ਪੁਰਾਣੇ ਸਮੇਂ ਤੇ ਪ੍ਰਾਹੁਣੇ

(ਸਮਾਜ ਵੀਕਲੀ)

ਅਸੀਂ ਛੋਟੇ ਛੋਟੇ ਹੁੰਦੇ ਸੀ, ਜਦੋਂ ਕਦੇ ਸਾਡੇ ਘਰੇ ਪ੍ਰਾਹੁਣਿਆਂ ਨੇ ਆਉਣਾ ਹੁੰਦਾ, ਤਾਂ ਚਾਅ ਚੜ੍ਹ ਜਾਣਾ, ਸਾਰੀ ਰਾਤ ਨੀਂਦ ਨਾ ਆਉਣੀ, ਸਵੇਰੇ ਸਾਜਰੇ ਹੀ ਬੱਸ ਅੱਡੇ ਤੇ ਜਾ ਕੇ ਬੈਠ ਜਾਣਾ, ਸਾਡੀ ਨਿਗ੍ਹਾ ਆਉਣ ਵਾਲਿਆਂ ਤੇ ਘੱਟ, ਬੂਟੀਆਂ ਵਾਲੇ ਝੋਲੇ ਤੇ ਜ਼ਿਆਦੇ ਹੋਣੀ, ਕਿ ਸਾਡੇ ਲਈ ਖਾਣ ਨੂੰ ਕੀ ਲ਼ੈ ਕੇ ਆਉਣਗੇ।

ਬੇਬੇ ਨੇ ਖੀਰ ਬਣਾਉਣੀ ਤੇ ਘਰ ਦੀਆਂ ਸਾਫ ਸਫ਼ਾਈਆਂ ਤੇ ਪੂਰਾ ਜ਼ੋਰ ਲਾ ਦੇਣਾ, ਸਾਡੇ ਬਾਪੂ ਨੇ ਪਹਿਲਾਂ ਹੀ ਰੂੜੀ ਮਾਰਕਾ ਦਾ ਪ੍ਰਬੰਧ ਕਰ ਕੇ ਰੱਖਣਾ। ਸ਼ਾਮ ਤੋਂ ਪਹਿਲਾਂ ਹੀ ਕੁੱਕੜਾਂ ਵਾਲੇ ਖੁੱਡੇ ਵਿੱਚ ਕੋਡਾ ਹੋ ਕੇ ਝਾਕਣਾ, ਕਿ ਅੱਜ ਕੀਹਦੀ ਵਾਰੀ ਆਊਗੀ ਤੇ ਪ੍ਰਾਹਣਿਆ ਨੂੰ ਵੀ ਆਉਣ ਦਾ ਬੜਾ ਚਾਅ ਹੁੰਦਾ ਸੀ ਕਿ ਜਾਵਾਂਗੇ ਦੋ ਦਿਨ ਲਾ ਕੇ ਆਵਾਂਗੇ। ਜਦੋਂ ਪ੍ਰਾਹੁਣਿਆਂ ਨੇ ਘਰੋਂ ਜਾਣਾ ਤਾਂ ਜੀ ਨਾ ਲੱਗਣਾ, ਘਰ ਵੱਢ ਵੱਢ ਖਾਣ ਨੂੰ ਆਉਂਣਾ।

ਫਿਰ ਸਾਰੇ ਟੱਬਰ ਨੇ ਜਾ ਕੇ ਅੱਡੇ ਤੇ ਚੜ੍ਹਾ ਕੇ ਆਉਣਾ। ਜਿੰਨਾਂ ਚਿਰ ਬੱਸ ਨੇ ਨਾ ਆਉਣਾ ਉਨਾਂ ਚਿਰ ਉੱਥੇ ਬੈਠੇ ਰਹਿਣਾ।

ਇਹ ਸੀ ਪਿਆਰ ਮੁਹੱਬਤ ਤੇ ਸਤਿਕਾਰ। ਅੱਜ ਉਹ ਸਭ ਕੁੱਝ ਬਦਲ ਚੁੱਕਾ। ਸ਼ਾਇਦ ਦੱਸਣ ਦੀ ਵੀ ਜ਼ਰੂਰਤ ਨਹੀਂ ਰਹੀ।

ਹਰਪ੍ਰੀਤ ਪੱਤੋ

ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਦੀਆਂ ਤੱਕ ਤੱਕਦੇ ਰਹੇ ਤਮਾਸ਼ਾ
Next articleਏਹੁ ਹਮਾਰਾ ਜੀਵਣਾ ਹੈ -153