ਉਦਾਸੀ ਸੰਪਰਦਾ ਦਾ ਉਦਭਵ ਤੇ ਵਿਕਾਸ” ਪੁਸਤਕ ਦੇ ਨਾਮਵਰ ਲੇਖਕ ਡਾ. ਪਰਮਜੀਤ ਸਿੰਘ ਮਾਨਸਾ ਦਾ ਵਿਸ਼ੇਸ਼ ਸਨਮਾਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ ) – “ਉਦਾਸੀ ਸੰਪਰਦਾ ਦਾ ਉਦਭਵ ਤੇ ਵਿਕਾਸ” ਧਾਰਮਿਕ ਪੁਸਤਕ ਦੇ ਨਾਮਵਰ ਲਿਖਾਰੀ ਡਾ. ਪਰਮਜੀਤ ਸਿੰਘ ਮਾਨਸਾ (ਆਰ.ਸੀ.ਐਫ) ਦਾ ਵੱਖ ਵੱਖ ਵਿਦਵਾਨਾਂ ਤੇ ਮਹਾਂਪੁਰਸ਼ਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਉਨ੍ਹਾਂ ਵੱਲੋਂ ਲ਼ਿਖੀਆਂ ਪੁਸਤਕਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ ।

ਇਸ ਸਮੇਂ ਬਾਬਾ ਸਰਬਜੋਤ ਸਿੰਘ ਜੀ ਬੇਦੀ , ਮਹਾਂ ਮੰਡਲੇਸਵਰ ਸਵਾਮੀ ਸ਼ਾਂਤਾ ਨੰਦ ਜੀ, ਨਿਰਮਲੇ ਸੰਤ ਸਤਿਕਾਰ ਯੋਗ ਸੰਤ ਪਾਲ ਸਿੰਘ ਜੀ,ਪ੍ਰੋ. ਪਰਮਵੀਰ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ , ਡਾ. ਪ੍ਰਤਿਪਾਲ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਦੇ ਡਾ. ਹਰਮੋਹਿੰਦਰ ਸਿੰਘ ਜੀ ਬੇਦੀ ਵੀ ਸੀ ਸੈਂਟਰਲ ਯੂਨੀਵਰਸਿਟੀ ਧਰਮਸ਼ਾਲਾ, ਡਾ. ਆਸਾ ਸਿੰਘ ਘੁੰਮਣ ਸਾਹਿਬ, ਡਾਕਟਰ ਜਸਵਿੰਦਰ ਕੌਰ, ਪ੍ਰੋ ਬਲਵਿੰਦਰ ਪਾਲ ਸਿੰਘ ਜਲੰਧਰ, ਸ੍ਰ ਕਰਮਜੀਤ ਸਿੰਘ , ਇਕਬਾਲਜੀਤ ਸਿੰਘ, ਲੈਕਚਰਾਰ ਰਣਜੀਤ ਸਿੰਘ ਚੀਮਾ,ਡਾ. ਅਨੁਰਾਗ ਸ਼ਰਮਾ ਪ੍ਰੋ. ਡੀ. ਏ.ਵੀ ਕਾਲਜ ਤੋਂ ਇਲਾਵਾ ਹੋਰ ਵੀ ਮੰਨੀਆਂ ਪ੍ਰਮਨੀਆਂ ਸ਼ਖ਼ਸੀਅਤਾਂ ਹਾਜਰ ਸਨ । ਸਮੂਹ ਧਾਰਮਿਕ ਹਸਤੀਆਂ ਤੇ ਵਿਦਵਾਨਾਂ ਨੇ ਬਾਬਾ ਸ੍ਰੀ ਚੰਦ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleरेल कोच फैक्ट्री में रेल कौशल विकास योजना प्रक्षिशण प्रोग्राम शुरू
Next articleਖੇਤੀ ਕਾਨੂੰਨ ਵਾਪਸ ਲਵੇ ਕੇਂਦਰ: ਅਮਰਿੰਦਰ