ਖੇਡਾਂ ਮਿਲਵਰਤਨ, ਸ਼ਹਿਨਸ਼ੀਲਤਾ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀਆਂ- ਭੁਪਿੰਦਰ ਕੌਰ ਡੀਈਓ

(ਸਮਾਜ ਵੀਕਲੀ)

*ਖੇਡਾਂ ਮਿਲਵਰਤਨ, ਸ਼ਹਿਨਸ਼ੀਲਤਾ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀਆਂ- ਭੁਪਿੰਦਰ ਕੌਰ ਡੀਈਓ*
*ਖੇਡਾਂ ਜ਼ਿੰਦਗੀ ਵਿੱਚ ਹਾਰ ਸਵੀਕਾਰ ਕਰਨਾ ਅਤੇ ਜਿੱਤ ਲਈ ਪ੍ਰੇਰਿਤ ਕਰਦੀਆਂ – ਮਹਿੰਦਰਪਾਲ ਸਿੰਘ ਡਿਪਟੀ ਡੀਈਓ*

ਬਠਿੰਡਾ (ਰਮੇਸ਼ਵਰ ਸਿੰਘ)- ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਠਿੰਡਾ ਜ਼ਿਲ੍ਹੇ ਦੇ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੀ ਰਹਿਨੁਮਾਈ ਹੇਠ ਸਫਲਤਾਪੂਰਵਕ ਕਰਵਾਈਆਂ ਜਾ ਰਹੀਆਂ ਹਨ। ਜਿਸ ਤਹਿਤ ਤੀਜੇ ਦਿਨ ਦੀਆਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਪਰਸ ਰਾਮ ਨਗਰ ਬਠਿੰਡਾ ਵਿਖੇ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਮਿਲਵਰਤਨ, ਸ਼ਹਿਨਸ਼ੀਲਤਾ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀਆਂ ਹਨ। ਖੇਡਾਂ ਜਿੱਥੇ ਜ਼ਿੰਦਗੀ ਵਿੱਚ ਹਾਰ ਸਵੀਕਾਰ ਕਰਨਾ ਸਿਖਾਉਂਦੀਆਂ ਹਨ ਉੱਥੇ ਹੀ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਕੇ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕਰਦੀਆਂ ਹਨ। ਇਹਨਾਂ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਪ੍ਰੀਤ ਸਿੰਘ ਬਰਾੜ ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਕਰਾਟੇ 20 ਕਿਲੋਗ੍ਰਾਮ ਵਰਗ ਲੜਕੇ ਵਿੱਚ ਰਾਮਪੁਰਾ ਪਹਿਲਾ ਅਤੇ ਮੌੜ ਦੂਜਾ, 23 ਕਿਲੋਗ੍ਰਾਮ ਵਰਗ ਲੜਕੇ ਵਿੱਚ ਸੰਗਤ ਪਹਿਲਾ ਅਤੇ ਰਾਮਪੁਰਾ ਦੂਜਾ, 26 ਕਿਲੋਗ੍ਰਾਮ ਵਰਗ ਲੜਕੇ ਵਿੱਚ ਤਲਵੰਡੀ ਸਾਬੋ ਪਹਿਲਾ ਅਤੇ ਭਗਤਾ ਭਾਈ ਦੂਜਾ, 32 ਕਿਲੋਗ੍ਰਾਮ ਵਰਗ ਵਿੱਚ ਰਾਮਪੁਰਾ ਪਹਿਲਾ ਅਤੇ ਬਠਿੰਡਾ ਦੂਜਾ ਸਥਾਨ ਤੇ ਰਿਹਾ।

ਇਨ੍ਹਾਂ ਖੇਡਾਂ ਨੂੰ ਸਫਲਤਾ ਪੂਰਵਕ ਕਰਵਾਉਣ ਲਈ ਬਲਾਕ ਖੇਡ ਅਫਸਰ ਬਲਰਾਜ ਸਿੰਘ ਸਿੱਧੂ, ਪ੍ਰਿਤਪਾਲ ਸਿੰਘ, ਜਸਪਾਲ ਸਿੰਘ,ਜਸਵੀਰ ਸਿੰਘ, ਜਗਤਾਰ ਸਿੰਘ, ਪਰਦੀਪ ਕੌਰ, ਸੈਂਟਰ ਹੈੱਡ ਟੀਚਰ ਸਤਨਾਮ ਸਿੰਘ ਨਥਾਣਾ ਲੜਕੇ, ਅਮਨਦੀਪ ਸਿੰਘ ਦਾਤੇਵਾਸੀਆ, ਹਰਦੀਪ ਸਿੰਘ, ਗੁਰਬਖਸ਼ ਸਿੰਘ ਢੱਡੇ, ਨਵਦੀਪ ਸਿੰਘ ਮੌੜ, ਹਰਜਿੰਦਰ ਸਿੰਘ ਢਿਪਾਲੀ, ਭੁਪਿੰਦਰ ਸਿੰਘ ਬਰਾੜ, ਨਰਿੰਦਰ ਸਿੰਘ ਬੱਲੂਆਣਾ, ਰਾਜਵੀਰ ਸਿੰਘ ਮਾਨ, ਹੈੱਡ ਟੀਚਰ ਨਿਰਭੈ ਸਿੰਘ ਭੁੱਲਰ, ਬਲਦੇਵ ਸਿੰਘ ਬਾਹੀਆ, ਨਿਰਮਲਾ ਦੇਵੀ, ਗੁਰਵੀਰ ਸਿੰਘ, ਦਵਿੰਦਰਪਾਲ ਸਿੰਘ ਡੀਪੀ, ਮਨਦੀਪ ਸਿੰਘ ਨੋਡਲ ਇੰਚਾਰਜ, ਸੁਖਪਾਲ ਸਿੰਘ ਸਿੱਧੂ, ਜਤਿੰਦਰ ਕੁਮਾਰ ਸ਼ਰਮਾ, ਮਨਿੰਦਰ ਸਿੰਘ ਜੱਸਲ, ਗੁਰਦਾਸ ਸਿੰਘ, ਗੁਰਪ੍ਰੀਤ ਸਿੰਘ, ਜਗਮੇਲ ਸਿੰਘ ਅਤੇ ਰਾਜ ਕੁਮਾਰ ਵਰਮਾ ਵੱਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ।

Previous articleSFJ declares US phase of Khalistan referendum beginning Jan 28
Next articleसरकार ने बताए पूर्वांचल एक्सप्रेस वे के फायदे जानिए क्या हैं नुकसान