(ਸਮਾਜ ਵੀਕਲੀ)
ਉਹੀ ਰਾਹ ਦਿਖਾਉਂਦੇ, ਅੰਧੇਰੇ ਵਿੱਚ ਚਾਨਣ ਕਰਦੇ,
ਗਿਆਨ ਦੀ ਜੋਤ ਜਗਾ ਕੇ, ਜ਼ਿੰਦਗੀ ਦੇ ਰੰਗ ਭਰਦੇ।
ਗ਼ਮਾਂ ਦੀਆਂ ਛਾਂਵਾਂ ਹਟਾ ਕੇ, ਖੁਸ਼ੀਆਂ ਦੀਆਂ ਬੂੰਦਾਂ ਵਰਸਾ,
ਸੱਚ ਦੇ ਰਾਹ ਪਾ ਕੇ, ਵਿਦਿਆਰਥੀਆਂ ਨੂੰ ਸੰਵਰਦੇ।
ਹਰ ਸਵਾਲ ਦਾ ਜਵਾਬ ਉਹ, ਸਬਰ ਨਾਲ ਸਮਝਾਉਂਦੇ,
ਮਾਂ ਵਾਂਗ ਪਿਆਰ ਦੇ ਕੇ, ਅਰਮਾਨਾਂ ਦੇ ਪਰ ਉਗਾਉਂਦੇ।
ਉਹਨਾਂ ਦੇ ਅੱਗੇ ਝੁਕਦਾ, ਮਨ ਦਾ ਹਰ ਇਕ ਮਸਤਕ,
ਉਹਨਾਂ ਬਿਨਾਂ ਤਾ ਦੁਨੀਆਂ ਦੇ, ਸਭ ਰੰਗ ਹੀ ਸੁੱਕ ਜਾਂਦੇ।
ਅਧਿਆਪਕ ਦਿਵਸ ‘ਤੇ ਸਦਾ, ਦਿਲੋਂ ਕਰੀਏ ਨਮਨ,
ਜੋ ਮਿੱਟੀ ਨੂੰ ਹੀਰਾ ਬਣਾਕੇ, ਕਾਇਨਾਤ ਨਿਖਾਰਦੇ।
ਮੰਜੂ ਰਾਇਕਾ


