

ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਅੱਜ ਗੱਲ ਕਰਦੇ ਆ ਮਾਲਵੇ ਦੀ ਕਬੱਡੀ ਦਾ ਜੱਟ ਜਾਫੀ ਜਗਸੀਰ ਸਿੰਘ ਸੀਰਾ ਪਿੱਥੋਂ ਵਾਲਾ ਜ਼ਿਲ੍ਹਾ ਬਠਿੰਡਾ ਦੀ ਬੁੱਕਲ ਵਿੱਚ ਵਸਿਆ ਰਾਮਪੁਰਾ ਫੂਲ ਦਾ ਇਲਾਕਾ ਕਬੱਡੀ ਦੇ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਦਰਜ਼ ਹੈ ਸੀਰਾ ਪਿੱਥੋਂ ਪਹਿਲਾ ਕਬੱਡੀ 40-45 ਫਿਰ 62-70 ਕਿਲੋ ਤੇ ਫਿਰ ਓਪਨ ਅਕੈਡਮੀ ਹਰਜੀਤ ਕਲੱਬ ਬਾਜ਼ਾਖਨਾ ਲਈ 2005ਵਿੱਚ ਐਂਟਰੀ ਕੀਤੀ ਤੇ ਫਿਰ ਸਰਦਾਰ ਮੇਜਰ ਸਿੰਘ ਭਲੂਰ ਦੀ ਨਜ਼ਰ ਵਿੱਚ ਆ ਗਿਆ ਤੇ ਅਗਲੇ ਸਾਲ ਹੀ ਪਹਿਲਾ ਇਗਲੈਂਡ ਤੇ ਫਿਰ ਕਨੇਡਾ ਵਿੱਚ ਬਹੁਤ ਤਕੜਾ ਖੇਡਿਆ ਤੇ ਫਿਰ ਲੰਡੇਕੇ ਕੱਪ ਤੇ ਮੇਜਰ ਬਰਾੜ ਭਲੂਰ ਤੇ ਕਰਮਪਾਲ ਸਿੱਧੂ ਨੇ ਸਕਾਰਪੀਓ ਗੱਡੀ ਦੇਕੇ ਸਨਮਾਨ ਕੀਤਾ ਗਿਆ ਤੇ ਅਨੇਕਾਂ ਬੁੱਲਟ ਮੋਟਰਸਾਈਕਲ ਤੇ LCD ਆ ਦੀ ਕੋਈ ਗਿਣਤੀ ਨੀ ਤੇ ਇੱਕ ਅਲਟੋ ਗੱਡੀ ਬੈਸਟ ਜਾਫੀ ਬੱਛੋਂਆਨਾ ਕੱਪ ਤੋਂ ਜਿੱਤਿਆ ਤੇ ਇੱਕ ਟਰੈਕਟਰ ਨਾਲ ਟਰਾਲਾ ਮੋਹਾਲੀ ਦੇ ਨੇੜੇ ਕੱਪ ਤੋਂ ਜਿੱਤਿਆ ਤੇ ਉਸ ਟਾਈਮ ਬਹੁਤ ਘੱਟ ਵੱਡੇ ਇਨਾਮ ਹੁੰਦੇ ਸੀ ਇੱਕ ਸੀਜਨ ਵਿੱਚ 10-15ਮੋਟਰਸਾਈਕਲ ਵਾਲੇ ਕੱਪ ਹੁੰਦੇ ਸੀ ਸੀਰੇ ਪਿੱਥੋਂ ਨੇ ਤਕਰੀਬਨ 65 ਮੋਟਰਸਾਈਕਲ ਉਸ ਟਾਈਮ ਜਿੱਤੇ ਆ ਸੀਰਾ ਪਿੱਥੋਂ ਉਸ ਟਾਈਮ ਮਾਲਵੇ ਦਾ ਨੰਬਰ ਇੱਕ ਜਾਫੀ ਰਿਹਾ ਬਹੁਤ ਤਕੜੇ ਮੈਚ ਆਪਣੇ ਦਮ ਤੇ ਜਿੱਤੇ ਤੇ ਕੋਈ ਬੇਈਮਾਨੀ ਨਾ ਕਿਸੇ ਨਾਲ ਕੋਈ ਰੌਲਾ ਸਿਰਫ਼ ਇਮਾਨਦਾਰੀ ਨਾਲ ਖੇਡ ਖੇਡੀ ਆ ਬਹੁਤ ਘੱਟ ਜਾਫੀ ਸੀਰੇ ਪਿੱਥੋਂ ਵਰਗੇ ਪੈਂਦਾ ਹੋਏ ਹਨ ਉਹਨਾਂ ਵਿੱਚੋ ਇਹ ਇੱਕ ਆ ਮਾਲਵੇ ਦਾ ਹੀਰਾ ਜਾਫੀ ਸੀਰਾ ਪਿੱਥੋਂ ਲੰਬੀ ਪਾਰੀ ਦਾ ਡੇਂਜਰ ਜਾਫੀ ਦੁਨੀਆਂ ਹਮੇਸ਼ਾ ਯਾਦ ਰੱਖੂਗੀ ਮਾਲਵੇ ਦੇ ਜੱਟ ਜਾਫੀ ਨੂੰ ਇਹ ਖਿਤਾਬ ਸੀਰੇ ਪਿੱਥੋਂ ਨੂੰ ਕਬੱਡੀ ਵਿੱਚ ਮਿਲਿਆ ਜੱਟ ਜਾਫੀ ਬਹੁਤ ਨਰਮ ਸੁਭਾਅ ਦਾ ਮਾਲਕ ਆ ਵੀਰ ਸਾਡਾ ਤਕਰੀਬਨ 25ਸਾਲ ਕਬੱਡੀ ਵਿੱਚ ਤੂਤੀ ਬੋਲੀ ਤੇ ਅੱਜ ਕੱਲ ਬਹੁਤ ਸੋਹਣੀ ਜਿੰਦਗੀ ਬਤੀਤ ਕਰ ਰਿਹਾ ਵਾਹਿਗੁਰੂ ਕਿਰਪਾ ਕਰੇ ਸੀਰਾ ਪਿੱਥੋਂ ਇਹ ਨਾਮ ਏਦਾਂ ਹੀ ਕਬੱਡੀ ਵਿੱਚ ਗੂੰਜਦਾ ਰਹੇ ਸ਼ਰਨਾ ਤਖਤੂਪੁਰੀਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



