ਸਦੀਆਂ ਤੱਕ ਤੱਕਦੇ ਰਹੇ ਤਮਾਸ਼ਾ

(ਸਮਾਜ ਵੀਕਲੀ)

ਦੁਰਦਸ਼ਾ ਤੁਹਾਡੀ ਬੱਦ ਤੋਂ ਬੱਤਰ,
ਦੇਖਣ ਲਈ ਕੋਈ ਆਇਆ ਨਾਂ।
ਨਾਂ ਹੀ ਕਿਸੇ ਤੁਹਾਡੇ ਹੰਝੂ ਪੂੰਝੇ,
ਦੁੱਖ ਦਰਦ ਵੀ ਕਿਸੇ ਵੰਡਾਇਆ ਨਾਂ।
ਬਾਬਾ ਸਾਹਿਬ ਬਿਨਾਂ ਕਿਸੇ ਨਈਂ ਪੁਛਿਆ,
ਪਾ-ਪਾ ਵੈਂਣ ਏਥੇ ਹਾਰੇ ਇਨਸਾਨ।
ਸਦੀਆਂ ਤੱਕ ਤੱਕਦੇ ਰਹੇ ਤਮਾਸ਼ਾ,
ਰੱਬ,ਦੇਵੀ,ਦੇਵ ਸਾਰੇ ਭਗਵਾਨ………..

ਸੰਨ 1950 ਤੋਂ ਪਹਿਲਾਂ,
ਰੱਬ,ਦੇਵੀ,ਦੇਵ ਵੀ ਏਥੇ ਸੀ।
ਤਕਦੀਰ ਤੁਹਾਡੀ ਕਿਸੇ ਨਾਂ ਬਦਲੀ,
ਤੁਸੀਂ ਥਾਂ-ਥਾਂ ਮੱਥੇ ਟੇਕੇ ਸੀ।
ਸੰਵਿਧਾਨ ਦੇ ਲਾਗੂ ਹੁੰਦਿਆਂ ਹੀ,
ਕੱਖੋਂ ਲੱਖ ਹੋਏ ਬੰਦੇ ਪ੍ਰਭੂ ਸਮਾਂਨ।
ਸਦੀਆਂ ਤੱਕ ਤੱਕਦੇ ਰਹੇ ਤਮਾਸ਼ਾ,
ਰੱਬ,ਦੇਵੀ,ਦੇਵ ਸਾਰੇ ਭਗਵਾਨ…………

ਥੋਨੂੰ ਬਿਨਾਂ ਗ਼ੁਲਾਮੀ ਕੁਝ ਨਾਂ ਦਿੱਤਾ,
ਨਾਂ ਭਗਵਾਨ ਨਾਂ ਮੰਦਰ ਨੇ।
ਬਾਤ ਤੁਸਾਡੀ ਕਿਸੇ ਨਾਂ ਪੁੱਛੀ,
ਨਾਂ ਧਰਤੀ ਨਾਂ ਅੰਬਰ ਨੇ।
ਨਾਂ ਕੋਈ ਆਇਆ ਪਾਲਣਹਾਰਾ,
ਸਾਰੀ ਧਰਤੀ ਹੋ ਗਈ ਲਹੂ ਲੁਹਾਣ।
ਸਦੀਆਂ ਤੱਕ ਤੱਕਦੇ ਰਹੇ ਤਮਾਸ਼ਾ,
ਰੱਬ ਦੇਵੀ,ਦੇਵ ਸਾਰੇ ਭਗਵਾਨ………..

ਜਿਹੜੇ ਘੜ ਕੇ ਆਪ ਬਣਾਈਏ,
ਉਹ ਰੱਬ ਪੱਥਰ ਦੇ ਦਿੰਦੇ ਕੁੱਝ ਨਈਂ।
ਐਵੇਂ ਧੰਨ ਸਮਾਂ ਬਰਬਾਦ ਹੁੰਦਾ ਏ,
ਜ਼ਿੰਦਗੀ ਵਿੱਚ ਕੁੱਝ ਹੁੰਦਾ ਸ਼ੁਭ ਨਈਂ।
ਜੋ ਬੁੱਤ ਮੱਖੀ ਤੱਕ ਉਡਾ ਨਈਂ ਸਕਦੇ,
ਉਹ ਦੱਸੋ ਕਿਥੋਂ ਦੇ ਭਗਵਾਨ।
ਸਦੀਆਂ ਤੱਕ ਤੱਕਦੇ ਰਹੇ ਤਮਾਸ਼ਾ,
ਰੱਬ,ਦੇਵੀ,ਦੇਵ ਸਾਰੇ ਭਗਵਾਨ………..

ਥੋਡੀਆਂ ਅੱਖਾਂ ਰੋਈਆਂ ਬਣ ਬਰਸਾਤਾਂ,
ਅਸਮਾਨਾਂ ਨੂੰ ਵਰਲਾਪ ਛੋਹ ਗਏ।
ਧੁਆਂਖੇ ਚਿਹਰੇ ਚੁੰਨੀਆਂ ਅੱਖਾਂ,
ਭੁੱਖ਼ੇ ਪੇਟ ਬੇਅ ਆਸ ਹੋ ਗਏ।
ਮਜ਼ਲੂਮਾਂ ਤੇ ਰਿਹਾ ਕਹਿਰ ਗੁਜ਼ਰਦਾ,
ਰਹੇ ਚੋਰੂ ਉਚੱਕੇ ਬਣੇਂ ਮਹਾਂਨ।
ਸਦੀਆਂ ਤੱਕ ਤੱਕਦੇ ਰਹੇ ਤਮਾਸ਼ਾ,
ਰੱਬ,ਦੇਵੀ,ਦੇਵ ਸਾਰੇ ਭਗਵਾਨ………..

ਬਾਬਾ ਸਾਹਿਬ ਨੇ ਆਂਣ ਛਾਤੀ ਨਾਲ ਲਾਏ,
ਦੁੱਖੀ ਸਦੀਆਂ ਤੋਂ ਦੁਰਕਾਰੇ ਲੋਕ।
ਉਹਨੇ ਰੰਕ ਤੋਂ ਰਾਜੇ ਕਰ ਦਿੱਤੇ,
ਜੋ ਸੀ ਦੁਸ਼ਮਣ ਹੱਥੋਂ ਹਾਰੇ ਲੋਕ।
ਹੱਕ ਬਰਾਬਰ ਦੇਹ ਹਰਦਾਸਪੁਰੀ ਨੂੰ,
ਟੋਏ ਟਿੱਬੇ ਕਰ ਗਿਆ ਇਕ ਸਮਾਂਨ।
ਸਦੀਆਂ ਤੱਕ ਤੱਕਦੇ ਰਹੇ ਤਮਾਸ਼ਾ,
ਰੱਬ,ਦੇਵੀ,ਦੇਵ ਸਾਰੇ ਭਗਵਾਨ………..

“ਮਲਕੀਤ ਹਰਦਾਸਪੁਰੀ”
ਫੋਨ – 00306947249768

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੰਜਰ
Next articleਪੁਰਾਣੇ ਸਮੇਂ ਤੇ ਪ੍ਰਾਹੁਣੇ