ਟੀਐੱਮਸੀ ਆਗੂਆਂ ਦੇ ਵੈਕਸੀਨ ਘੁਟਾਲੇਬਾਜ਼ਾਂ ਨਾਲ ਗੱਠਜੋੜ ਦਾ ਪਰਦਾਫਾਸ਼ ਕਰੇਗੀ ਭਾਜਪਾ: ਘੋਸ਼

ਕੋਲਕਾਤਾ (ਸਮਾਜ ਵੀਕਲੀ): ਭਾਜਪਾ ਨੇ ਫਰਜ਼ੀ ਟੀਕਾਕਰਨ ਮੁਹਿੰਮ ਲਈ ਹੁਕਮਰਾਨ ਟੀਐੱਮਸੀ ’ਤੇ ਹਮਲੇ ਤੇਜ਼ ਕਰਦਿਆਂ ਅੱਜ ਕਿਹਾ ਹੈ ਕਿ ਉਹ ਭਲਕੇ ਕੋਲਕਾਤਾ ਮਿਉਂਸਿਪਲ ਕਾਰਪੋਰੇਸ਼ਨ ਹੈੱਡਕੁਆਰਟਰ ਤੋਂ ਰੋਸ ਮਾਰਚ ਕੱਢੇਗੀ।

ਉਂਜ ਪੁਲੀਸ ਨੇ ਕੋਵਿਡ-19 ਹਾਲਾਤ ਕਾਰਨ ਭਾਜਪਾ ਨੂੰ ਪ੍ਰੋਗਰਾਮ ਰੱਦ ਕਰਨ ਲਈ ਕਿਹਾ ਹੈ। ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਘੋਸ਼ ਨੇ ਦੋਸ਼ ਲਾਇਆ ਕਿ ਹੁਕਮਰਾਨ ਧਿਰ ਫਰਜ਼ੀ ਟੀਕੇ ਲਗਾਉਣ ਵਾਲਿਆਂ ਦੇ ਆਪਣੀ ਪਾਰਟੀ ਦੇ ਆਗੂਆਂ ਨਾਲ ਸਬੰਧਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫਰਜ਼ੀ ਟੀਕਿਆਂ ਨੇ ਕਈ ਲੋਕਾਂ ਦੀਆਂ ਜਾਨਾਂ ਜੋਖਮ ’ਚ ਪਾ ਦਿੱਤੀਆਂ ਹਨ। ਘੋਸ਼ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਹੁਕਮਰਾਨ ਪਾਰਟੀ ਦੀ ਸ਼ਹਿ ’ਤੇ ਭਾਜਪਾ ਨੂੰ ਪ੍ਰਦਰਸ਼ਨ ਵਾਪਸ ਲਈ ਦਬਾਅ ਬਣਾ ਰਿਹਾ ਹੈ ਤਾਂ ਜੋ ਇਹ ਮੁੱਦਾ ਲੋਕਾਂ ਸਾਹਮਣੇ ਖੁੱਲ੍ਹ ਕੇ ਸਾਹਮਣੇ ਨਾ ਆ ਸਕੇ। ਉਨ੍ਹਾਂ ਜਾਇੰਟ ਕਮਿਸ਼ਨਰ ਦੇਬੰਜਨਾ ਦੇਬ ’ਤੇ ਦੋਸ਼ ਲਾਏ ਹਨ ਕਿ ਉਸ ਨੇ ਸ਼ਹਿਰ ’ਚ ਫਰਜ਼ੀ ਟੀਕਾਕਰਨ ਕੈਂਪ ਲਗਾਏ ਅਤੇ ਇਸ ਦਾ ਖ਼ੁਲਾਸਾ ਟੀਐੱਮਸੀ ਦੀ ਸੰਸਦ ਮੈਂਬਰ ਮਿਮੀ ਚੱਕਰਵਰਤੀ ਦੇ ਬਿਮਾਰ ਪੈਣ ਨਾਲ ਹੋਇਆ। ਉਧਰ ਕੋਲਕਾਤਾ ਪੁਲੀਸ ਦੇ ਸੂਤਰਾਂ ਮੁਤਾਬਕ ਸਾਰੇ ਇਕੱਠਾਂ ’ਤੇ ਆਫ਼ਤ ਪ੍ਰਬੰਧਨ ਐਕਟ ਤਹਿਤ ਪਾਬੰਦੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਤੇ ਖੇਤੀ ਕਾਨੂੰਨਾਂ ਦਾ ਮੁੱਦਾ ਉਭਾਰਨ ’ਤੇ ਜ਼ੋਰ ਪਾਵਾਂਗੇ: ਰਾਜੇਵਾਲ
Next articleਯੂਪੀ ’ਚ ਭਾਜਪਾ ਫਿਰ ਸਰਕਾਰ ਬਣਾਏਗੀ: ਯੋਗੀ