HOME *ਗੀਤ ਇੱਕ-ਦੋ ਡਿਮਾਂਡ ਨਾਲ ਚਰਚਾ ‘ਚ ਗਾਇਕਾ ਦੀਪ ਕੌਰ*

*ਗੀਤ ਇੱਕ-ਦੋ ਡਿਮਾਂਡ ਨਾਲ ਚਰਚਾ ‘ਚ ਗਾਇਕਾ ਦੀਪ ਕੌਰ*

2
ਗਾਇਕਾ ਦੀਪ ਕੌਰ
ਗਾਇਕਾ ਦੀਪ ਕੌਰ

  (ਸਮਾਜ ਵੀਕਲੀ)   ਸੰਗੀਤ ਦੀ ਧਰਤੀ ਪੰਜਾਬ ਨੇ ਕਈ ਮਸ਼ਹੂਰ ਗਾਇਕ ਤੇ ਗਾਇਕਾਵਾਂ ਨੂੰ ਜਨਮ ਦਿੱਤਾ ਹੈ, ਜਿਸ ਕਾਰਨ ਅੱਜ ਦੇ ਸਮੇਂ ਵਿੱਚ ਪੰਜਾਬੀ ਗੀਤ ਸੰਗੀਤ ਦਾ ਦੁਨੀਆਂ ਵਿੱਚ ਬੋਲਬਾਲਾ ਹੈ। ਇੰਨ੍ਹਾਂ ਗਾਇਕ-ਗਾਇਕਾਵਾਂ ਦੀ ਲਿਸ਼ਟ ਵਿੱਚ ਇੱਕ ਨਵਾਂ ਨਾਮ ਗਾਇਕਾ ਅਤੇ ਗੀਤਕਾਰ ਦੀਪ ਕੌਰ ਵਜੋਂ ਸ਼ਾਮਲ ਹੋ ਗਿਆ ਹੈ, ਜਿਸ ਨੇ ਆਪਣੀ ਗਾਇਕੀ ਅਤੇ ਅੰਦਾਜ਼ ਨਾਲ ਹਰ ਇੱਕ ਨੂੰ ਆਪਣਾ ਦੀਵਾਨਾ ਬਣਾਇਆ ਹੈ। ਗਾਇਕਾ ਦੀਪ ਕੌਰ ਦਾ ਜਨਮ ਪੰਜਾਬ ਮਾਲਵੇ ਦੇ ਸ਼ਹਿਰ ਬਰਨਾਲਾ ਵਿਖੇ ਮਾਤਾ ਬੇਅੰਤ ਕੌਰ ਦੀ ਕੁੱਖੋਂ ਅਤੇ ਪਿਤਾ ਅਜੈਬ ਸਿੰਘ ਦੇ ਗ੍ਰਹਿ ਵਿਖੇ ਹੋਇਆ। ਦੀਪ ਕੌਰ ਨੇ ਆਪਣੀ 10ਵੀ ਤੱਕ ਦੀ ਪੜ੍ਹਾਈ ਗੌਰਮਿੰਟ ਗਰਲਜ਼ ਹਾਈ ਸਕੂਲ ਬਰਨਾਲਾ ਤੋਂ ਪੂਰੀ ਕੀਤੀ ਅਤੇ ਅਗਲੀ ਪੜ੍ਹਾਈ ਲਈ ਉਨ੍ਹਾਂ ਐਸ ਡੀ ਕਾਲਜ ਬਰਨਾਲਾ ਵਿਖੇ ਦਾਖਲਾ ਲਿਆ, ਦੀਪ ਕੌਰ ਬੀ.ਏ. ਵਿੱਚ ਹੋਈ ਸੀ ਕਿ ਉਸ ਦਾ ਕੈਨੇਡਾ ਜਾਣ ਦਾ ਸਬੱਬ ਬਣ ਗਿਆ। ਦੀਪ ਕੌਰ ਨੂੰ ਬਚਪਨ ਤੋਂ ਗੀਤ ਗਾਉਣ ਅਤੇ ਲਿਖਣ ਦਾ ਸ਼ੌਂਕ ਸੀ, ਜਿਸ ਕਾਰਨ ਉਹ ਸਕੂਲ ਅਤੇ ਕਾਲਜ ਸਮੇਂ ਹੁੰਦੇ ਸਮਾਗਮਾਂ ਵਿੱਚ ਹਿੱਸਾ ਲੈਂਦੀ ਰਹੀ। ਦੀਪ ਕੌਰ ਗਾਇਕਾ ਬਣਨਾ ਚਾਹੁੰਦੀ ਸੀ, ਪਰ ਛੋਟੀ ਉਮਰੇ ਕੈਨੇਡਾ ਜਾਣ ਕਰਕੇ ਉਸ ਦਾ ਇਹ ਸ਼ੌਂਕ ਪੂਰਾ ਨਾ ਹੋ ਸਕਿਆ, ਜਿਸ ਨੂੰ ਪੂਰਾ ਕਰਨ ਦੀ ਤਾਂਘ ਉਸਦੇ ਦਿਲ ਵਿੱਚ ਹਮੇਸ਼ਾਂ ਹੀ ਰਹਿੰਦੀ। ਸੀ। ਦੀਪ ਕੌਰ ਨੇ ਕੈਨੇਡਾ ਵਿੱਚ ਹੀ ਗਾਇਕਾ ਬਣਨ ਦਾ ਸੁਪਨਾ ਪੂਰਾ ਕਰਨ ਲਈ ਉਸਤਾਦ ਦਵਿੰਦਰ ਭੱਟੀ ਤੋਂ ਕਲਾਸੀਕਲ ਗਾਇਕੀ ਦੇ ਗੁਰ ਲੈਣ ਲਈ ਗੁਰੂ ਧਾਰ ਲਿਆ ਅਤੇ ਉਨ੍ਹਾਂ ਤੋਂ 3 ਸਾਲ ਤੱਕ ਕਲਾਸੀਕਲ ਗਾਇਕੀ ਦੇ ਗੁਰ ਸਿੱਖੇ, ਜਿਸ ਤੋਂ ਬਾਅਦ ਫੋਕ ਗਾਇਕੀ ਦੇ ਗੁਰ ਸਿੱਖਣ ਲਈ ਹਰਨਾਮ ਯੋਗੀ ਨੂੰ ਉਸਤਾਦ ਬਣਾਇਆ ਅਤੇ ਉਨ੍ਹਾਂ ਤੋਂ ਤਕਰੀਬਨ ਦੋ ਸਾਲ ਤੱਕ ਬਾਰੀਕੀ ਨਾਲ ਸਿੱਖਿਆ ਗ੍ਰਹਿਣ ਕੀਤੀ। ਗਾਇਕਾ ਦੀਪ ਕੌਰ ਦੇ ਹੁਣ ਤੱਕ 10 ਗੀਤ ਮਾਰਕੀਟ ਵਿੱਚ ਆ ਚੁੱਕੇ ਹਨ, ਜਿੰਨ੍ਹਾਂ ਵਿੱਚ ਗੀਤ “ਚਸਕੇ ਤੇਰੇ, ਠੰਡ ਰੱਖ-2, ਥਾਰ ਤੇ, ਭਾਬੀ, ਤੂੰ ਜਾਣੇ (ਧਾਰਮਿਕ), ਨਿਊ ਬੋਲੀਆਂ, ਭੈਣਾਂ ਨਾਲ ਕਾਹਦਾ ਰੁੱਸਣਾ, ਇੱਕ ਦੋ ਡਿਮਾਂਡ ਅਤੇ ਦੋ ਡਿਊਟ ਗੀਤ ਨਾਗ ਵਰਗੀ, ਮਿੱਠਾ ਚੂਰਮਾ” ਇਹ ਗੀਤ ਉਸਤਾਦ ਗਾਇਕ ਗੁਰਬਖ਼ਸ ਸੌਂਕੀ ਨਾਲ ਆਏ ਸਨ। ਇਸ ਤੋਂ ਇਲਾਵਾ ਗਾਇਕਾ ਦੀਪ ਕੌਰ ਦੇ ਆਉਣ ਵਾਲੇ ਸਮੇਂ ਵਿੱਚ ਕਈ ਗੀਤ ਆਪਣੇ ਚਾਹੁਣ ਵਾਲਿਆਂ ਲਈ ਤਿਆਰ ਹਨ, ਜੋ ਜਲਦੀ ਹੀ ਰਿਲੀਜ ਕੀਤੇ ਜਾਣਗੇ। ਗਾਇਕਾ ਦੀਪ ਕੌਰ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਸੱਭਿਆਚਾਰਕ, ਰਿਸ਼ਤੇ-ਨਾਤੇ ਵਰਗੇ ਗੀਤਾਂ ਨੂੰ ਤਰਜ਼ੀਹ ਦੇਵੇਗੀ ਅਤੇ ਲੱਚਰਤਾ ਭਰਪੂਰ ਗੀਤਾਂ ਤੋਂ ਹਮੇਸ਼ਾਂ ਦੂਰ ਰਹਿਣਗੇ।

ਗੁਰਭਿੰਦਰ ਗੁਰੀ
Watsapp.+447951590424
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜਤਿੰਦਰਾ ਗਰੀਨਫੀਲਡ ਸਕੂਲ ਵਿਖੇ ਅੰਗਰੇਜ਼ੀ ਸਾਹਿਤਕ ਮੇਲਾ ਆਯੋਜਿਤ
Next articleਨੱਕ, ਕੰਨ ਤੇ ਗਲੇ ਦੇ ਮੁਫ਼ਤ ਜਾਂਚ ਕੈਂਪ ਦਾ ਵੱਡੀ ਗਿਣਤੀ ਵਿਚ ਲੋਕਾਂ ਨੇ ਲਾਹਾ