ਕਨੇਡਾ/ ਵੈਨਕੂਵਰ (ਕੁਲਦੀਪ ਚੁੰਬਰ) – ਪੰਜਾਬੀ ਸੰਗੀਤ ਇੰਡਸਟਰੀ ਵਿੱਚ ਉਸਤਾਦ ਸੰਗੀਤ ਸਮਰਾਟ ਸਵਰਗੀ ਸ਼੍ਰੀ ਜਸਵੰਤ ਭੰਵਰਾ ਦੇ ਪਤਨੀ ਸ਼ਾਇਰੀ ਅਤੇ ਕਵਿਤਾ ਦੀ ਮਹਿਨਾਜ਼ ਹਸਤੀ ਮਾਤਾ ਸੁਰਜੀਤ ਕੌਰ ਨੂਰ ਦਾ ਓਹਨਾਂ ਦੇ ਗ੍ਰਹਿ ਵਿਖੇ ਪੰਜਾਬੀ ਵਿਰਾਸਤ ਸੱਭਿਆਚਾਰ ਮੰਚ ਪੰਜਾਬ ਦੇ ਚੇਅਰਮੈਨ ਸੁਰਿੰਦਰ ਸੇਠੀ,ਸਮਾਜ ਸੇਵਕ ਸਟੇਟ ਐਵਾਰਡੀ ਸੰਤੋਖ ਸਿੰਘ ਸੰਧੂ,ਉਸਤਾਦ ਜਸਵੰਤ ਭੰਵਰਾ ਦੇ ਸ਼ਗਿਰਦ ਅਤੇ ਮਲਹਾਰ ਸੰਗੀਤ ਅਕੈਡਮੀ ਲੁਧਿਆਣਾ ਦੇ ਮੈਨਜਿੰਗ ਡਾਇਰੈਕਟਰ ਰਾਜਿੰਦਰ ਮਲਹਾਰ,ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ,ਗਾਇਕਾ ਰਿਹਾਨਾ ਭੱਟੀ,ਗਾਇਕ ਸਿਤਾਂਸੂ ਜੋਸ਼ੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਉਸਤਾਦ ਸੰਗੀਤ ਸਮਰਾਟ ਜਸਵੰਤ ਭੰਵਰਾ ਦੇ ਪਤਨੀ ਤੋ ਇਲਾਵਾ ਓਹਨਾਂ ਦੀ ਬੇਟੀ ਦੁਪਿੰਦਰ ਕੌਰ ਨੀਨੂ ਅਤੇ ਪਰਵਾਰਿਕ ਮੈਂਬਰ ਹਾਜਰ ਸਨ।ਇਸ ਮੌਕੇ ਭੰਵਰਾ ਜੀ ਦੀ ਬੇਟੀ ਨੇ ਦੱਸਿਆ ਕਿ ਉਹ ਬਹੁਤ ਜਲਦੀ ਕਿਤਾਬ ਜੋ ਕਿ ਸਵਰਗੀ ਉਸਤਾਦ ਸੰਗੀਤ ਸਮਰਾਟ ਜਸਵੰਤ ਭੰਵਰਾ ਜੀ ਦੀ ਜੀਵਨੀ ਤੇ ਲਿਖੀ ਗਈ ਹੈ ਓਹ ਬਹੁਤ ਜਲਦੀ ਪਾਠਕਾਂ ਅਤੇ ਸੰਗੀਤ ਪ੍ਰੇਮੀਆਂ ਦੇ ਰੂਬਰੂ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly