ਸਿਲਸਿਲਾ !

ਜਸਪਾਲ ਜੱਸੀ

(ਸਮਾਜ ਵੀਕਲੀ)

ਨਹੀਂ ! ਨਹੀਂ!
ਇਹ ਖ਼ਤਮ ਨ੍ਹੀਂ ਹੋਣਾ,
ਵਿਤਕਰਾ।
ਚੀਸ ਦੇਵੇਗੀ,
ਜ਼ਿੰਦਗੀ,
ਜਿਉਂ ਸਿਲਤਰਾਂ।
ਜਿਉਂਣ,‌ਮਰਨ ਦਾ,
ਅੰਤਰ,
ਤੈਨੂੰ ਵੀ ਪਤੈ।
ਬਣਾਇਆ ਗਿਆ ਹੈ,
ਤੇਰੇ ਲਈ ਇਹ,
ਸਿਲਸਿਲਾ।
ਜਦ ਤੋਂ ਕੀਤਾ ਦੂਰ
ਤੈਨੂੰ ਹੈ ਸ਼ਬਦਾਂ ਤੋਂ।
ਜਮਾਤ ਤੇਰੀ ਦਾ,
ਵਧ ਗਿਆ,
ਇਹ ਕਾਫ਼ਲਾ।

ਜਸਪਾਲ ਜੱਸੀ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਮਝਣਾ ਚਾਹੀਦਾ ਹੈ
Next articleਔਰਤ ਦਿਵਸ ਤੇ ਵਿਸ਼ੇਸ਼