ਚਮਚਾ ਤੇ ਉੱਲੂ ਹਾਸ ਵਿਅੰਗ

ਹਰਜਿੰਦਰ ਸਿੰਘ ਚੰਦੀ ਮਹਿਤਪੁਰ

(ਸਮਾਜ ਵੀਕਲੀ)

ਚਮਚਾ ਹੈਰਾਨ ਸੀ ਤੇ ਪ੍ਰੇਸ਼ਾਨ ਵੀ ਉਸ ਦੀ ਪ੍ਰੇਸ਼ਾਨੀ ਨੂੰ ਉੱਲੂ ਦੇਖ ਰਿਹਾ ਸੀ ਉੱਲੂ ਚਮਚੇ ਕੋਲ ਆਇਆ ਤੇ ਬੋਲਿਆ ਚਮਚੇ ਵੀਰ ਤੇਰੀ ਪ੍ਰੇਸ਼ਾਨੀ ਦਾ ਸਬੱਬ ਕੀ ਹੈ ਤੂੰ ਬਹੁਤ ਪ੍ਰੇਸ਼ਾਨ ਹੈ ਕੀ ਕਾਰਨ ਢਿੱਡ ਦੀ ਗੱਲ ਖੋਲ੍ਹ ਲੈ ਤੇ ਮਨ ਹਲਕਾ ਕਰ ਲੈ । ਉੱਲੂ ਦੀ ਗਲ ਸੁਣਦਿਆਂ ਚਮਚੇ ਨੇ ਲੰਮਾਂ ਸਾਹ ਲਿਆ ਤੇ ਹਾਉਕਾ ਭਰ ਕੇ ਬੋਲਿਆ ਲੈ ਵੀਰ ਉੱਲੂ ਸੁਣ ਮੇਰੀ ਦਰਦ ਭਰੀ ਵੇਦਨਾ ਮੈਂ ਸਟੀਲ , ਪਲਾਸਟਿਕ, ਲੋਹੇ, ਲਕੜ, ਚਾਂਦੀ , ਸੋਨੇ ਤੇ ਹੋਰ ਕਈ ਧਾਤਾਂ ਵਿੱਚ ਮਿਲਦਾ ਹਾਂ ਮੇਰਾ ਜਨਮ ਦਾਤਾ ਮਨੁੱਖ ਹੈ ਤੇ ਮੈਂ ਇਸ ਦਾ ਚਮਚਾ ਵਜਦਾ ਹਾਂ ਹਾਲਾ ਕੇ ਮੈਂ ਥਾਲੀ ,ਪਲੇਟ,ਕੋਲੀ, ਛੰਨਾ, ਆਦਿ ਬਰਤਨਾਂ ਦਾ ਵੀ ਚਮਚਾ ਹਾਂ ਇਹੀ ਬਸ ਨਹੀਂ ਧੋੜੇ ਵੱਡੇ ਅਕਾਰ ਵਿੱਚ ਮਨੁੱਖ ਨੇ ਮੈਨੂੰ ਬਣਾਇਆ ਤੇ ਮੇਰਾ ਨਾਮ ਕੜਛੀ ਜਾ ਕੜਛਾ ਰਖ ਦਿੱਤਾ

ਹੁਣ ਮੇਰਾ ਵਾਹ ਪਤੀਲੇ ,ਪਤੀਲੀ,ਸਗਲੇ ਆਦਿ ਨਾਲ ਪਿਆ ਤੇ ਇਨ੍ਹਾਂ ਦੀ ਮੈਂ ਕੜਛੀ ਕਹਾਇਆ ਤੇ ਜਦੋਂ ਮੇਰਾ ਵਾਹ ਦੇਗ,ਦੇਗਚੇ, ਵਲਟੋਹੀ, ਸਗਲੇ ਆਦਿ ਨਾਲ ਪਿਆ ਤਾਂ ਮੇਰਾ ਨਾਮ ਕੜਛਾ ਰਖ ਦਿੱਤਾ ਮੈਂ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਤੇ ਹਰ ਬਰਤਨ ਤੇ ਮਨੁੱਖ ਨਾਲ ਵਫਾਦਾਰੀ ਕੀਤੀ ਪਰ ਮੈਨੂੰ ਕੁੱਝ ਮਨੁੱਖਾਂ ਵਲੋਂ ਮਜ਼ਾਕ ਦੇ ਲਹਿਜ਼ੇ ਨਾਲ ਦੇਖਿਆ ਜਾਂਦਾ ਹੈ ਤੇ ਟਿੱਚਰ ਕੀਤੀ ਜਾਂਦੀ ਹੈ ਕਿਉਂ ਬਸ ਇਸ ਲਈ ਮੈਂ ਹੈਰਾਨ ਹਾਂ ਹੁਣ ਅਸਲੀ ਲਾਲਸਾ ਦੀ ਗਲ ਵੀ ਸੁਣ ਲੈ ਮਨੁੱਖ ਨੇ ਅਨਾਜ ਪੈਦਾ ਕੀਤਾ ਤੇ ਡਰੰਮ ਭਰ ਲਿਆ ਡਰੰਮ ਖੁਸ਼ ਸੀ ਕਿ ਮੈਂ ਵਫ਼ਾਦਾਰ ਹਾਂ ਮੇਰੇ ਵਿੱਚ ਅਨਾਜ ਪਾਇਆ ਗਿਆ ਹੁਣ ਅਨਾਜ ਪਰਾਤ ਵਿੱਚ ਪਾਇਆ ਤਾਂ ਪਰਾਂਤ ਖੁਸ਼ ਸੀ ਪਰ ਪਲੇ ਪਰਾਤ ਦੇ ਵੀ ਕੁਝ ਨਹੀਂ ਪਿਆ ਕਿਉਂ ਕਿ ਮਨੁੱਖ ਨੇ ਆਟਾ ਗੁੰਨਣ ਲਈ ਵਰਤ ਕੇ ਚਕਲੇ ਵੇਲਣੇ ਨਾਲ ਯਾਰੀ ਨਾ ਪਾ ਲਈ ਚਕਲਾ ਵੇਲਣਾ ਖੁਸ਼ ਸੀ

ਪਰ ਮਨੁੱਖ ਨੇ ਚਕਲਾ ਵੇਲਣਾ ਛੱਡ ਕੇ ਭੋਜਨ ਥਾਲੀ ਤੇ ਕੋਲੀਆਂ ਵਿੱਚ ਪਾ ਲਿਆ ਹੁਣ ਥਾਲੀ ਤੇ ਕੋਲੀਆਂ ਖੁਸ਼ ਸਨ ਕਿਉਂਕਿ ਭੋਜਨ ਉਨ੍ਹਾਂ ਵਿੱਚ ਸੀ ਪਰ ਮਨੁੱਖ ਨੇ ਮੈਨੂੰ ਚਮਚੇ ਨੂੰ ਵਰਤਿਆ ਤੇ ਮੇਰੀ ਸਹਾਇਤਾ ਨਾਲ ਕੋਲੀਆਂ ਤੇ ਥਾਲੀਆਂ ਖਾਲੀ ਕਰ ਦਿੱਤੀਆਂ ਭਲਾ ਇਸ ਵਿੱਚ ਮੇਰਾ ਕੀ ਕਸੂਰ ਮੈਨੂੰ ਤੇ ਵਰਤਿਆ ਗਿਆ ਉੱਲੂ ਵੀਰ ਮੈਂ ਤਾਂ ਖੁਦ ਬਹੁਤ ਖੁਸ਼ ਹੋਇਆ ਸੀ ਭੋਜਨ ਦੇਖ ਕੇ ਪਰ ਸਾਰਾ ਮਾਲ ਤਾਂ ਮਨੁੱਖ ਖਾ ਗਿਆ ਪਲੇ ਤਾਂ ਚਮਚੇ ਦੇ ਵੀ ਕੁੱਝ ਨਹੀਂ ਪਿਆ ਸਿਵਾਏ ਬਦਨਾਮੀ ਤੇ ਹੈਰਾਨੀ ਤੋਂ ਇਹ ਸੁਣ ਕੇ ਉੱਲੂ ਨੇ ਲੰਮਾਂ ਹੋਕਾ ਲਿਆ ਸੋਚਣ ਲੱਗਾ ਯਾਰ ਮੇਰਾ ਤਾਂ ਮਨੁੱਖ ਨਾਲ ਕੋਈ ਵਾਹ ਵਾਸਤਾ ਵੀ ਨਹੀਂ ਤੇ ਮੈਂ ਹੈ ਵੀ ਸਿੱਧਾ ਫਿਰ ਮਨੁੱਖ ਆਪਣਾ ਕਹਿ ਕੇ ਕਹਿੜਾ ਉੱਲੂ ਸਿੱਧਾ ਕਰਨ ਰਿਹਾ ਹੈ ।

ਪਤਰਕਾਰ ਹਰਜਿੰਦਰ ਸਿੰਘ ਚੰਦੀ
ਮਹਿਤਪੁਰ , ਨਕੋਦਰ, ਜਲੰਧਰ
9814601638

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਨ ਸਭਾ ਸੈਸ਼ਨ- ਨਿਰੀ ਨੌਟੰਕੀ
Next articleਗੁਰੂ ਨਾਨਕ ਦਾ ਸੰਦੇਸ਼