ਔਰਤ ਕਮਜ਼ੋਰ ਨਹੀਂ ਹੁੰਦੀ। 

ਹਰਪ੍ਰੀਤ ਕੌਰ ਸੰਧੂ
         (ਸਮਾਜ ਵੀਕਲੀ)
ਜਿਸ ਨੂੰ ਇੱਕ ਘਰ ਛੱਡ ਕੇ ਦੂਜੇ ਘਰ ਵਿੱਚ ਵਸਣਾ ਆ ਜਾਵੇ ਉਹ ਕਮਜ਼ੋਰ ਹੋ ਹੀ ਨਹੀਂ ਸਕਦੀ।
ਜਿਹਨੂੰ ਇਹ ਪਤਾ ਹੋਵੇ ਕਿ ਦੂਜਿਆਂ ਨੂੰ ਆਪਣੇ ਤੋਂ ਪਹਿਲਾਂ ਕਿਵੇਂ ਰੱਖਿਆ ਜਾਂਦਾ ਹੈ ਉਹ ਕਮਜ਼ੋਰ ਹੋ ਹੀ ਨਹੀਂ ਸਕਦੀ।
ਜਿਹਨੂੰ ਇਹ ਪਤਾ ਹੋਵੇ ਕਿ ਸਮਝੌਤਾ ਕਰਨ ਨਾਲ ਜ਼ਿੰਦਗੀ ਸੁਖਾਲੀ ਹੋ ਸਕਦੀ ਹੈ ਉਹ ਕਮਜ਼ੋਰ ਨਹੀਂ ਹੋ ਸਕਦੀ।
ਜਿਸ ਨੂੰ ਆਪਣਾ ਅਹਿਮ ਛੱਡ ਕੇ ਗੱਲ ਨੂੰ ਨਿਭਾਉਣਾ ਆਉਂਦਾ ਹੋਵੇ ਓਸ ਕਮਜ਼ੋਰ ਨਹੀਂ ਹੋ ਸਕਦੀ।
ਜਿਸ ਦੀ ਜ਼ਿੰਦਗੀ ਵਿੱਚ ਆਪਣੇ ਤੋਂ ਵੱਧ ਦੂਜਿਆਂ ਦਾ ਮਹੱਤਵ ਹੋਵੇ ਉਹ ਕਮਜ਼ੋਰ ਨਹੀਂ ਹੋ ਸਕਦੀ।
ਜਿਸ ਨੂੰ ਘਾਹ ਦੀ ਤਿੜ ਵਾਂਗ ਲਤਾੜੇ ਜਾਣ ਦੇ ਬਾਵਜੂਦ ਵੀ ਜਿਉਣਾ ਆਉਂਦਾ ਹੋਵੇ ਉਹ ਕਮਜ਼ੋਰ ਨਹੀਂ ਹੋ ਸਕਦੀ।
ਜਿਸ ਵਿੱਚ ਅੰਤਾਂ ਦੀ ਸਹਿਣਸ਼ੀਲਤਾ ਹੋਵੇ ਉਹ ਕਮਜ਼ੋਰ ਨਹੀਂ ਹੋ ਸਕਦੀ।
ਜਿਸ ਨੂੰ ਆਪਣੀਆਂ ਟਾਹਣੀਆਂ ਨੂੰ ਆਪਣੇ ਫੁੱਲਾਂ ਨੂੰ ਫਲਾਂ ਨੂੰ ਵੱਧਦੇ ਫੁੱਲਦੇ ਦੇਖ ਕੇ ਖੁਸ਼ੀ ਹੁੰਦੀ ਹੋਵੇ ਉਹ ਕਮਜ਼ੋਰ ਨਹੀਂ ਹੋ ਸਕਦੀ।
ਆਪਣੇ ਹਿੱਸੇ ਦੀ ਰੋਟੀ ਦੂਜੇ ਨੂੰ ਦੇ ਦੇਣ ਵਾਲੀ ਕਮਜ਼ੋਰ ਨਹੀਂ ਹੋ ਸਕਦੀ।
ਜਿਸ ਨੂੰ ਇੱਛਾਵਾਂ ਅਤੇ ਕਾਬੂ ਕਰ ਦੂਜਿਆਂ ਦੀਆਂ ਇੱਛਾਵਾਂ ਪੂਰੀਆਂ ਕਰਨਾ ਆਉਂਦਾ ਹੋਵੇ ਉਹ ਕਮਜ਼ੋਰ ਨਹੀਂ ਹੋ ਸਕਦੀ।
ਜਿਸ ਨੂੰ ਮੁਹੱਬਤ ਕਰਨ ਤੇ ਨਿਭਾਉਣ ਦਾ ਵੱਲ ਹੋਵੇ ਉਹ ਕਮਜ਼ੋਰ ਨਹੀਂ ਹੋ ਸਕਦੀ।
ਜਿਸ ਨੂੰ ਔਜੜ ਰਾਹਾਂ ਤੇ ਤੁਰਨਾ ਆਉਂਦਾ ਹੋਵੇ ਉਹ ਕਮਜ਼ੋਰ ਨਹੀਂ ਹੋ ਸਕਦੀ।
ਜੋ ਜ਼ਮਾਨੇ ਦੀਆਂ ਸਾਰੀਆਂ ਤੋਹਮਤਾਂ ਆਪਣੇ ਸਿਰ ਲੈ ਮਜਬੂਤੀ ਨਾਲ ਅੱਗੇ ਵੱਧਦੀ ਹੈ ਤੇ ਸਫਲਤਾ ਦੇ ਸਿਖਰ ਤੇ ਪਹੁੰਚਦੀ ਹੈ ਉਹ ਕਮਜ਼ੋਰ ਨਹੀਂ ਹੋ ਸਕਦੀ।
ਜਿਸ ਲਈ ਦੂਜਿਆਂ ਦੀ ਖੁਸ਼ੀ ਆਪਣੀ ਖੁਸ਼ੀ ਤੋਂ ਜਿਆਦਾ ਮਹੱਤਵ ਰੱਖੇ ਉਹ ਕਮਜ਼ੋਰ ਨਹੀਂ ਹੋ ਸਕਦੀ।
ਜੋ ਸਿਰਫ ਦੂਜਿਆਂ ਲਈ ਜਿਉਣਾ ਜਾਣਦੀ ਹੈ ਉਹ ਕਮਜ਼ੋਰ ਨਹੀਂ ਹੋ ਸਕਦੀ।
ਜਿਸ ਦੇ ਸਿਰ ਤੇ ਘਰ ਛੱਡ ਕੇ ਪੀਰਾਂ ਪੈਗੰਬਰਾਂ ਨੇ ਦੁਨੀਆ ਨੂੰ ਗਿਆਨ ਦਿੱਤਾ ਉਹ ਕਮਜ਼ੋਰ ਨਹੀਂ ਹੋ ਸਕਦੀ।
ਦੁਨੀਆਂ ਦੇ ਦਿੱਤੇ ਚਿੱਕੜ ਵਿੱਚ ਫੁੱਲ ਬਣਕੇ ਖਿੜਨ ਵਾਲੀ ਕਮਜ਼ੋਰ ਨਹੀਂ ਹੋ ਸਕਦੀ।
ਜੋ ਪੁਰਸ਼ ਲਈ ਅਨੇਕਾਂ ਰੂਪਾਂ ਵਿੱਚ ਆਪਣਾ ਆਪ ਵਾਰਦੀ ਹੈ ਉਹ ਕਮਜ਼ੋਰ ਨਹੀਂ ਹੋ ਸਕਦੀ।
ਹਰਪ੍ਰੀਤ ਕੌਰ ਸੰਧੂ
        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਲਟੀਮੇਟਮ
Next articleਗੀਤ / ਨਸ਼ਾ