ਔਰਤ ਦਿਵਸ ਤੇ ਵਿਸ਼ੇਸ਼

ਰਣਬੀਰ ਸਿੰਘ ਪ੍ਰਿੰਸ

(ਸਮਾਜ ਵੀਕਲੀ)

ਮੈਂ ਜਣਨੀ ਜਗਤ ਕਹਾਵਣ ਵਾਲ਼ੀ,
ਰੋਂਦਿਆਂ ਤਾਈਂ ਹਸਾਵਣ ਵਾਲ਼ੀ
ਮੇਰੀ ਖ਼ੁਦ ਦੀ ਹੋਂਦ ਗੁਆਚਣ ਲੱਗੀ
ਤੇ ਜੰਮਣਾ ਮੇਰਾ ਸੰਤਾਪ ਹੋ ਗਿਆ,
ਪੜ੍ਹੇ ਲਿਖੇ ਵਿਦਵਾਨਾਂ ਦੇ ਵਿੱਚ ਹੁਣ,
ਔਰਤ ਹੋਣਾ ਪਾਪ ਹੋ ਗਿਆ

ਗਲ਼ੀ ਮੁਹੱਲੇ, ਸ਼ਹਿਰ ਬਜ਼ਾਰੇ,
ਗਿਰਝਾਂ ਘੋਗੜ੍ਹ ,ਚਾਰ ਚੁਫੇਰੇ,
ਨੋਚ ਖਾਣ ਨੂੰ ਤਿਆਰ ਨੇ ਬੈਠੇ
ਇਹਨਾਂ ਲਈ ਹੱਡ ਮਾਸ ਹੋ ਗਿਆ
ਪੜ੍ਹੇ ਲਿਖੇ ਵਿਦਵਾਨਾਂ ਵਿੱਚ ਹੁਣ
ਔਰਤ ਹੋਣਾ ਪਾਪ ਹੋ ਗਿਆ

ਜੰਮਣ ਤੋਂ ਪਹਿਲਾਂ ਰੋਕਾਂ ਟੋਕਾਂ,
ਖਾਣ ਪਹਿਨਣ ਤੱਕ ਨੋਕਾਂ ਝੋਕਾਂ,
ਹਰ ਕੋਈ ਮੈਨੂੰ ਗੁਲਾਮ ਸਮਝਦਾ
ਇੰਨਾ ਕੁ ਤਾਂ ਅਭਾਸ ਹੋ ਗਿਆ,
ਪੜ੍ਹੇ ਲਿਖੇ ਵਿਦਵਾਨਾਂ ਦੇ ਵਿੱਚ ਹੁਣ
ਔਰਤ ਹੋਣਾ ਪਾਪ ਹੋ ਗਿਆ

ਦੋਸ਼ ਧਰਾਂ ਪ੍ਰਿੰਸ ਕਿਸ-ਕਿਸ ਉੱਤੇ,
ਔਰਤ ਜ਼ੁਲਮ ਕਮਾਏ ਔਰਤ ਉੱਤੇ,
ਚੀਰ ਹਰਨ ਤੱਕ ਔਰਤ ਹੱਥੋਂ,
ਰੱਬ ਵੀ ਖੁਦ ਉਦਾਸ ਹੋ ਗਿਆ,
ਪੜ੍ਹੇ ਲਿਖੇ ਵਿਦਵਾਨਾਂ ਦੇ ਵਿੱਚ,
ਔਰਤ ਹੋਣਾ ਪਾਪ ਹੋ ਗਿਆ

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ
ਆਫ਼ਿਸਰ ਕਾਲੋਨੀ ਸੰਗਰੂਰ
9872299613

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਲਸਿਲਾ !
Next articleਕੁਝ ਗੱਲਾਂ ਖ਼ੁਦ ਨਾਲ