ਸਮਤਾ ਸੈਨਿਕ ਦਲ ਦਾ ਸੋਵੀਨਰ 14 ਅਕਤੂਬਰ ਨੂੰ ਹੋਵੇਗਾ ਜਾਰੀ, ਸੋਵੀਨਰ ਦੇ ਸੰਪਾਦਕੀ ਮੰਡਲ ‘ਚ ਕੁਲਦੀਪ ਭੱਟੀ ਐਡਵੋਕੇਟ ਹੋਏ ਸ਼ਾਮਲ

ਫੋਟੋ ਕੈਪਸ਼ਨ--ਆਲ ਇੰਡੀਆ ਸਮਤਾ ਸੈਨਿਕ ਦਲ ਦੇ ਆਗੂ ਮੀਟਿੰਗ ਕਰਨ ਬਾਦ ਯਾਦਗਾਰ ਅੱਗੇ ਫੋਟੋ ਕਰਵਾਉਂਦੇ ਹੋਏ

ਜਲੰਧਰ (ਸਮਾਜ ਵੀਕਲੀ)- ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਅੰਬੇਡਕਰ ਭਵਨ, ਜਲੰਧਰ ਵਿਖੇ ਸੂਬਾ ਪ੍ਰਧਾਨ ਜਸਵਿੰਦਰ ਵਰਿਆਣਾ ਦੀ ਪ੍ਰਧਾਨਗੀ ਹੇਠ ਹੋਈ। ਜਸਵਿੰਦਰ ਵਰਿਆਣਾ ਨੇ ਦੱਸਿਆ ਕਿ ਬਾਬਾ ਸਾਹਿਬ ਡਾ: ਬੀ. ਆਰ. ਅੰਬੇਡਕਰ ਨੇ 10 ਸਾਲ ਪੁਰਾਣੀ ਨਿਰੰਤਰਤਾ ਦੇ ਸਮਾਜਿਕ ਸੰਘਰਸ਼ ਦੇ ਮੱਦੇਨਜ਼ਰ ਰਾਜਨੀਤਿਕ ਅਤੇ ਸਮਾਜਿਕ ਸਥਿਤੀ ਦੀ ਸਮੀਖਿਆ ਕਰਨ ਦੇ ਮੱਦੇਨਜ਼ਰ, 13 ਅਕਤੂਬਰ, 1935 ( ਐਤਵਾਰ), ਯੇਓਲਾ (ਜ਼ਿਲ੍ਹਾ ਨਾਸਿਕ) ਵਿਖੇ ਨਿਰਾਸ਼ ਵਰਗਾਂ ਦੀ ਇੱਕ ਕਾਨਫਰੰਸ ਕਰਨ ਦਾ ਫੈਸਲਾ ਕੀਤਾ । ਉਸ ਕਾਨਫਰੰਸ ਵਿਚ ਬਾਬਾ ਸਾਹਿਬ ਡਾ: ਅੰਬੇਡਕਰ ਨੇ ਕਿਹਾ ਕਿ ਬਦਕਿਸਮਤੀ ਨਾਲ ਮੈਂ ਇੱਕ ਹਿੰਦੂ ਅਛੂਤ ਪੈਦਾ ਹੋਇਆ ਸੀ ਪਰ ਮੈਂ ਇੱਕ ਹਿੰਦੂ ਨਹੀਂ ਮਰਾਂਗਾ। ਪੂਰੇ 21 ਸਾਲ ਸਾਰੇ ਧਰਮਾਂ ਦੇ ਅਧਿਐਨ ਤੋਂ ਬਾਅਦ ਉਨ੍ਹਾਂ ਨੇ 14 ਅਕਤੂਬਰ, 1956 ਨੂੰ ਨਾਗਪੁਰ ਵਿਖੇ ਆਪਣੇ ਲੱਖਾਂ ਪੈਰੋਕਾਰਾਂ ਨਾਲ ਹਿੰਦੂ ਧਰਮ ਤਿਆਗ ਕੇ ਭਾਂਤੇ ਚੰਦਰਮਨੀ ਕੋਲੋਂ ਬੁੱਧ ਧੱਮ ਦੀ ਦੀਕਸ਼ਾ ਲੈ ਲਈ ਸੀ। ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਇਸ ਦਿਨ 14 ਅਕਤੂਬਰ ਨੂੰ ‘ਧੱਮ ਚੱਕਰ ਪਰਿਵਰਤਨ ਦਿਵਸ’ ਵਜੋਂ ਹਰ ਸਾਲ ਮਨਾਉਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਆਲ ਇੰਡੀਆ ਸਮਤਾ ਸੈਨਿਕ ਦਲ (ਰਜਿ.), ਪੰਜਾਬ ਯੂਨਿਟ ਇਸ ਦਿਨ 14 ਅਕਤੂਬਰ ਨੂੰ ਆਪਣਾ ਸੌਵੀਨਰ ਜਾਰੀ ਕਰੇਗਾ। ਸੋਵੀਨਰ ਦੇ ਸੰਪਾਦਕੀ ਮੰਡਲ ‘ਚ ਕੁਲਦੀਪ ਭੱਟੀ ਐਡਵੋਕੇਟ ਨੂੰ ਸ਼ਾਮਲ ਕੀਤਾ ਗਿਆ । ਇਸ ਸੋਵੀਨਰ ਵਿਚ ‘ਭਾਰਤ ਵਿੱਚ ਲੋਕਤੰਤਰ ਦਾ ਭਵਿੱਖ’ ਵਿਸ਼ੇ ਤੇ ਵਿਦਵਾਨਾਂ ਦੇ ਆਰਟੀਕਲ ਹੋਣਗੇ। ਇਹ ਜਾਣਕਾਰੀ ਦਲ ਦੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਮੀਡੀਆ ਨੂੰ ਦਿੱਤੀ। ਇਸ ਮੌਕੇ ਜਸਵਿੰਦਰ ਵਰਿਆਣਾ, ਐਡਵੋਕੇਟ ਕੁਲਦੀਪ ਭੱਟੀ, ਤਿਲਕ ਰਾਜ, ਚਮਨ ਲਾਲ, ਰਾਮ ਲਾਲ ਦਾਸ ਅਤੇ ਨਿਰਮਲ ਬਿਨਜੀ ਹਾਜਰ ਸਨ।
– ਬਲਦੇਵ ਰਾਜ ਭਾਰਦਵਾਜ
ਜਨਰਲ ਸਕੱਤਰ ,
ਆਲ ਇੰਡੀਆ ਸਮਤਾ ਸੈਨਿਕ ਦਲ ( ਰਜਿ.), ਪੰਜਾਬ ਯੂਨਿਟ।

Previous articleਇੰਡੀਅਨ ਉਵਰਸੀਜ ਜਰਮਨ ਕਾਂਗਰਸ ਦੇ ਚੇਅਰਮੈਨ ਤੇ ਕਾਰਜਕਾਰੀ ਪ੍ਰਧਾਨ ਸ: ਗੁਰਭਗਬੰਤ ਸਿੰਘ ਸੰਧਾਵਾਲ਼ੀਆ ਵੱਲੋਂ ਪੰਜਾਬ ਦੇ ਨਵੇਂ ਬਣੇ ਸੀ ਐਮ ਸ: ਚਰਨਜੀਤ ਸਿੰਘ ਚੰਨੀ ਨੂੰ ਬਹੁਤ ਬਹੁਤ ਵਧਾਈ।
Next articleअवध में किसानों की हुंकार, सीतापुर में किसानों का ऐतिहासिक जमावड़ा