HOME ਅਧਿਆਪਕ ਦਿਵਸ ‘ਤੇ ਵਿਸ਼ੇਸ- ਅਧਿਆਪਕ ਰਾਸ਼ਟਰ ਦੇ ਉਸਰੱਈਏ ਵਜੋਂ

ਅਧਿਆਪਕ ਦਿਵਸ ‘ਤੇ ਵਿਸ਼ੇਸ- ਅਧਿਆਪਕ ਰਾਸ਼ਟਰ ਦੇ ਉਸਰੱਈਏ ਵਜੋਂ

1
 ਮਾਸਟਰ ਹਰਭਿੰਦਰ ਸਿੰਘ “ਮੁੱਲਾਂਪੁਰ”

   (ਸਮਾਜ ਵੀਕਲੀ)  ਅਧਿਆਪਕ ਦਾ ਹਰ ਸ਼ਖਸ ਦੇ ਜੀਵਨ ਵਿੱਚ ਅਹਿਮ ਰੋਲ ਹੁੰਦਾ ਹੈ।ਮਾਤਾ ਪਿਤਾ ਤੋਂ ਇਲਾਵਾ ਅਧਿਆਪਕ ਹੀ ਇੱਕ ਅਜਿਹਾ ਇਨਸਾਨ ਹੈ ਜੋ ਆਪਣੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਬਾਰੇ ਸੋਚਦਾ ਹੈ।ਪਦਾਰਥਵਾਦੀ ਯੁੱਗ ਦੇ ਇਸ ਦੌਰ ਵਿੱਚ ਅਧਿਆਪਕ ਅਜਿਹਾ ਮਨੁੱਖੀ ਮੁਜੱਸਮਾ ਹੈ ਜੋ ਆਪਣੇ ਪੜਾ੍ਹਏ ਬਾਲਾਂ ਨੂੰ ਜਿੰਦਗੀ ਦੀਆਂ ਹਰ ਖੇਤਰ ਵਿੱਚ ਬੁਲੰਦੀਆਂ ਛੂਹਣ ਵਾਸਤੇ ਪ੍ਰੇਰਿਤ ਕਰਦਾ ਹੈ।ਉਹ ਅਧਿਆਪਨ ਕਲਾ ਵਿੱਚ ਪਰਪੱਕ ਹੁੰਦਾ ਹੈ।ਉਹ ਆਪਣੇ ਆਦਰਸ਼ਾਂ ਦੀ ਲੋਅ ਦਾ ਚਾਨਣ ਵਿਦਿਆਰਥੀਆਂ ਨੂੰ ਵੰਡਦਾ ਜਾਂਦਾ ਹੈ।ਯਕੀਨਨ ਸਫਲ ਹੋਇਆ ਹਰ ਮਨੁੱਖ ਆਪ ਮੁਹਾਰੇ ਹੀ ਆਪਣੇ ਅਧਿਆਪਕ ਅੁੱਗੇ ਝੁਕ ਜਾਂਦਾ ਹੈ।ਆਪਣੇ ਜੀਵਨ ਦੇ ਪੰਧ ਵਿੱਚ ਮਿਲੇ ਆਦਰਸ਼ ਅਧਿਆਪਕਾਂ ਨੂੰ ਆਪਣੇ ਅਧਿਆਪਨ ਜੀਵਨ ਦੇ ਅੰਤ ਤੱਕ ਭੁਲਾਉਣਾ ਅਸੰਭਵ ਹੁੰਦਾ ਹੈ।ਅਧਿਆਪਕ ਨੂੰ ਰਾਸ਼ਟਰ ਦਾ ਨਿਰਮਾਤਾ ਆਖਿਆ ਜਾਂਦਾ ਹੈ ਕਿਓ ਜੋ ਉਹ ਉਹ ਦੇਸ਼,ਕੌਮ ਅਤੇ ਨਰੋਏ ਸਮਾਜ ਦਾ ਉਸਰੱਈਆ ਹੁੰਦਾ ਹੈ।ਆਪਣੇ ਸਾਰਥਕ ਯਤਨਾਂ ਅਤੇ ਉਪਰਾਲਿਆ ਨਾਲ ਅਧਿਆਪਕ ਕੇਵਲ ਗਿਆਨ ਦੇ ਚਾਨਣ ਦੀ ਲੋਅ ਹੀ ਨਹੀਂ ਵੰਡਦਾ ਬਲਕਿ ਉਹ ਆਪਣੇ ਵਿਦਿਆਰਥੀਆਂ ਦੇ ਜੀਵਨ ਵਿੱਚ ਚੌਤਰਫਾ ਨਿਖਾਰ ਲਿਆਉਣ ਹਿੱਤ ਤਤਪਰ ਰਹਿੰਦਾ ਹੈ।ਨੈਤਿਕ,ਸਮਾਜੀ,ਧਾਰਮਿਕ ਸਿੱਖਿਆਵਾਂ ਦੀ ਵਿਗਿਆਨਕ ਪਹੁੰਚ ਅਤੇ ਉਸਾਰੂ ਸੋਚਾਂ ਨਾਲ ਲੈਸ ਅਧਿਆਪਕ ਆਪਣੇ ਕਿੱਤੇ ਦੀ ਸੁਹਿਰਦ ਸੇਵਾ ਦੇ ਨਾਲ ਨਾਲ ਵਿਦਿਆਰਥੀਆਂ ਦੀ ਸਰਵਪੱਖੀ ਸ਼ਖਸੀਅਤ ਨੂੰ ਹੋਰ ਉਘਾੜਦਾ ਹੈ। ਆਦਰਸ਼ ਅਧਿਆਪਕ ਅਧਿਆਪਨ ਨੂੰ ਕੇਵਲ ਕਿੱਤਾ ਨਾ ਮੰਨਦਿਆਂ ਇਸਨੂੰ ਸੇਵਾ ਸੰਕਲਪ ਨਾਲ ਜੋੜਦਾ ਹੈ।ਅਜੋਕੇ ਦੌਰ ਵਿੱਚ ਅਧਿਆਪਕ ਦੀ ਭੁਮਿਕਾ ਹੋਰ ਵੀ ਮਹੱਤਵਪੂਰਨ ਹੋ ਗਈ ਹੈ ਕਿਓਕਿ ਨੌਜਵਾਨਾਂ ਦਾ ਵਧੇਰੇ ਰੁਝਾਨ ਨਸ਼ਿਆਂ,ਮਾਫੀਆ ਅਤੇ ਡਿੱਗਦੀਆਂ ਸਮਾਜਿਕ ਕਦਰਾਂ ਕੀਮਤਾਂ ਵੱਲ ਹੋ ਤੁਰਿਆ ਹੈ।ਅਜਿਹੇ ਹਾਲਾਤਾਂ ਵਿੱਚ ਵਿਦਿਆਰਥੀਆਂ ਨੂੰ ਉੱਚ ਨੈਤਿਕ ਕਦਰਾਂ ਕੀਮਤਾਂ ਨਾਲ ਜੋੜਦਿਆਂ ਉੰਨ੍ਹਾਂ ਦੀ ਸਰਵਪੱਖੀ ਸ਼ਖਸ਼ੀਅਤ ਨੂੰ ਉਸਾਰਨ ਵਾਲਾ ਅਧਿਆਪਕ ਕਿਸੇ ਦੈਵੀ ਸ਼ਕਤੀ ਤੋਂ ਘੱਟ ਨਹੀ। ਅਧਿਆਪਕ ਆਪਣੇ ਵਿਦਿਆਰਥੀਆ ਨੂੰ ਕੇਵਲ ਰੁਜਗਾਰ ਦੇ ਯੋਗ ਹੀ ਨਹੀਂ ਬਣਾਉਂਦਾ ਬਲਕਿ ਉੰਨ੍ਹਾਂ ਵਿੱਚ ਚੰਗੇ ਸ਼ਹਿਰੀਆਂ ਵਾਲੇ ਗੁਣ ਭਰਦਾ ਹੈ ਤਾਂ ਜੋ ਕਿ ਉਸਦੇ ਵਿਦਿਆਰਥੀ ਦੇਸ਼ ਦੇ ਸੁਨਹਿਰੇ ਭਵਿੱਖ ਵਿੱਚ ਆਪਣਾ ਯੋਗਦਾਨ ਪਾਉਣ ਦੇ ਸਮਰੱਥ ਹੁੰਦਿਆਂ ਦੇਸ਼ ਵਿੱਚ ਫੈਲੀਆਂ ਅਨੇਕਾਂ ਕੁਰੀਤੀਆਂ ਮਸਲਨ ਭ੍ਰਿਸ਼ਟਾਚਾਰ,ਗਰੀਬੀ,ਭੂੱਖਮਰੀ,ਫਿਰਕਾਪ੍ਰਸਤੀ,ਜਾਤੀਵਾਦ ਦੇ ਖਿਲਾਫ ਲੜਨ ਦੇ ਯੋਗ ਹੋ ਸਕਣ। ਬਦਲਦੇ ਸਮੇਂ ਦੇ ਸੰਦਰਭ ਵਿੱਚ ਅਧਿਆਪਕ ਨੂੰ ਟੀਚਰ ਦੀ ਬਜਾਇ “ਫੈਸੀਲੀਟੇਟਰ” ਜਾਂ “ਇੰਸਪੀਰੇਟਰ” ਵਜੋਂ ਵੇਖਿਆ ਜਾਣ ਲੱਗਾ ਹੈ।ਅਧਿਆਪਕ ਦੁਆਰਾ ਆਪਣੇ ਵਿਦਿਆਰਥੀਆਂ ਨੂੰ ਸਮਾਜੀ ਕਦਰਾਂ ਕੀਮਤਾਂ ਜਾਂ ਆਲੇ ਦੁਆਲੇ ਪ੍ਰਤੀ ਚੇਤੰਨ ਕਰਨ ਦਾ ਕਾਰਜ ਜੁੰਮੇਵਾਰੀ ਨਾਲ ਨਿਭਾ ਰਿਹਾ ਹੈ। ਅਧਿਆਪਨ ਦਾ ਕਾਰਜ ਕਮਾਈ ਦਾ ਸਾਧਨ ਨਾ ਹੋ ਕੇ ਇੱਕ ਬਖਸ਼ਿਸ ਹੈ।ਜਦੋਂ ਇੱਕ ਅਧਿਆਪਕ ਅਧਿਆਪਨ ਕਿੱਤੇ ਨੂੰ ਸੇਵਾ ਰੂਪ ਸਮਝਦਿਆਂ ਹੋਇਆਂ ਵਿਦਿਆਰਥੀਆਂ ਵਿੱਚ ਇਮੀਟੇਸ਼ਨ ਜਾਂ ਨਕਲ ਦੇ ਸਿੱਧਾਂਤ ਰਾਹੀਂ ਵਿਚਰਦਿਆਂ ਆਪਣੀ ਪੂਰੀ ਵਾਹ ਲਗਾਉਂਦਾ ਹੈ ਤਾਂ ਉਸ ਅੱਗੇ ਮਨ ਮਸਤਕ ਆਪ ਮੁਹਾਰੇ ਝੁਕ ਜਾਂਦਾ ਹੈ।ਅਧਿਆਪਕ ਦੀ ਸ਼ਖਸੀਅਤ ,ਰਹਿਣੀ ,ਬਹਿਣੀ ਵਿਦਿਆਰਥੀਆਂ ਦੇ ਮਨ ਨੂੰ ਖੂਬ ਟੁੰਬਦੀ ਹੈ।ਅਧਿਆਪਕ ਆਪਣਾ ਜੀਵਨ ਵਿਦਿਆਰਥੀਆਂ ਦੇ ਲੇਖੇ ਲਗਾਉਂਦਾ ਹੈ। ਪਰ ਅਜੋਕੇ ਮਹਿੰਗਾਈ ਦੇ ਯੁੱਗ ਵਿੱਚ ਅਧਿਆਪਕਾਂ ਨੂੰ ਬਣਦਾ ਮਾਣ ਸਨਮਾਨ ਅਤੇ ਉਜਰਤਾਂ ਦਾ ਨਾਂ ਮਿਲਣਾ ਅਧਿਆਪਕਾਂ ਪ੍ਰਤੀ ਸਮਾਜ ਦੀ ਬੇਰੁਖੀ ਨਂੂੰ ਦਰਸਾਉਂਦਾ ਹੈ।ਅਜੋਕਾ ਅਧਿਆਪਕ ਕਈ ਪ੍ਰਕਾਰ ਦੀਆਂ ਮਾਨਸਿਕ ਪ੍ਰੇਸ਼ਾਨੀਆਂ ਨਾਲ ਜੂਝਦਾ ਹੈ।ਅiੋਧਆਪਕਾਂ ਦੀਆਂ ਅਨੇਕਾਂ ਸ਼ੇਣੀਆਂ,ਅਸਮਾਨ ਵੇਤਨ ਅਤੇ ਭੱਤਿਆਂ ਸਦਕਾ ਉਹ ਅਨੇਕਾਂ ਆਰਥਿਕ ਦੀਆਂ ਸਮੱਸਿਆਵਾਂ ਨਾਲ ਜੂਝਣ ਵਾਸਤੇ ਮਜਬੂਰ ਹੈ।ਸਰਕਾਰਾਂ ਨੂੰ ਅਧਿਆਪਕਾਂ ਪ੍ਰਤੀ ਫਰਾਕਦਿਲੀ ਵਿਖਾਉਂਦਿਆਂ ਨਰਮ ਰਵੱਈਆ ਅਪਨਾਉਣਾ ਚਾਹੀਦਾ ਹੈ ਤਾਂ ਜੋ ਕਿ ਉਹ ਦੇਸ਼ ਨਿਰਮਾਣ ਵਿੱਚ ਆਪਣੀ ਭੂਮਿਕਾ ਹੋਰ ਉਸਾਰੂ ਢੰਗ ਨਾਲ ਨਿਭਾ ਸਕਣ।

ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ
ਸੰਪਰਕ:94646-01001

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਅੱਜ ਕਵਿਤਾ ਲਿਖੀ ਨਹੀਂ ਗਈ
Next articleਅਧਿਆਪਕ ਦਿਵਸ