(ਸਮਾਜ ਵੀਕਲੀ)
ਗੱਲ ਗੱਲ ਤੇ ਗ਼ਮਗੀਨ ਹੋ ਜਾਵੇ,
ਕਦੀ ਉਹ ਰੋਂਦੀ ਏ ਕਦੀ ਹੱਸਦੀ ਏ।
ਕਿਉਂ ਘਬਰਾਉਂਦੀ ਰਹੇ ਹਰ ਵਕਤ,
ਉਹਦੇ ਸਾਹਾਂ ਦੀ ਰਫ਼ਤਾਰ ਦੱਸਦੀ ਏ।
ਜਦ ਰਾਤ ਨੂੰ ਉਹ ਸੌਣ ਲਗਦੀ ਐ,
ਕੋਈ ਉਹਨੂੰ ਖੂਬ ਪਤਿਆਉਂਦਾ ਏ।
ਜਦ ਨੀਂਦ ਨਾ ਆਵੇ ਹੱਥ ਸਿਰ ਤੇ ਰੱਖ,
ਮਿੱਠਾ ਜਿਹਾ ਇੱਕ ਗੀਤ ਸੁਣਾਉਂਦਾ ਏ।
ਯਾਰ ਦੇ ਹੀ ਮਧੁਰ ਖਿਆਲਾਂ ਦੇ ਵਿੱਚ,
ਉਹਦੀ ਸਾਰੀ ਦੁਨੀਆ ਵਸਦੀ ਏ।
ਗੱਲ ਗੱਲ ਤੇ ਗ਼ਮਗੀਨ ਹੋ ਜਾਵੇ,
ਕਦੀ ਉਹ ਰੋਂਦੀ ਏ ਕਦੀ ਹੱਸਦੀ ਏ।
ਕਿਉਂ ਘਬਰਾਉਂਦੀ ਰਹੇ ਹਰ ਵਕਤ,
ਉਹਦੇ ਸਾਹਾਂ ਦੀ ਰਫ਼ਤਾਰ ਦੱਸਦੀ ਏ।
ਜਦ ਪੰਛੀ ਗਾਉਂਦੇ ਸੋਹਣੇ ਗੀਤ ਤਾਂ ,
ਉਹ ਉੱਠ ਕੇ ਇੱਧਰ ਉੱਧਰ ਤੱਕਦੀ ਫਿਰੇ।
ਲੱਭਿਆਂ ਨਾ ਲੱਭੇ ਖ਼ਾਬਾਂ ਵਾਲਾ ਸੱਜਣ,
ਦੁਆਵਾਂ ਨਾਲ ਉਹਦਾ ਨਾਮ ਜਪਦੀ ਫਿਰੇ।
ਮੇਰਾ ਦਿਲਬਰ ਹੀ ਹੈ ਜਾਨ ਮੇਰੀ,
ਗਾ ਗਾ ਕੇ ਉਹ ਖੁਦ ਨੂੰ ਦਸਦੀ ਏ।
ਗੱਲ ਗੱਲ ਤੇ ਗ਼ਮਗੀਨ ਹੋ ਜਾਵੇ,
ਕਦੀ ਉਹ ਰੋਂਦੀ ਏ ਕਦੀ ਹੱਸਦੀ ਏ।
ਕਿਉਂ ਘਬਰਾਉਂਦੀ ਰਹੇ ਹਰ ਵਕਤ,
ਉਹਦੇ ਸਾਹਾਂ ਦੀ ਰਫ਼ਤਾਰ ਦੱਸਦੀ ਏ।
ਉਹ ਆਪਣੀ ਖ਼ੁਦੀ ਮਿਟਾ ਕੇ ਮਿਲਣਾ,
ਕੌਣ ਸਮਝਾਵੇ ਵਿਚਾਰੀ ਝੱਲੀ ਨੂੰ।
ਦੁਨੀਆ ਦੇ ਵਿੱਚ ਘੁੰਮਦੀ ਭਾਵੇਂ,
ਹਾਏ ! ਰੂਹ ਤੋਂ ਰਹਿੰਦੀ ਕੱਲੀ ਨੂੰ।
“ਮਜਬੂਰ” ਜਦ ਖਟ ਖਟ ਹੋਵੇ ਬੂਹੇ ਤੇ,
ਯਾਰ ਸਮਝ ਬੂਹਾ ਖੋਲਣ ਨੱਸਦੀ ਏ।
ਗੱਲ ਗੱਲ ਤੇ ਗ਼ਮਗੀਨ ਹੋ ਜਾਵੇ,
ਕਦੀ ਉਹ ਰੋਂਦੀ ਏ ਕਦੀ ਹੱਸਦੀ ਏ।
ਕਿਉਂ ਘਬਰਾਉਂਦੀ ਰਹੇ ਹਰ ਵਕਤ,
ਉਹਦੇ ਸਾਹਾਂ ਦੀ ਰਫ਼ਤਾਰ ਦੱਸਦੀ ਏ।
ਜਸਵੰਤ ਸਿੰਘ ਮਜਬੂਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly