(ਸਮਾਜ ਵੀਕਲੀ)
ਆਦਤ ਹੋਈ ਸੀ ਖਿਆਲ ਸੋਚਣ ਦੀ ਏਵੇਂ.
ਪਰ ਖਿਆਲਾਂ ਦੇ ਮਹਿਲ ਨਾ ਉਸਾਰਿਆ ਕਰ,
ਜੋ ਬਿਨਾ ਮਤਲਬ ਦੀਆ ਏਵੇਂ ਸੋਚੀ ਫਿਰਦਾ,
ਕੁਝ ਕੰਮ ਦੀਆ ਗੱਲਾਂ ਨੂੰ ਵਿਚਾਰਿਆ ਕਰ,
ਤੂੰ ਏਵੇਂ ਈ ਗੱਲਾਂ ਕਰਦਾ ਰਹਿ ਗਿਆ ਕਿਧਰੇ,
ਆਪਣੀ ਸੋਝ੍ਹੀ ਨੂੰ ਥੋੜਾ ਜਿਹਾ ਸਵਾਰਿਆ ਕਰ,
ਜੋ ਗਲਤ ਖਿਆਲ ਆਉਦੇ ਜ਼ਿਹਨ ਅੰਦਰ ,
ਪੁੱਠੀ ਪਈ ਮੱਤ_ਸੋਚ ਨੂੰ ਵੀ ਵਿਸਾਰਿਆ ਕਰ….
ਸੁਰਾਖ਼ ਹੋਇਆਂ ਡੂੰਘੇ ਦਰਿਆਵਾਂ ਦੀ ਕਸ਼ਤੀ,
ਆਪਣੇ ਟੁੱਟੀ ਕਸ਼ਤੀ ਨੂੰ ਵੀ ਕਿਨਾਰਿਆਂ ਕਰ,
ਕਿਸ਼ਤੀ ਟੁੱਟੀ ਹੈ ਤੂੰ ਡੁੱਬਿਆ ਨਹੀਂ ਹੱਲੇ,
ਏਵੇਂ ਨਾ ਕਿਸੇ ਪਿੱਛੇ ਖੁਦ ਨੂੰ ਤੂੰ ਮਾਰਿਆਂ ਕਰ,
ਹਰ ਵਕਤ ਗ਼ੁੱਸਾ ਕੱਟਣਾ ਚੰਗੀ ਗੱਲ ਨਹੀਓ,
ਕੰਢੇ ਜਹੇ ਖਿਆਲ ਜੜੋੰ ਉਖਾੜਿਆ ਕਰ,
ਕਿਸੇ ਨੂੰ ਫਰਕ ਨਹੀਂ ਪੈਂਦਾ ਤੂੰ ਹੋਵੇ ਜਾਂ ਨਾ,
ਹੁਣ ਬਿਨਾ ਵਜ੍ਹਾ ਮਨ ਨਾ ਵਿਗਾੜਿਆ ਕਰ……
ਇੱਥੇ ਮੁਸੀਬਤ ਤੋ ਲੁਕਣ ਦਾ ਫ਼ਾਇਦਾ ਨਹੀਂ,
ਕੁਝ ਕਰ ਦਿਖਾ ਏਵੇਂ ਨਾ ਲਚਾਰਿਆ ਕਰ,
ਤੂੰ ਅੱਗੇ ਵੱਧ ਤੇ ਹੁਣ ਮਚਾ ਦੇ ਤਬਾਹੀ,
ਸੋਚ ਸਮਝ ਦੀ ਗੱਲ ਨਾ ਹੁਣ ਗਵਾਰਿਆ ਕਰ,
ਕਿਸੇ ਨੂੰ ਫ਼ਰਕ ਪੈਂਦਾ ਦੇਖ ਕੇ ਨਾ ਲੁਕੀ ਕਿਧਰੇ,
ਲੁਕਣ ਦੀ ਨਾ ਸੋਚ ਸਾਹਮਣਿਓ ਲਲਕਾਰਿਆ ਕਰ
ਨੂਰ ਨਵਨੂਰ ਬਹੁਤ ਮਜ਼ਾਕ ਹੋਇਆਂ ਜ਼ਿੰਦਗੀ ਨਾਲ,
ਸਾਹਮਣੇ ਦੇਖ ਕੇੇ ਓਹਦੀ ਖਿੱਲੀ ਹੁਣ ਉਡਾਰਿਆ ਕਰ….
ਨੂਰ_ਨਵਨੂਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly