ਗੁਰੂ ਨਾਨਕ ਦਾ ਸੰਦੇਸ਼

ਜਸਵੀਰ ਸਿੰਘ ਪਾਬਲਾ

(ਸਮਾਜ ਵੀਕਲੀ)

ਬਾਬੇ ਨਾਨਕ ਦੀ ਸਿੱੱਖਿਆ ਨੂੰ,
ਮਨ ਦੇ ਵਿੱਚ ਵਸਾਓ।
ਉਸ ਦੇ ਪੂਰਨਿਆਂ ‘ਤੇ ਚੱਲ ਕੇ,
ਜੀਵਨ ਸਫਲ ਬਣਾਓ।

ਭਾਈ ਲਾਲੋ ਜਿਹੇ ਕਿਰਤੀਆਂ ਨੇ ਰਲ਼,
ਦੁਨੀਆ ਤਾਈਂ ਸਜਾਇਆ।
ਕਿਰਤੀ ਦੇ ਬਲ-ਬੂਤੇ ਇਹ,
ਸੰਸਾਰ ਸ੍ਵਰਗ ਕਹਾਇਆ।
ਕਾਮੇ ਦੀ ਮਿਹਨਤ ਦਾ ਸਿਹਰਾ,
ਕਾਮੇ ਸਿਰ ਸਜਾਓ।
ਬਾਬੇ ਨਾਨਕ…..

ਦਸਾਂ ਨਹੁੰਆਂ ਦੀ ਕਿਰਤ ਕਰਨ ਦਾ,
ਮੰਤਰ ਉਸ ਦ੍ਰਿੜ੍ਹਾਇਆ।
ਨਾਮ ਜਪਣ ਤੇ ਵੰਡ ਛਕਣ ਦਾ,
ਗੁਰ-ਉਪਦੇਸ਼ ਸੁਣਾਇਆ:
ਆਪ ਜਪੋ ਤੇ ਦੂਜਿਆਂ ਨੂੰ ਵੀ,
ਰੱਬ ਦਾ ਨਾਮ ਜਪਾਓ।
ਬਾਬੇ ਨਾਨਕ…..

ਅੌਰਤ ਦਾ ਸਤਿਕਾਰ ਕਰਨ ਦਾ,
ਬਾਬੇ ਵੱਲ ਸਮਝਾਇਆ।
ਜਣਨੀ ਕਹਿ ਕੇ ਰਾਜਿਆਂ ਦੀ,
ਉਸ ਅੌਰਤ ਨੂੰ ਵਡਿਆਇਆ।
ਗੁਰੂ ਨਾਨਕ ਦਾ ਇਹ ਸੰਦੇਸ਼ਾ,
ਘਰ-ਘਰ ਤੱਕ ਪਹੁੰਚਾਓ।
ਬਾਬੇ ਨਾਨਕ…..

ਮਲਕ ਭਾਗੋਆਂ, ਕੌਡੇ ਰਾਖਸ਼ਾਂ,
ਥਾਂ-ਥਾਂ ਲਾਏ ਡੇਰੇ।
ਲੁੱਟਣ ਵਾਲ਼ੇ ਥੋੜ੍ਹੇ,
ਪਰ ਲੁੱਟ ਹੋਣ ਵਾਲ਼ੇ ਬਹੁਤੇਰੇ।
ਕਰ ਕੇ ਏਕਾ ਲੋਟੂਆਂ ਦੇ,
ਚੁੰਗਲ਼ ‘ਚੋਂ ਦੇਸ ਬਚਾਓ।
ਬਾਬੇ ਨਾਨਕ…..

ਕਿਸੇ ਸਮੇਂ ਸੀ ਭਾਰਤ ਮੇਰਾ,
ਸੋਨ-ਚਿੜੀ ਅਖਵਾਉਂਦਾ।
ਰਿਸ਼ੀਆਂ-ਮੁਨੀਆਂ, ਗੁਰੂਆਂ-ਪੀਰਾਂ,
ਤੇ ਰੱਬੀ ਭਗਤਾਂ ਦਾ।
ਕਰ ਕੇ ਹਿੰਮਤ ਸੋਨੇ ਦੇ ਪਰ,
ਇਸ ਦੇ ਮੋੜ ਲਿਆਓ।
ਬਾਬੇ ਨਾਨਕ….

ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚਮਚਾ ਤੇ ਉੱਲੂ ਹਾਸ ਵਿਅੰਗ
Next articleਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਬਾਲ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ