(ਸਮਾਜ ਵੀਕਲੀ)
ਬੋਹੜਾਂ ਦੀਆਂ ਜਦੋਂ ਢੱਲ ਜਾਂਦੀਆਂ ਨੇ ਛਾਵਾਂ ,
ਨੈਣਾਂ ਦਿਆਂ ਬੱਦਲਾਂ ਚੋ ਹੰਝੂ ਮੈ ਬਰਸਾਵਾਂ।
ਸੋਨ ਸੁਨਹਿਰੀ ਜਦੋਂ ਹੁੰਦਾ ਹੈ ਸਵੇਰਾ,
ਅੱਖਾਂ ਅੱਗੋਂ ਹੁੰਦਾ ਕੁਝ ਦੂਰ ਵੇ ਹਨੇਰਾ।
ਤੇਰੇ ਆਉਣ ਦੀਆਂ ਰੱਬ ਕੋਲੋਂ ਮੰਗਦੀ ਦੁਆਵਾਂ,
ਬੋਹੜਾਂ ਦੀਆਂ ਜਦੋਂ ਢਲ ਜਾਂਦੀਆਂ ਨੇ ਛਾਵਾਂ।
ਫੇਰ ਜਿਵੇਂ ਜਿਵੇਂ ਹੁੰਦੀ ਜਾਵੇ ਸਿਖਰ ਦੁਪਹਿਰ ,
ਘੁਲ ਘੁਲ ਜਾਵੇ ਦੁੱਧ ਤਨ ਵਿੱਚ ਜ਼ਹਿਰ।
ਨਿੱਕਾ ਨਿੱਕਾ ਹੁੰਦਾ ਜਾਵੇ ਫੇਰ ਪਰਛਾਵਾਂ ,
ਬੋਹੜਾਂ ਦੀਆਂ ਜਦੋਂ ਢਲ ਜਾਂਦੀਆਂ ਨੇ.ਛਾਵਾਂ।
ਫੇਰ ਵੇ ਦੁਪਹਿਰ ਪਿੱਛੋਂ ਜਦੋਂ ਆਵੇ ਸ਼ਾਮ,
ਅੱਗ ਵਾਂਗ ਬਲੇ ਮੇਰੀ ਜਿੰਦਗੀ ਤਮਾਮ।
ਘੁੰਡ ਨਾਲ ਪੂੰਝ ਪੂੰਝ ਅੱਥਰੂ ਸੁਕਾਵਾ,
ਬੋਹੜਾਂ ਦੀਆਂ ਜਦੋਂ ਢੱਲ ਜਾਂਦੀਆਂ ਨੇ ਛਾਵਾਂ।
ਪੈ ਜਾਂਦੀ ਚੰਦਰੀ ਜਦੋਂ ਲੰਮੀ ਕਾਲੀ ਰਾਤ,
ਕੌਣ ਭਰੇ ਵੇ ਹੁੰਗਾਰਾ ਪਾਵਾ ਦਰਦਾਂ ਦੀ ਬਾਤ।
ਕਿਹੜਾ ਲਾਰਾ ਲਾ ਕੇ ਦਿਲ ਚੰਦਰਾ ਟਿਕਾਵਾਂ,
ਬੋਹੜਾਂ ਦੀਆਂ ਜਦੋਂ ਢੱਲ ਜਾਂਦੀਆਂ ਨੇ ਛਾਵਾਂ।
ਲਾਰਿਆਂ ਤੋਂ ਲੰਘੇ ਨਿਰੇ ਹਾੜ ਤੇ ਸਿਆਲ
ਮੈਨੂੰ ਵਛੋੜੇ ਵਾਲੀ ਰਾਤ ਜਾਪਦੀ ਪਹਾੜ।
ਤਕ ਤਕ ਬੈਠੇ ਭੱਪਰ ਦੀਆਂ ਰਾਹਾਂ,
ਬੋਹੜਾਂ ਦੀਆਂ ਜਦੋਂ ਢਲ ਜਾਂਦੀਆਂ ਨੇ ਛਾਵਾਂ।
ਆਪ ਜੀ ਸ਼ੁਭ ਚਿੰਤਕ ਪਾਠਕ।
ਡਾਕਟਰ ਨਰਿੰਦਰ ਭੱਪਰ ਝਬੇਲਵਾਲੀ।
ਪਿੰਡ ਅਤੇ ਡਾਕਖਾਨਾ ਝਬੇਲਵਾਲੀ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।
6284145349