(ਸਮਾਜ ਵੀਕਲੀ): ਗਣਤੰਤਰਤਾ ਦਿਵਸ ਪਰੇਡ ਵਿਚ ਲੁਧਿਆਣਾ ਵਿਖੇ ਹੋਏ ਸਮਾਗਮ ਦੌਰਾਨ ਸਕਾਊਟਸ ਅਤੇ ਗਾਈਡਜ਼ ਦੀ ਚੰਗੀ ਕਾਰਗੁਜ਼ਾਰੀ ਹਿਤ ਪਿ੍ੰਸੀਪਲ ਪਰਦੀਪ ਕੁਮਾਰ , ਸਕਾਊਟ ਮਾਸਟਰ ਸੀ੍ ਅਰਵਿੰਦ ਸ਼ਾਰਧਾ, ਸ਼ੀ੍ ਜਸਪਾਲ ਸਿੰਘ, ਸ. ਅਮਰਿੰਦਰ ਸਿੰਘ, ਸ. ਕੁਲਪੀ੍ਤ ਸਿੰਘ ਸਿੱਧੂ, ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ, ਮੈਡਮ ਅਨੁਪਮਾ ਅਤੇ ਮੈਡਮ ਅਸ਼ਵਿੰਦਰ ਕੌਰ ਹੋਰਾਂ ਵੱਲੋਂ ਕੀਤੀ ਅਣਥੱਕ ਮਿਹਨਤ ਬਦਲੇ ਮੁੱਖ ਮਹਿਮਾਨ ਵਜੋਂ ਪੁੱਜੇ ਸ. ਕੁਲਤਾਰ ਸਿੰਘ ਸੰਧਵਾਂ ਮਾਣਯੋਗ ਸਪੀਕਰ ਵਿਧਾਨ ਸਭਾ ਪੰਜਾਬ, ਸੀ੍ਮਤੀ ਸੁਰਭੀ ਮਲਿਕ ਮਾਣਯੋਗ ਡਿਪਟੀ ਕਮਿਸ਼ਨਰ ਲੁਧਿਆਣਾ, ਸ. ਮਨਦੀਪ ਸਿੰਘ ਸਿੱਧੂ ਮਾਣਯੋਗ ਪੁਲਿਸ ਕਮਿਸ਼ਨਰ ਲੁਧਿਆਣਾ ਅਤੇ ਹੋਰ ਪਤਵੰਤਿਆਂ ਨੇ ਸਮੂਹ ਸਕਾਊਟਸ ਦੀ ਪ੍ਰਤੀਨਿਧਤਾ ਕਰਨ ‘ਤੇ ਮਨਦੀਪ ਸਿੰਘ ਸੇਖੋਂ ਜਿਲਾ ਆਰਗੇਨਾਈਜ਼ਿੰਗ ਕਮਿਸ਼ਨਰ(ਸਕਾਊਟ ਐਂਡ ਗਾਈਡਜ) ਮਨਦੀਪ ਸਿੰਘ ਸੇਖੋਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ।