਾਦ ਦੇਣ ਸਮੇਂ ਕਹੇ । ਉਨ੍ਹਾਂ ਕਿਹਾ ਕਿ ਖੇਡ ਕੋਈ ਵੀ ਹੋਵੇ ਉਸ ਨੂੰ ਖੇਡਣ ਦੀ ਭਾਵਨਾ ਨਾਲ ਖੇਡਣ ਚਾਹੀਦਾ ਹੈ। ਇਸ ਮੌਕੇ ਸਾਇੰਸ ਮਾਸਟਰ ਭਜਨ ਸਿੰਘ ,ਅਵਤਾਰ ਸਿੰਘ ਸੰਧੂ ,ਅਮਰੀਕ ਸਿੰਘ , ਜਤਿੰਦਰ ਸਿੰਘ ਥਿੰਦ , ਗੁਰਪ੍ਰੀਤ ਸਿੰਘ , ਡਾ ਕਰਮਜੀਤ ਸਿੰਘ ਕੁਮੈਂਟੇਟਰ, ਸਤਨਾਮ ਸੋਨਾ, ਮਨੀ, ਲਵ ,ਅਰਸ਼, ਪਵਨ, ਅਮਿਤ, ਬਲਜੀਤ ਸਿੰਘ ਭੱਟੀ, ਲਵਲੀ ਨਾਹਰ ਆਦਿ ਹਾਜ਼ਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਊਥਾਲ ਵਿਖੇ ਮਹਾਨ ਨਗਰ ਕੀਰਤਨ ਸਜਾਇਆ ਗਿਆ
Next articleਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਤੇ ਸਵਾਲ ਚੁੱਕਣ ਵਾਲੇ ਬਾਦਲ ਆਪਣੀ ਪੀੜ੍ਹੀ ਹੇਠ ਸੋਟਾ ਫੇਰਨ – ਰਣਜੀਤ ਸਿੰਘ ਖੋਜੇਵਾਲ