ਪੜੵੀਆ ਭੇਡਾਂ

(ਸਮਾਜ ਵੀਕਲੀ)

ਇੱਕ ਦੂਜੇ ਦੇ ਧਰਮ ਨੂਂੰ ਮਾੜਾ ਦੱਸ ਰਹੇ
ਵੇਖ਼ੋ ਮੂਰਖ ਕਮਲ਼ਿਆਂ ਉਤੇ ਹੱਸ ਰਹੇ

ਭੇਡ ਦੀ ਜੂਨੇ ਪੈ ਕੇ ਜਨਮ ਸੁਧਰਨਾ ਏਂ
ਕਾਣਿਆ ਦੇ ਲੱਗ ਪਿਛੇ ਅੰਨੇ ਨੱਸ ਰਹੇ

ਰੱਬ ਭੂਤ ਨੂਂੰ ਸੱਚ ਮੁੱਚ ਸੱਚ ਸਮਝਦੇ ਨੇ
ਭਜਨ ਪਾਠ ਦੇ ਜਾਲ ਪੜਾਕੂ ਫੱਸ ਰਹੇ

ਚੰਨ ਤੇ ਜਾ ਕੇ ਲੋਕੀ ਘਰ ਮੁੜ ਆਏ ਨੇ
ਅਜੇ ਪੰਜ਼ਾਬੀ ਮੜੀ ਮਸਾਣੀ ਵੱਸ ਰਹੇ

ਬੜੀ ਹੈਰਾਨੀ ਹੁਂੰਦੀ ਵੇਖ ਪੰਜਾਬੀਆਂ ਨੂਂੰ
ਧਰਮਾ ਸਾਜੀ ਰਾਜਨੀਤੀ ਵਿਚ ਧੱਸ ਰਹੇ

ਨਵੀਂ ਪੀੜੀ ਨੂੰ ਟੀਕੇ ਮਜ਼੍ਹਬੀ ਲਾ ਲਾ ਕੇ
ਠੇਕੇਦਾਰ ਧਰਮ ਦੇ ਬਿੰਦਰਾ ਡੱਸ ਰਹੇ

ਬਿੰਦਰ ਸਾਹਿਤ ਇਟਲੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਰਾਲੀ ਦੀ ਸਾਂਭ ਸੰਭਾਲ ਸੰਬੰਧੀ ਕਿਸਾਨ ਸਿਖਲਾਈ ਕੈਂਪ ਆਯੋਜਿਤ
Next articleਗ਼ਜ਼ਲ