ਸੈਂਕੜੇ ਕਬੱਡੀ ਪ੍ਰੇਮੀਆਂ ਨੇ ਨਮ ਅੱਖਾਂ ਨਾਲ ਦਿੱਤੀ ਕੋਚ ਗੁਰਮੇਲ ਸਿੰਘ ਨੂੰ ਅੰਤਿਮ ਵਿਦਾਇਗੀ

ਤਿੰਨ ਦਹਾਕਿਆਂ ਤੋਂ ਕਬੱਡੀ ਕਲੱਬ ਦੇ ਪ੍ਧਾਨ ਤੇ ਵਿਦੇਸ਼ਾ ਵਿੱਚ ਕਬੱਡੀ ਨੂੰ ਪ੍ਫੁਲਿਤ ਕਰ ਰਹੇ ਸਨ 
ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ 20 ਜੁਲਾਈ (ਹਰਜਿੰਦਰ ਪਾਲ ਛਾਬੜਾ) -ਕਬੱਡੀ ਦੀ ਦੁਨੀਆਂ ਵਿੱਚ ਵਿਲੱਖਣ ਸਖਸ਼ੀਅਤ ਵਜੋਂ ਨਾਮਣਾ ਖੱਟਣ ਵਾਲੇ ਸਾਬਕਾ ਅੰਤਰਰਾਸ਼ਟਰੀ ਕਬੱਡੀ  ਖਿਡਾਰੀ ਕਬੱਡੀ ਕੋਚ ਸ੍ ਗੁਰਮੇਲ ਸਿੰਘ ਦਿੜ੍ਹਬਾ ਜੋ ਕੱਲ ਸਦੀਵੀ ਵਿਛੋੜਾ ਦੇ ਗਏ ਸਨ । ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਸੈਂਕੜੇ ਲੋਕਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ।ਇਸ ਮੌਕੇ ਕਬੱਡੀ ਫੈਡਰੇਸ਼ਨਾਂ ,ਰਾਜਨੀਤਕ,ਸਮਾਜਿਕ ਸੇਵੀ,ਧਾਰਮਿਕ,ਕਿਸਾਨ ਜਥੇਬੰਦੀਆਂ ਦੇ ਆਗੂ ਮੌਜੂਦ ਸਨ।ਉਨ੍ਹਾਂ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੀਆਂ ਧੀਆਂ ਅਤੇ ਉਨ੍ਹਾਂ ਦੇ ਲਾਡਲੇ ਸਾਥੀ ਸ੍ ਕਰਨ ਸਿੰਘ ਘੁਮਾਣ ਕੈਨੇਡਾ ਨੇ ਦਿਖਾਈ।ਉਨ੍ਹਾਂ ਦਾ ਸਮੁੱਚਾ ਜੀਵਨ ਕਬੱਡੀ ਖੇਡ ਨੂੰ ਸਮਰਪਿਤ ਰਿਹਾ ਹੈ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਸੋਸਲ ਯੂਥ ਸਪੋਰਟਸ ਕਲੱਬ ਦੇ ਪ੍ਧਾਨ ਸਨ ਜਿੰਨਾ ਦੀ ਅਗਵਾਈ ਵਿੱਚ ਦਿੜ੍ਹਬਾ ਵਿਖੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਹੁੰਦਾ ਹੈ । ਉਨ੍ਹਾਂ ਵਿਸ਼ਵ ਕੱਪ ਵਿੱਚ ਸਿਆਰਾਲਿਓਨ ਦੀ ਟੀਮ ਨੂੰ ਕੋਚਿੰਗ ਦੇ ਕੇ ਅਫਰੀਕੀ ਮੂਲ ਨੂੰ ਕਬੱਡੀ ਲੜ ਲਾਇਆ। ਉਨ੍ਹਾਂ ਨੇ ਦਿੜ੍ਹਬਾ ਨੂੰ ਕਬੱਡੀ ਦਾ ਮੱਕਾ ਬਣਾਇਆ। ਉਹ ਸ਼ਹੀਦ ਬਚਨ ਸਿੰਘ ਅਕੈਡਮੀ ਦਿੜ੍ਹਬਾ ਦੇ ਮੁੱਖ ਕੋਚ ਸਨ। 2014 ਦੀ ਲੀਗ ਦੌਰਾਨ ਉਨ੍ਹਾਂ ਯੋ ਯੋ ਟਾਈਗਰ ਟੀਮ ਦੇ ਮੁੱਖ ਕੋਚ ਵਜੋਂ ਭੂਮਿਕਾ ਨਿਭਾਈ।ਉਨ੍ਹਾਂ ਦੀ ਅੰਤਿਮ ਸੰਸਕਾਰ ਮੌਕੇ ਪੁੱਜੇ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਕਾਰਜਕਾਰੀ ਪ੍ਧਾਨ ਬਲਵੀਰ ਸਿੰਘ ਬਿੱਟੂ, ਖਜ਼ਨਚੀ  ਜਸਵੀਰ ਸਿੰਘ ਧਨੋਆ ਨੇ ਕਿਹਾ ਕਿ ਸੈਂਕੜੇ ਲੋਕਾਂ ਨੂੰ ਕਬੱਡੀ ਨੇ ਉੱਚਾ ਚੁੱਕਿਆ ਹੈ ਪਰ ਸ੍ ਗੁਰਮੇਲ ਸਿੰਘ ਕਬੱਡੀ ਨੂੰ ਉੱਚਾ ਚੁੱਕਣ ਵਾਲੇ ਇਨਸਾਨ ਸਨ।
ਪ੍ਸਿੱਧ ਕੁਮੈਂਟੇਟਰ ਸਤਪਾਲ ਮਾਹੀ ਖਡਿਆਲ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਗਰੀਬ ਖਿਡਾਰੀਆਂ ਦੇ ਮਸੀਹਾ ਸਨ।ਡੀ ਐਸ ਪੀ ਪੁਸਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਸਾਰਾ ਜੀਵਨ ਕਬੱਡੀ ਨੂੰ ਹੀ ਸਮਰਪਿਤ ਰਿਹਾ ਹੈ। ਉਹ ਖੇਡ ਮੈਦਾਨਾਂ ਦੀ ਸ਼ਾਨ ਸਨ।ਉਹ ਪਿਛਲੇ ਕਈ ਮਹੀਨਿਆਂ ਤੋਂ ਕੈਂਸਰ ਵਰਗੀ ਨਾਮੁਰਾਦ ਭਿਆਨਕ ਬੀਮਾਰੀ ਨਾਲ ਜੁਝ ਰਹੇ ਸਨ । ਕੋਚ ਗੁਰਮੇਲ ਸਿੰਘ ਦਿੜ੍ਹਬਾ ਦੇ ਜਾਣ ਨਾਲ ਜਿੱਥੇ ਪੂਰੇ ਖੇਡ ਜਗਤ ਨੂੰ ਘਾਟਾ ਪਿਆ ਹੈ ਉੱਥੇ ਹੀ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨੂੰ ਵੀ ਵੱਡਾ ਘਾਟਾ ਪਿਆ ਹੈ। ਉਧਰ ਜਦ ਇਹ ਮੰਦਭਾਗੀ ਖਬਰ ਸਾਹਮਣੇ ਆਈ ਤਾਂ ਇਲਾਕੇ ਵਿੱਚ ਸੋਗ ਦੀ ਲਹਿਰ ਦੋੜ ਗਈ। ਇਸ ਮੌਕੇ ਅਕਾਲੀ ਦਲ ਦੇ ਸੀਨੀਅਰ ਆਗੂ ਕਰਨ ਘੁਮਾਣ ਅਤੇ ਹੋਰਾ ਨੇ ਗੁਰਮੇਲ ਸਿੰਘ ਨੂੰ ਪਿਆਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਅਗੀਠਾ ਸਾਂਭਣ ਦੀ ਰਸਮ 21 ਜੁਲਾਈ ਨੂੰ ਸਵੇਰੇ ਤਕਰੀਬਨ 9 ਵਜੇ ਦਿੜ੍ਹਬਾ ਵਿਖੇ ਹੋਵੇਗੀ ।
ਉਹ ਆਪਣੇ ਪਿੱਛੇ ਪਤਨੀ ਪਰਮਜੀਤ ਕੌਰ, ਪੁੱਤਰ ਫਤਹਿ ਸਿੰਘ ਕੈਨੇਡਾ, ਦੋ ਧੀਆਂ ਛੱਡ ਗਏ ਹਨ ।ਉਨ੍ਹਾਂ ਦੀ ਬੇਵਕਤੀ ਮੌਤ ਤੇ ਮੁੱਖ ਮੰਤਰੀ ਪੰਜਾਬ ਸ੍ ਭਗਵੰਤ ਸਿੰਘ ਮਾਨ, ਵਿੱਤ ਮੰਤਰੀ ਐਡਵੋਕੇਟ ਸ੍ ਹਰਪਾਲ ਸਿੰਘ ਚੀਮਾ, ਸ੍ ਸੁਖਬੀਰ ਸਿੰਘ ਬਾਦਲ ਪ੍ਧਾਨ ਸ੍ਰੋਮਣੀ ਅਕਾਲੀ ਦਲ,, ਸ੍ ਸੁਖਦੇਵ ਸਿੰਘ ਢੀਂਡਸਾ, ਬੀਬੀ ਰਾਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ, ਪਰਮਿੰਦਰ ਸਿੰਘ ਢੀਂਡਸਾ, ਸ੍ ਸੁਰਜਨ ਸਿੰਘ ਚੱਠਾ ਪ੍ਧਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ , ਤੇਜਿੰਦਰ ਸਿੰਘ ਮਿੱਡੂਖੇੜਾ, ਸ੍ ਬਲਦੇਵ ਸਿੰਘ ਮਾਨ, ਸ੍ ਸੁਰਜੀਤ ਸਿੰਘ ਧੀਮਾਨ, ਸ੍ ਗੁਰਚਰਨ ਸਿੰਘ ਦਿੜ੍ਹਬਾ, ਜਸਵਿੰਦਰ ਸਿੰਘ ਧੀਮਾਨ, ਪੱਤਰਕਾਰ  ਹਰਜਿੰਦਰ ਪਾਲ ਛਾਬੜਾ  ਮਾਸਟਰ ਅਜੈਬ ਸਿੰਘ ਰਟੋਲ ਆਦਿ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ।ਯੂਥ ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਉਹ ਸ੍ਰੋਮਣੀ ਅਕਾਲੀ ਦਲ ਦੇ ਪੱਕੇ ਸਿਪਾਹੀ ਸਨ। ਜਿੰਨਾ ਸਦਕਾ ਉਨ੍ਹਾਂ ਦਾ ਪਾਰਟੀ ਵਿੱਚ ਬਹੁਤ ਸਤਿਕਾਰ ਸੀ।
ਇਸ ਮੌਕੇ ਜਥੇਦਾਰ ਤੇਜਾ ਸਿੰਘ ਕਮਾਲਪੁਰ, ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਣਕ, ਜਥੇਦਾਰ ਹਰਦੇਵ ਸਿੰਘ ਰੋਗਲਾ ਮੈਂਬਰ ਐਸ ਜੀ ਪੀ ਸੀ , ਸੁਖਜਿੰਦਰ ਸਿੰਘ ਸਿੰਧੜਾ, ਗੁਰਜੀਤ ਸਿੰਘ ਜੀਤੀ ਸਾਬਕਾ ਚੇਅਰਮੈਨ, ਬਾਬਾ ਇੰਦਰਜੀਤ ਸਿੰਘ ਲਹਿਰਾ, ਨਗਰ ਪੰਚਾਇਤ ਦੇ ਪ੍ਧਾਨ ਬਿੱਟੂ ਖਾਨ, ਗੁਰਦੇਵ ਸਿੰਘ ਮੌੜ, ਮਾ ਬਲਵਿੰਦਰ ਸਿੰਘ ਕੌਹਰੀਆਂ, ਮਨਜੀਤ ਸਿੰਘ ਸਟੂਡੀਓ ਲਹਿਰਾ, ਕੋਚ ਸਿੰਦਾ ਸੂਜਾਪੁਰ, ਕੋਚ ਅਮਨ ਦੁੱਗਾਂ, ਜਗਦੀਪ ਗੋਪੀ ਬੋਲੀਨਾ, ਕਮਲ ਵੈਰੋਕੇ, ਸੀਰਾ ਟਿੰਬਰਵਾਲ, ਪ੍ਰੋ ਤੇਜਿੰਦਰ ਸਿੰਘ ਬਿੱਲੂ, ਪ੍ਸਿੱਧ ਕੁਮੈਂਟੇਟਰ ਪ੍ਰੋ ਸੇਵਕ ਸ਼ੇਰਗੜ, ਪ੍ਸਿੱਧ ਕੁਮੈਂਟੇਟਰ ਧਰਮਾ ਹਰਿਆਊ, ਪ੍ਸਿੱਧ ਕੁਮੈਂਟੇਟਰ ਹਰਪ੍ਰੀਤ ਸੰਧੂ, ਸਵਰਨ ਸੰਧੂ, ਆਪ ਆਗੂ ਵਿਜੈ ਕੁਮਾਰ ਬਿੱਟੂ, ਮੈਡਮ ਜਸਵੀਰ ਕੌਰ ਸ਼ੇਰਗਿੱਲ, ਨਿੱਕਾ ਖਨਾਲ, ਬਲਕਾਰ ਘੁਮਾਣ, ਸਤਗੁਰ ਘੁਮਾਣ, ਚਮਕੌਰ ਚੌਧਰੀ, ਸੱਤ ਘਮਾਣ, ਰਾਮ ਸਿੰਘ ਮਾਨ, ਰਾਮ ਸਿੰਘ ਜਨਾਲ, ਅਵਤਾਰ ਸਿੰਘ ਤਾਰੀ,, ਨਾਇਬ ਸਿੰਘ ਡੈਨੀ,ਰਾਮ ਸਿੰਘ ਢੰਡੋਲੀ,ਹਰਜੀਤ ਸਿੰਘ ਢੰਡੋਲੀ,ਜਸਪਾਲ ਸਿੰਘ ਪਾਲਾ, ਰਤਨਾ ਘੁਮਾਣ, ਰਿੰਕਾ ਢੰਡੋਲੀ, ਗੋਰਾ ਕੌਹਰੀਆਂ, ਨਸੀਬ ਸਿੰਘ ਕੌਹਰੀਆਂ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਏਹੁ ਹਮਾਰਾ ਜੀਵਣਾ ਹੈ -342 
Next articleਬੋਲੀਆਂ