ਸੂਰੀਆ ਸ਼ਿਵਕੁਮਾਰ ਨੇ ਆਪਣੀ ਅਗਲੀ ਫਿਲਮ ਦਾ ਨਾਮ ‘ਜੈ ਭੀਮ’ ਰੱਖਿਆ ਹੈ।
(ਸਮਾਜ ਵੀਕਲੀ)- ਦੱਖਣ ਦੀਆਂ ਫਿਲਮਾਂ ਨੇ ਅੱਜ ਕੱਲ੍ਹ ਖਾਸਕਰ ਤੇਲਗੂ, ਤਾਮਿਲ ਫਿਲਮਾਂ ਨੇ ਇੱਕ ਹੜਕੰਪ ਮਚਾਇਆ ਹੋਇਆ ਹੈ. ਇਹ ਸਭ ਰਜਨੀਕਾਂਤ ਦੀ ਫਿਲਮ ਕਾਬਲੀ ਅਤੇ ਮਰਾਠੀ ਫਿਲਮ ਸੈਰਾਤ ਤੋਂ ਬਾਅਦ ਸੰਭਵ ਹੋਇਆ ਹੈ। ਸੂਰਜ, ਪਵਨ ਕਲਿਆਣ ਆਦਿ ਨਾਇਕਾਂ ਨੇ ਇਕ ਤਰ੍ਹਾਂ ਨਾਲ ਜੋਖਮ ਲਿਆ ਅਤੇ ਕਾਮਯਾਬੀ ਵੀ ਹਾਸਲ ਕੀਤੀ.
ਏਥੇ ਇਹ ਦੱਸਣਾ ਮਹੱਤਵਪੂਰਣ ਹੈ ਕਿ ਆਮਿਰ ਖਾਨ ਦੀ “ਗਜਨੀ” ਅਤੇ ਅਜੇ ਦੇਵਗਨ ਦੀ “ਸਿੰਘਮ” ਦਖਣ ਦੀਆਂ ਫਿਲਮਾਂ ਦਾ ਹੀ ਰੀਮੇਕ ਹੈ
ਕੇ. ਰਣਜੀਤ ਦੀ ਫਿਲਮ ਸਰਪੱਟਾ ਰਿਲੀਜ਼ ਹੁੰਦੇ ਹੀ ਇਕ ਵੱਡੀ ਹਿੱਟ ਹੋ ਗਈ ਹੈ। ‘ਭੀਮਾ ਕੋਰੇਗਾਓਂ’ ਵੀ ਆਉਣੀ ਬਾਕੀ ਹੈ। ਸਾਊਥ ਫਿਲਮ ਇੰਡਸਟਰੀ ਨੇ ਨਵੀਂ ਸੋਚ ਦਾ ਵਿਸਥਾਰ ਕੀਤਾ ਹੈ ਅਤੇ ਇਹ ਸਮਝਣ ਲਈ ਬਾਲੀਵੁੱਡ ਬਹੁਤ ਪਿੱਛੇ ਹੈ, ਅੱਜ ਟੀ ਵੀ ਖੋਲ੍ਹੋ ਅਤੇ ਸਾਰਾ ਦਿਨ ਦੱਖਣ ਦੀਆਂ ਫਿਲਮਾਂ ਦੇਖਣ ਨੂੰ ਮਿਲਦੀਆਂ ਹਨ।
ਦੱਖਣੀ ਭਾਰਤੀ ਸੁਪਰਸਟਾਰ ਸੂਰੀਆ ਸ਼ਿਵਾਕੁਮਾਰ ਨੇ ਆਪਣੀ ਅਗਲੀ ਫਿਲਮ ਦਾ ਐਲਾਨ ਕੀਤਾ ਹੈ। ਅੱਜ ਪਹਿਲਾ ਪੋਸਟਰ ਆਇਆ ਹੈ. ਫਿਲਮ ਦਾ ਨਾਮ ‘ਜੈ ਭੀਮ’ ਹੈ।
ਤਾਮਿਲ ਫਿਲਮ ਇੰਡਸਟਰੀ ਨੇ ਹੜਕੰਪ ਮਚਾਇਆ ਹੈ।
ਕਾਲਾ, ਕਾਬਾਲੀ, ਅਸੂਰਨ, ਪੇਰੀਯਾਰੂਮ ਪੇਰੂਮਲ, ਕਰਨਨ, ਮੰਡੇਲਾ, ਸਰਪੱਟਾ ਅਤੇ ਹੁਣ ਜੈ ਭੀਮ.