ਗੀਤ / ਨਸ਼ਾ

ਜਿੰਮੀ ਅਹਿਮਦਗੜ੍ਹ
         (ਸਮਾਜ ਵੀਕਲੀ)
ਨਸ਼ੇ ਨੂੰ ਮੁਕਾਉਣਾ  ਚੰਗੀ ‘ਗੱਲ ਸਰਕਾਰ ਜੀ
ਤੋੜ  ਦਾ  ਵੀ  ਲੱਭ  ਲਿਓ  ਹੱਲ ਸਰਕਾਰ ਜੀ
ਜਦ ਚਿੱਟਾ ਮਿਲਦਾ ਨਾ ਮਿਲਦੀਆਂ ਗੋਲੀਆਂ
ਮਰਦੇ  ਨੇ ‘ਪੁੱਤ  ਮਾਵਾਂ  ਪਿੱਟਦੀਆਂ  ਭੋਲੀਆਂ
ਪੀੜ  ਹੋਵੇ  ਮਾਵਾਂ ‘ਦੀ ਨਾ  ਝੱਲ ਸਰਕਾਰ ਜੀ
ਤੋੜ  ਦਾ  ਵੀ  ਲੱਭ  ਲਿਓ  ਹੱਲ ਸਰਕਾਰ ਜੀ
ਉੱਠਦਾ  ‘ਨਸ਼ਈ  ਜਦੋਂ  ਰਾਤੀਂ  ਕੂਕ  ਮਾਰ ਕੇ
ਡੋਡਿਆਂ  ਦਾ ਹੱਲ  ਬਾਪੂ  ਕਰੇ ‘ਫਿਰ ਹਾਰ ਕੇ
ਤੰਗ  ਕਰੇ  ਕਾਲਜੇ  ਦਾ  ਸੱਲ਼  ਸਰਕਾਰ  ਜੀ
ਤੋੜ  ਦਾ  ਵੀ  ਲੱਭ  ਲਿਓ  ਹੱਲ ਸਰਕਾਰ ਜੀ
ਨਿੱਤ ਨਵਾਂ  ਕੇਸ  ਹੁੰਦਾ ਮੀਡੀਆ ਨੇ ਚੁੱਕਿਆ
ਨਸ਼ਿਆਂ ਦੇ  ‘ਘਾਟਿਓਂ  ਜਵਾਨ ਮੁੰਡਾ ਮੁੱਕਿਆ
ਟੈਮ  ਬੜਾ  ਮਾੜਾ  ‘ਰਿਹਾ  ਚੱਲ ਸਰਕਾਰ ਜੀ
ਤੋੜ  ਦਾ  ਵੀ  ਲੱਭ  ਲਿਓ  ਹੱਲ ਸਰਕਾਰ ਜੀ
ਹੋਣਾ  ਨਸ਼ਾ  ਮੁਕਤ  ਸਮਾਜ  ਵੀ  ਜਰੂਰੀ  ਐ
ਟੁੱਟਦੇ  ਸਰੀਰਾਂ  ਦਾ  ਇਲਾਜ ਵੀ  ਜਰੂਰੀ ਐ
ਗੌਰ “ਜਿੰਮੀ” ਦੀ ਅਪੀਲ ‘ਵੱਲ ਸਰਕਾਰ ਜੀ
ਤੋੜ  ਦਾ  ਵੀ  ਲੱਭ  ਲਿਓ  ਹੱਲ ਸਰਕਾਰ ਜੀ
ਜਿੰਮੀ ਅਹਿਮਦਗੜ੍ਹ …
 8195907681
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਔਰਤ ਕਮਜ਼ੋਰ ਨਹੀਂ ਹੁੰਦੀ। 
Next article          “ਸ਼ਰਾਬ”