ਗੀਤ

ਮੂਲ਼ ਚੰਦ ਸ਼ਰਮਾਂ
(ਸਮਾਜ ਵੀਕਲੀ)
ਸਾਡੀ ਤੇਰੇ ਨਾਲ਼ ਸਾਂਝ ਸੀ ਪੁਰਾਣੀ , ਟੁੱਟ ਗਈ ਤੜੱਕ ਕਰਕੇ।
ਰੋ ਰੋ ਨੈਣਾਂ ‘ਚੋਂ ਮੁਕਾਅ ਲਿਆ ਪਾਣੀ ਟੁੱਟ ਗਈ ਤੜੱਕ ਕਰਕੇ।
ਸਾਡੇ ਆਪਣੇ ਹੀ ਖੇਡ ‘ਗੇ ਚਲਾਕੀਆਂ ।
ਲਾ ‘ਗੇ ਅੰਬਰ ਦੀ ਹਿੱਕ ਨੂੰ ਵੀ ਟਾਕੀਆਂ।
ਸਾਨੂੰ ਲੈ ਕੇ ਬਹਿ ਗਈ ਉਮਰ ਨਿਆਣੀ , ਟੁੱਟ ਗਈ ——-
ਸੱਚਾ ਝੂਠ ‘ਤੇ ਮੁਲੰਮਾ ਜੋ ਚੜ੍ਹਾ ਗਏ ।
ਅਸੀਂ ਉਨ੍ਹਾਂ ਦੀਆਂ ਗੱਲਾਂ ਵਿੱਚ ਆ ਗਏ।
ਆਪਾਂ ਅਣਭੋਲ ਦੁਨੀਆਂ ਸਿਆਣੀ , ਟੁੱਟ ਗਈ ————
ਹੋਏ ਹਾਲਤਾਂ ਦੇ ਹੱਥੋਂ ਮਜ਼ਬੂਰ ਸੀ ।
ਆਪੋ ਅਪਣੀ ਥਾਂ ਦੋਵੇਂ ਬੇਕਸੂਰ ਸੀ।
ਇੱਕ ਤੰਦ ਨਾ ਉਲ਼ਝ ਗਈ ਸੀ ਤਾਣੀ , ਟੁੱਟ ਗਈ——-
ਜਿਹੜੇ ਦਿਲ ‘ਤੇ ਅਵੱਲੇ ਰੋਗ ਸਹਿੰਦੇ ਨੇ।
ਨਾ ਉਹ ਮਰੇ ਨਾ ਜਿਉਂਦਿਆਂ ‘ਚ ਰਹਿੰਦੇ ਨੇ।
ਰੁੱਸ ਜਾਂਦੇ ਨੇ ਜਿਹਨਾਂ ਦੇ ਹਾਣੀ , ਟੁੱਟ ਗਈ ————–
ਵਾਰੇ ਸ਼ਾਹ ਦੇ ਰਿਕਾਰਡ ਤੋੜੀਂ ਫਿਰਦੈ ।
ਪਿੰਡ ਰੰਚਣਾਂ ਵਾਲ਼ਾ ਵੀ ਜੋੜੀਂ ਫਿਰਦੈ ।
ਸਾਡੀ ਹੀਰ ਰਾਂਝੇ ਵਾਂਗਰਾਂ ਕਹਾਣੀ , ਟੁੱਟ ਗਈ ————–
 ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037
Previous articleਬਿਹਾਰ ਸਰਕਾਰ ਵੱਲੋਂ ਬੋਧਗਯਾ ਮਸਲੇ ਦੇ ਹੱਲ ਲਈ ਆਲ ਇੰਡੀਆ ਬੁੱਧਿਸ਼ਟ ਫੋਰਮ ਨਾਲ ਮੀਟਿੰਗ 23 ਸਤੰਬਰ ਨੂੰ ਹੋਵੇਗੀ
Next articleਰੇਲਗੱਡੀ ਨੂੰ ਪਲਟਾਉਣ ਦੀ ਇੱਕ ਹੋਰ ਸਾਜ਼ਿਸ਼, ਇਸ ਵਾਰ ਗੁਜਰਾਤ ਵਿੱਚ ਪਟੜੀਆਂ ‘ਤੇ ਰੱਖੀਆਂ ਫਿਸ਼ ਪਲੇਟਾਂ ਅਤੇ ਚਾਬੀਆਂ