(ਸਮਾਜ ਵੀਕਲੀ)
ਮੁਹੱਬਤ ਆਪਣੇ ਆਪ ਉੱਗ ਪੈਂਦੀ ਹੈ ਓਥੇ ,
ਜਿੱਥੇ ਅਹਿਸਾਸਾਂ ਦੀ ਥੋੜ੍ਹੀ ਜਿਹੀ ਸਿੱਲ੍ਹ ਹੋਵੇ।
ਕਦੇ ਲੜ ਪਈਏ ਕਦੇ ਰੁੱ ਸ ਵੀ ਜਾਈਏ ਜੇ,
ਦੋਨੋਂ ਪਾਸੇ ਫ਼ਿ ਰ ਨੈਣਾਂ ਵਿੱਚ ਗਿੱਲ ਹੋਵੇ।
“ਰਵਿੰਦਰਾ” ਹੋਣ ਨਾ ਘੂਰਾਂ ਨਾ ਲੋਕ ਦਿਖਾਵੇ,
ਗੱਲ ਕਰਨ ਦੀ ਜਿੱਥੇ ਹਰ ਪਲ ਢਿੱਲ ਹੋਵੇ ।
ਬੇ-ਸ਼ਰਤੇ ਤਾਉਮਰ ਨਿਭਦੇ ਨੇ ਉਹ ਰਿਸ਼ਤੇ,
ਜਿੱਥੇ ਦਿਮਾਗ ਨਹੀਂ ਬਸ ਚੱਲਦਾ ਦਿਲ ਹੋਵੇ ।
ਲਾਲਪੁਰੀ ਉਹ ਕਦੇ ਭੁੱਲਦੇ ਭੱਜਦੇ ਨਹੀਂ,
ਜਿੱਥੇ ਲੱਗੀ ਜਜ਼ਬਾਤਾਂ ਦੀ ਪੱਕੀ ਕਿੱਲ ਹੋਵੇ।
“ਰਵਿੰਦਰ ਲਾਲਪੁਰੀ”
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly