ਗੀਤ-

ਸੁਕਰ ਦੀਨ ਕਾਮੀਂ ਖੁਰਦ
         (ਸਮਾਜ ਵੀਕਲੀ)
ਨੀਵੇਂ ਹੋ ਕੇ ਰਹੀਏ ਸਦਾ ਕਰਤਾਰ ਤੋਂ।

ਰੱਖੀਏ ਪਰਹੇਜ਼ ਮਿੱਤਰੋ ਹੰਕਾਰ ਤੋਂ।
ਛੋਟਾ ਕਦੇ ਸਮਝੋ ਨਾ ਕੰਮ ਧੰਦੇ ਨੂੰ।
ਕਰੀ ਦੀ ਨੀਂ ਟਿੱਚਰ ਗਰੀਬ ਬੰਦੇ ਨੂੰ।
ਵਿੱਚ ਪੰਚਾਇਤ ਕਦੇ ਝੂਠ ਬੋਲੋ ਨਾ।
ਪਰਦਾ ਕਿਸੇ ਦਾ ਕਿਸੇ ਕੋਲ ਖੋਲੋ ਨਾ।
ਛੋਟਾ ਵੇਖ ਕਿਸੇ ਨੂੰ ਕਦੇ ਨਾ ਹੱਸੀਏ।
ਮਿੱਤਰ ਗਦਾਰਾਂ ਨੂੰ ਨਾਂ ਭੇਤ ਦੱਸੀਏ।
ਲੜ ਕੇ ਨਾ ਪੇਕੇ ਛੱਡੀਏ ਜਨਾਨੀ ਨੂੰ।
ਨਸ਼ੇ ਵੱਲ ਲੈਕੇ ਜਾਈਏ ਨਾ ਜਵਾਨੀ ਨੂੰ।
ਚੁਗਲੀ ਬਾਜਾਂ ਦੇ ਕੋਲ, ਕਦੇ ਖੜੋ ਨਾ।
ਭਾਈਆਂ ਨਾਲ ਵੱਟ ਪਿੱਛੇ ਕਦੇ ਲੜੋ ਨਾ।
ਪਿੰਡ ਦੀ ਧੀ ਭੈਣ ਨੂੰ ਨਾ ਮਾੜਾ ਤੱਕੀਏ।
ਪੜੌਸ ਚ ਵਿਹਾਰ ਸਦਾ ਚੰਗਾ ਰੱਖੀਏ।
ਅਵਾਜ਼ ਮਾਰੇ ਬਿਨਾਂ ਘਰ ਚ ਨਾ ਵੜੀਏ
“ਕਾਮੀ ਵਾਲੇ” ਸੱਚ ਨੂੰ ਸਪੋਟ ਕਰੀਏ।
ਸੁਕਰ ਦੀਨ ਕਾਮੀਂ ਖੁਰਦ 
 9592384393

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਝਿਰਖੀ
Next articleਕਾਸ਼!