HOME ਨੱਕ, ਕੰਨ ਤੇ ਗਲੇ ਦੇ ਮੁਫ਼ਤ ਜਾਂਚ ਕੈਂਪ ਦਾ ਵੱਡੀ ਗਿਣਤੀ ਵਿਚ...

ਨੱਕ, ਕੰਨ ਤੇ ਗਲੇ ਦੇ ਮੁਫ਼ਤ ਜਾਂਚ ਕੈਂਪ ਦਾ ਵੱਡੀ ਗਿਣਤੀ ਵਿਚ ਲੋਕਾਂ ਨੇ ਲਾਹਾ

2

ਕਪੂਰਥਲਾ,   (ਸਮਾਜ ਵੀਕਲੀ)   ( ਕੌੜਾ )-ਕਪੂਰਥਲਾ ਹਸਪਤਾਲ ਤੇ ਨਰਸਿੰਗ ਹੋਮ ਵਲੋਂ ਰੋਟਰੀ ਕਲੱਬ ਕਪੂਰਥਲਾ ਇਲੀਟ ਦੇ ਸਹਿਯੋਗ ਨਾਲ ਨੱਕ, ਕੰਨ ਤੇ ਗਲੇ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਮਾਹਿਰ ਡਾ. ਸਰਬਜੀਤ ਸਿੰਘ, ਅਰਜੁਨ ਸਿੰਘ ਤੇ ਡਾ. ਸਤੂਤੀ ਨੇ ਲੋੜਵੰਦ ਮਰੀਜ਼ਾਂ ਦੀ ਆਧੁਨਿਕ ਤਕਨੀਕ ਤੇ ਕੈਮਰਿਆਂ ਵਾਲੀਆਂ ਮਸ਼ੀਨਾਂ ਨਾਲ ਜਾਂਚ ਕੀਤੀ ਤੇ ਲੋੜਵੰਦ ਮਰੀਜ਼ਾ ਨੂੰ  ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਕਲੱਬ ਦੇ ਪ੍ਰਧਾਨ ਅੰਕੁਰ ਵਾਲੀਆ, ਸਕੱਤਰ ਸਿਮਰਨਪ੍ਰੀਤ ਸਿੰਘ ਨੇ ਕਿਹਾ ਕਿ ਕਲੱਬ ਵਲੋਂ ਸਮਾਜ ਸੇਵਾ ਦੇ ਕਾਰਜਾਂ ਨੂੰ  ਇਸੇ ਤਰ੍ਹਾਂ ਜਾਰੀ ਰੱਖਿਆ ਜਾਵੇਗਾ ਤੇ ਆਉਂਦੇ ਦਿਨਾਂ ਦੌਰਾਨ ਵੀ ਮੈਡੀਕਲ ਕੈਂਪ ਤੇ ਖ਼ੂਨਦਾਨ ਕੈਂਪ ਲੋੜਵੰਦਾਂ ਦੀ ਮਦਦ ਲਈ ਲਗਾਏ ਜਾਣਗੇ | ਇਸ ਮੌਕੇ ਸੁਕੇਸ਼ ਜੋਸ਼ੀ, ਅਮਰਜੀਤ ਸਿੰਘ ਸਡਾਨਾ ਰਾਹੁਲ ਆਨੰਦ, ਕੰਵਲਪ੍ਰੀਤ ਸਿੰਘ ਕੌੜਾ ਤੇ ਹੋਰ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article*ਗੀਤ ਇੱਕ-ਦੋ ਡਿਮਾਂਡ ਨਾਲ ਚਰਚਾ ‘ਚ ਗਾਇਕਾ ਦੀਪ ਕੌਰ*
Next articleਨੋਵੇਲਟੀ ਵ੍ਹੀਲਜ਼ ਮਹਿੰਦਰਾ, ਕੈਨਾਲ ਰੋਡ, ਲੁਧਿਆਣਾ ਵਿਖੇ ਮਹਿੰਦਰਾ XUV 3XO RevX ਦੀ ਸ਼ੁਰੂਆਤ