ਗੀਤ / ਮੁਹੱਬਤ

 ਮਾਲਵਿੰਦਰ ਸ਼ਾਇਰ
(ਸਮਾਜ ਵੀਕਲੀ)
ਚਿੜਾ : ‘ਸੁਣ ਬੱਲੀਏ’
 ਚਿੜੀ : ‘ਹਾਂ ਮੱਖਣਾ’
ਚਿੜਾ : ‘ਚੱਲ ਉੱਡ ਚੱਲੀਏ’
ਚਿੜੀ : ‘ਨਾ ਮੱਖਣਾ’
ਚਿੜਾ : ‘ਲੋਕਾਂ ਦੀਆਂ ਨਜ਼ਰਾਂ ਤੋਂ…
           ਆਪਾਂ ਚੋਰੀ-ਚੋਰੀ,
        ਚੱਲ ਆਪਣੀ ਹੀ ਦੁਨੀਆਂ ਵਸਾ ਲਈਏ।’
ਚਿੜੀ : ‘ਟਿਕਿਆ ਰਹਿ…
           ਛੱਡ ਉੱਡ ਜਾਣ ਦੀਆਂ ਗੱਲਾਂ,
     ਚੱਲ ਬਾਤ ਕੋਈ ਮੁਹੱਬਤਾਂ ਦੀ ਪਾ ਲਈਏ।’-੨
ਚਿੜਾ : ‘ ਆਜਾ ਕਰੀਏ ਕਲੋਲ’
ਚਿੜੀ : ‘ਚੱਲ ਸੋਹਣਿਆਂ’
ਚਿੜਾ : ‘ ਭੋਰਾ ਹੋਜਾ ਮੇਰੇ ਕੋਲ’
ਚਿੜੀ : ‘ ਆਹ ਲੈ ਮਨ-ਮੋਹਣਿਆਂ’
ਚਿੜਾ : ‘ਸੱਚ-ਮੁੱਚ ਤੂੰ ਹੈਂ..
          ਮੇਰੀ ਖੰਡ-ਮਿਸ਼ਰੀ…
         ਤੈਨੂੰ ਇੱਕੋ ਹੀ ਡੀਕ ਵਿੱਚ ਪੀ ਜਾਵਾਂ’
ਚਿੜੀ : ‘ ਸੱਚ-ਮੁੱਚ ਤੂੰ ਵੀ…
           ਮੈਨੂੰ ਜਾਨ ਤੋਂ ਪਿਆਰਾ…
           ਆਜਾ ਘੁੱਟ ਕੇ ਕਾਲਜੇ ਵੀ ਲਾਵਾਂ ।’-੨
ਚਿੜੀ : ‘ਇੱਕ ਗੱਲ ਮੈਂ ਕਰਾਂ’
ਚਿੜਾ : ‘ਦੱਸ ਅੜੀਏ’
ਚਿੜੀ : ‘ ਇਸ ਜੱਗ ਤੋਂ ਡਰਾਂ’
ਚਿੜਾ : ‘ਬੱਸ ਅੜੀਏ !’
ਚਿੜੀ : ‘ ਲੈ…ਮਾਲਵਿੰਦਰ’ ‘ਜੇ…
          ਇਸ ਜੱਗ ‘ਚ ਸ਼ਿਕਾਰੀ…
   ਦੋਨੋਂ ਆਪਾਂ ‘ਚ ਜੁਦਾਈਆਂ ਉਹ ਪੁਆ ਦੇਣਗੇ’
ਚਿੜਾ : ‘ਆਪਾਂ ਵੀ ਹਾਂ ਦੋਨੋਂ…
          ਇੱਕ ਡਾਲ ਉੱਤੇ ਬੈਠੇ…
          ਭਲਾ ਹੋਊ ‘ਕੱਠਿਆਂ ਨੂੰ ਜੇ ਮੁਕਾ ਦੇਣਗੇ ।’-੨
ਚਿੜਾ-ਚਿੜੀ ( ਦੋਨੋਂ) : ‘ਅਸਾਂ ਮਰਕੇ ਵੀ…
           ਦੋਹਾਂ ਨੇ ਹੈ ਇੱਕ-ਮਿੱਕ ਰਹਿਣਾ…
          ਏਥੇ ਕੀਹਦੀ ਏ ਮਜ਼ਾਲ ਕਿ ਉਡਾ ਦੇਣਗੇ’- ੨
— ਮਾਲਵਿੰਦਰ ਸ਼ਾਇਰ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਲਾਕ ਪੱਧਰੀ ਖੇਡਾਂ ‘ਚ ਸੀ੍ ਗੁਰੂ ਹਰਕ੍ਰਿਸ਼ਨ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ 
Next articleਕਾਸ਼