ਬੋਲੀਆਂ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਰੱਬ ਉਨ੍ਹਾਂ ਦੇ ਮਨਾਂ ਵਿੱਚ ਵੱਸਦਾ,
ਖੌਰੇ ਲੋਕੀਂ ਮੰਦਰਾਂ ਚੋਂ ਕੀ ਭਾਲਦੇ?
ਆਪ ਮਾਇਆ ਬਿਨਾਂ ਪੈਰ ਨਾ ਪੁੱਟਦੇ,
ਸਾਨੂੰ ਬਾਬੇ ਕਹਿੰਦੇ ਮਾਇਆ ਨਾਗਣੀ।
ਲੋਕਾਂ ਨੂੰ ਆਪਸ ਵਿੱਚ ਲੜਾ ਕੇ,
ਆਪ ਨੇਤਾ ਕੱਠੇ ਹੋ ਕੇ ਮਜ਼ੇ ਲੁੱਟਦੇ।
ਪਾਣੀ ਪੀਣ ਨੂੰ ਵੀ ਲੱਭਣਾ ਨਹੀਂ,
ਜੇ ਨਾ ਬੰਦੇ ਨੇ ਅਕਲ ਵਰਤੀ।
ਹੁਣ ਬੰਦਾ ਠੰਢੀ ਛਾਂ ਭਾਲਦਾ ਫਿਰੇ,
ਚਾਰੇ, ਪਾਸੇ ਰੁੱਖਾਂ ਨੂੰ ਜੜ੍ਹੋਂ ਪੁੱਟ ਕੇ।
ਲੋਕੀਂ ਇਸ ਨੂੰ ਖਰੀਦਣ ਤੋਂ ਡਰਦੇ,
ਘਰੇਲੂ ਗੈਸ ਸਲੰਡਰ ਦਾ ਮੁੱਲ ਸੁਣ ਕੇ।
ਲੋਕਾਂ ਦੇ ਦਿਲਾਂ ‘ਚ ਪਿਆਰ ਨਾ ਰਿਹਾ,
ਹੁਣ ਨਾਂ ਦੇ ਰਹਿ ਗਏ ਰਿਸ਼ਤੇ।
ਮਹਿੰਦਰ ਸਿੰਘ ਮਾਨ
ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ  9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੈਂਕੜੇ ਕਬੱਡੀ ਪ੍ਰੇਮੀਆਂ ਨੇ ਨਮ ਅੱਖਾਂ ਨਾਲ ਦਿੱਤੀ ਕੋਚ ਗੁਰਮੇਲ ਸਿੰਘ ਨੂੰ ਅੰਤਿਮ ਵਿਦਾਇਗੀ
Next articleਸਰਵਹਿੱਤਕਾਰੀ ਵਿੱਦਿਆ ਮੰਦਿਰ ਹਾਈ ਸਕੂਲ ਵਿੱਚ ਮਨਾਇਆ ਗਿਆ ‘ਸਤਰੰਜ ਦਿਵਸ”