HOME ਸਪੀਡ ਸਕੇਟਿੰਗ ਮੁਕਾਬਲੇ ਵਿੱਚ ਵੈਲੇਰੀ ਮਾਲਤੇ ਨੇ ਦੋ ਤਮਗੇ ਜਿੱਤੇ

ਸਪੀਡ ਸਕੇਟਿੰਗ ਮੁਕਾਬਲੇ ਵਿੱਚ ਵੈਲੇਰੀ ਮਾਲਤੇ ਨੇ ਦੋ ਤਮਗੇ ਜਿੱਤੇ

ਫੋਟੋ ਕੈਪਸ਼ਨ: ਜੇਤੂ ਰਹਿਣ ਉਪਰੰਤ ਵੈਲੇਰੀ ਮਾਲਤੇ ਅਤੇ ਦੂਸਰੀਆਂ ਖਿਡਾਰਨਾ ਇੱਕ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) – ਕੈਨੇਡਾ ਦੀ ਮਸ਼ਹੂਰ ਮਹਿਲਾ ਸਪੀਡ ਸਕੇਟਰ ਵੈਲੇਰੀ ਮਾਲਤੇ ਨੇ ਸੀਜ਼ਨ ਦੇ ਆਖ਼ਰੀ ਅੰਤਰਰਾਸ਼ਟਰੀ ਸਪੀਡ ਸਕੇਟਿੰਗ ਮੁਕਾਬਲੇ ਦੌਰਾਨ ਦੋ ਤਗਮੇ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ। ਕਨੇਡਾ ਦੇ ਕਿਉਬੈਕ ਸੂਬੇ ਦੇ ਲਾ ਬੇ ਸ਼ਹਿਰ ਨਾਲ ਸੰਬੰਧਿਤ ਵੈਲੇਰੀ ਮਾਲਤੇ ਨੇ ਐਤਵਾਰ ਨੂੰ ਜਰਮਨੀ ਦੇ ਇਨਜ਼ੈਲ ਸ਼ਹਿਰ ਵਿੱਚ ਹੋਏ ਮਹਿਲਾਵਾਂ ਦੇ ਸਮੂਹਿਕ ਕੋਮਾਤਰੀ ਸ਼ੁਰੂਆਤੀ ਦੌੜ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਇਹ ਉਸਦਾ ਦੂਜਾ ਤਗਮਾ ਸੀ। ਇਸ ਤਗਮੇ ਨਾਲ ਨਾ ਸਿਰਫ਼ ਉਸ ਨੇ ਸੀਜ਼ਨ ਦਾ ਸਮਾਪਨ ਸ਼ਾਨਦਾਰ ਢੰਗ ਨਾਲ ਕੀਤਾ, ਸਗੋਂ ਕੈਨੇਡਾ ਲਈ ਵੀ ਇੱਕ ਮਹੱਤਵਪੂਰਨ ਉਪਲਬਧੀ ਦਰਜ ਕਰਵਾਈ। ਮਾਲਤੇ ਨੇ ਕਿਹਾ ਕਿ ਉਸ ਨੂੰ ਉਮੀਦ ਨਹੀਂ ਸੀ ਕਿ ਉਹ ਇੰਨਾ ਵਧੀਆ ਪ੍ਰਦਰਸ਼ਨ ਕਰ ਪਾਵੇਗੀ, ਪਰ ਦੌੜ ਦੌਰਾਨ ਉਸ ਨੇ ਪੂਰਾ ਜੋਰ ਲਗਾਇਆ। ਉਨ੍ਹਾਂ ਦੇ ਇਸ ਪ੍ਰਦਰਸ਼ਨ ਨੇ ਆਉਣ ਵਾਲੇ ਮੁਕਾਬਲਿਆਂ ਲਈ ਕੈਨੇਡਾ ਦੀ ਟੀਮ ਨੂੰ ਨਵੀਂ ਆਸ ਅਤੇ ਹੌਸਲਾ ਦਿੱਤਾ ਹੈ। ਕਨੇਡਾ ਦੇ ਖੇਡ ਪ੍ਰੇਮੀਆਂ ਚ ਇਸ ਜਿੱਤ ਤੇ ਖੁਸ਼ੀ ਦਾ ਆਲਮ ਵੇਖਿਆ ਜਾ ਰਿਹਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleइंडियन वर्कर्स एसोसिएशन (ग्रेट ब्रिटेन) ने लिंग अनुपात में असंतुलन पर चिंता जताई, महिलाओं और बालिकाओं की सुरक्षा के लिए कड़े कदमों की मांग
Next articleਮਾਲਵੇ ਦਾ ਜੱਟ ਜਾਫੀ ਸੀਰਾ ਪਿੱਥੋਂ