HOME ਬੋਧਗਯਾ ਵਿਖੇ ਮਹਾਬੋਧੀ ਮਹਾਵਿਹਾਰ ਮੁਕਤੀ ਅੰਦੋਲਨ ਬਣਿਆ ਵਿਸ਼ਵ ਜਨ-ਅੰਦੋਲਨਸਰਕਾਰ ਮਹਾਬੋਧੀ ਮਹਾਵਿਹਾਰ ਦਾ...

ਬੋਧਗਯਾ ਵਿਖੇ ਮਹਾਬੋਧੀ ਮਹਾਵਿਹਾਰ ਮੁਕਤੀ ਅੰਦੋਲਨ ਬਣਿਆ ਵਿਸ਼ਵ ਜਨ-ਅੰਦੋਲਨਸਰਕਾਰ ਮਹਾਬੋਧੀ ਮਹਾਵਿਹਾਰ ਦਾ ਕਬਜ਼ਾ ਨਿਰੋਲ ਬੋਧੀਆਂ ਦੇ ਸਪੁਰਦ ਕਰੇ – ਸੰਧੂ

3
ਫੋਟੋ ਕੈਪਸ਼ਨ: ਮੀਡੀਆ ਨੂੰ ਜਾਣਕਾਰੀ ਪ੍ਰਦਾਨ ਕਰਦੇ ਹੋਏ ਅੰਬੇਡਕਰ ਮਿਸ਼ਨ ਸੁਸਾਇਟੀ ਦੇ ਕਾਰਕੁਨ

ਜਲੰਧਰ   (ਸਮਾਜ ਵੀਕਲੀ)   : ਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.) ਦੇ ਪ੍ਰਧਾਨ ਚਰਨ ਦਾਸ ਸੰਧੂ ਅਤੇ ਜਨਰਲ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈਸ ਦੇ ਨਾਂ ਜਾਰੀ ਇੱਕ ਸਾਂਝੇ ਬਿਆਨ ਵਿੱਚ ਕਿਹਾ ਕਿ ਬੋਧਗਯਾ ਵਿਖੇ ਮਹਾਬੋਧੀ ਮਹਾਵਿਹਾਰ ਨੂੰ ਬ੍ਰਾਹਮਣਾਂ ਦੇ ਕਬਜ਼ੇ ਤੋਂ ਮੁਕਤ ਕਰਾਉਣ ਲਈ ਮਾਨਯੋਗ ਭੀਖੂ ਸੰਘ, ਮਾਨਯੋਗ ਭੰਤੇ ਪ੍ਰਗਿਆਸ਼ੀਲ ਮਹਾਥੇਰੋ ਅਤੇ ਆਲ ਇੰਡੀਆ ਬੁੱਧਿਸਟ ਫੋਰਮ ਦੇ ਜਨਰਲ ਸਕੱਤਰ ਸ਼੍ਰੀ ਆਕਾਸ਼ ਲਾਮਾ ਜੀ ਦੀ ਅਗਵਾਈ ਵਿੱਚ 12 ਫਰਵਰੀ ਤੋਂ, ਜਿਸ ਨੂੰ ਅੱਜ 79 ਦਿਨ ਹੋ ਗਏ ਹਨ,   ਅਨਿਸ਼ਚਿਤਕਾਲੀਨ ਅੰਦੋਲਨ ਚੱਲ ਰਿਹਾ ਹੈ। ਮਹਾਬੋਧੀ ਮਹਾਵਿਹਾਰ ਬੋਧੀਆਂ ਦਾ ਪ੍ਰਮੁੱਖ ਧਾਰਮਿਕ ਸਥਾਨ ਹੈ ਜਿਥੇ ਸਿਧਾਰਥ ਗੌਤਮ  ਨੂੰ ਗਿਆਨ ਪ੍ਰਾਪਤ ਹੋਇਆ ਸੀ ਅਤੇ ਉਹ ਬੁੱਧ ਬਣੇ ਸਨ, ਪਰ ਉੱਥੇ ਬ੍ਰਾਹਮਣਾਂ ਦਾ ਕਬਜ਼ਾ ਹੈ। ਮਹਾਬੋਧੀ ਮਹਾਵਿਹਾਰ ਦੇ ਪ੍ਰਬੰਧਨ ਵਾਸਤੇ 1949 ਵਿੱਚ ਸਰਕਾਰ ਨੇ ਬੀ. ਟੀ. ਐਕਟ 1949 ਦਾ ਗਠਨ ਕੀਤਾ ਸੀ ਜਿਸ ਅਨੁਸਾਰ ਬੀ. ਟੀ. ਮੈਨੇਜਮੈਂਟ ਕਮੇਟੀ ਵਿੱਚ ਚਾਰ ਹਿੰਦੂ, ਚਾਰ ਬੋਧੀ ਅਤੇ ਇੱਕ ਉਸ ਸਥਾਨ ਦਾ ਕਲੈਕਟਰ ਜੋ ਹਿੰਦੂ ਹੋਵੇਗਾ, ਕਮੇਟੀ ਦਾ ਐਕਸ ਓਫੀਸ਼ਓ ਪ੍ਰੈਜੀਡੈਂਟ ਹੋਵੇਗਾ। ਇਹ ਸਰਾਸਰ ਗਲਤ ਹੈ। ਸੰਧੂ ਅਤੇ ਭਾਰਦਵਾਜ ਨੇ  ਕਿਹਾ ਕਿ ਜਿਸ ਤਰ੍ਹਾਂ ਮੱਕਾ ਮੁਸਲਮਾਨਾਂ ਕੋਲ, ਕਾਸ਼ੀ ਮਥੁਰਾ ਹਿੰਦੂਆਂ ਕੋਲ, ਯਰੂਸ਼ਲਾਮ ਯਹੂਦੀਆਂ ਕੋਲ ਹੈ, ਇਸੇ ਤਰ੍ਹਾਂ ਮਹਾਬੋਧੀ ਮਹਾਵਿਹਾਰ ਵੀ ਬੋਧੀਆਂ ਨੂੰ ਸੌਂਪ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਪ੍ਰਧਾਨ ਮੰਤਰੀ ਜਦੋਂ ਬਾਹਰਲੇ ਦੇਸ਼ਾਂ ਦੇ ਦੌਰੇ ਤੇ ਜਾਂਦਾ ਹੈ ਤਾਂ ਕਹਿੰਦਾ ਹੈ ਕਿ ਮੈਂ ਬੁੱਧ  ਦੀ  ਧਰਤੀ ਤੋਂ ਆਇਆ ਹਾਂ। ਭਾਰਤ ਨੇ ਦੁਨੀਆਂ ਨੂੰ ਯੁੱਧ ਨਹੀਂ, ਬੁੱਧ ਦਿੱਤਾ ਹੈ। ਬਹੁਤ ਅਫਸੋਸ ਦੀ ਗੱਲ ਹੈ ਕਿ ਨਾ ਤਾਂ ਬਿਹਾਰ ਸਰਕਾਰ ਅਤੇ ਨਾ ਹੀ ਕੇਂਦਰ ਸਰਕਾਰ ਵੱਲੋਂ ਇਸ ਵਿਸ਼ੇ ਤੇ ਕੋਈ ਗੱਲ ਗੌਲੀ ਜਾ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮਹਾਬੋਧੀ ਮਹਾਵਿਹਾਰ ਮੁਕਤੀ ਅੰਦੋਲਨ ਹੁਣ ਦਿਨੋ ਦਿਨ ਵਿਸ਼ਵ ਜਨ-ਅੰਦੋਲਨ ਬਣਦਾ ਜਾ ਰਿਹਾ ਹੈ। ਇਸ ਮੁਕਤੀ ਅੰਦੋਲਨ ਦੇ ਸਮਰਥਨ ਵਿੱਚ ਅਮਰੀਕਾ, ਯੂਕੇ, ਕੈਨੇਡਾ, ਜਰਮਨੀ ਆਦਿ ਦੇਸ਼ਾਂ ਵਿੱਚ ਵੀ ਬੋਧੀਆਂ ਦੇ ਅੰਦੋਲਨ ਚੱਲ ਰਹੇ ਹਨ, ਜਿਸ ਨਾਲ ਬਾਹਰਲੇ ਦੇਸ਼ਾਂ ਵਿੱਚ ਭਾਰਤ ਦਾ ਅਕਸ ਖਰਾਬ ਹੋ ਰਿਹਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਬੀ. ਟੀ. ਐਕਟ 1949 ਨੂੰ ਰੱਦ ਕਰਕੇ ਮਹਾਬੋਧੀ ਮਹਾਵਿਹਾਰ ਦਾ ਕਬਜ਼ਾ ਨਿਰੋਲ ਬੋਧੀਆਂ ਦੇ ਸਪੁਰਦ ਕੀਤਾ ਜਾਵੇ ਜਿਸ ਨਾਲ ਪੂਰੇ ਦੇਸ਼ ਵਿੱਚ ਭਾਈਚਾਰਾ ਬਣਿਆ ਰਹੇ। ਇਸ ਮੌਕੇ ਡਾ. ਮਹਿੰਦਰ ਸੰਧੂ, ਪ੍ਰੋਫ਼ੈਸਰ ਅਰਿੰਦਰ ਸਿੰਘ, ਸਮਰੱਥ ਸਿੰਘ, ਨਿਰਮਲ ਬਿੰਜੀ, ਗੁਰਦਰਸ਼ਨ ਬੰਗੜ, ਹਰਮੇਸ਼ ਬੰਗੜ, ਵਿੱਕੀ, ਗੁਰਦਿਆਲ ਜੱਸਲ, ਦੀਪਾਲੀ ਪਾਮੇ, ਨਿਸ਼ਾ ਪਾਮੇ, ਆਦਿ ਹਾਜਰ ਸਨ।

ਬਲਦੇਵ ਰਾਜ ਭਾਰਦਵਾਜ

ਜਨਰਲ ਸਕੱਤਰਅੰਬੇਡਕਰ ਮਿਸ਼ਨ ਸੁਸਾਇਟੀ ਪੰਜਾਬ (ਰਜਿ.)

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

 

Previous articleਮਜ਼ਦੂਰ ਯੂਨੀਅਨ ਵੱਲੋਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ 
Next articleਅੰਤਰਰਾਸ਼ਟਰੀ ਮਈ ਦਿਵਸ ‘ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ