(ਸਮਾਜ ਵੀਕਲੀ)
ਕੰਮੀਆਂ ਦੇ ਘਰ
ਜਨਮ ਲੈ ਕੇ
ਬੀਤ ਰਹੀ ਹੈ ਮੇਰੀ ਉਮਰ
ਭੁੱਖ ਤੇ ਗੁਰਬਤ ਦੇ
ਜੋ ਚਿੰਬੜੇ ਨੇ ਭੱਖੜੇ
ਉਨਾਂ ਨੂੰ ਲਾਹੁੰਦਿਆ
ਛਿਜ ਰਿਹਾ ਹੈ ਮੇਰਾ
ਜਿਸਮ
ਪਾਟੀਆਂ ਲੀਰਾਂ ‘ਚ,
ਪਰ
ਵੇਲਾ ਆ ਗਿਆ
ਹੁਣ ਚਿੜੀਆਂ ਨੂੰ
ਵਿਛਾਏ ਮਰਦ ਜਾਲ ‘ਚੋਂ
ਰਲਕੇ ਮਾਰਨੀ ਪੈਣੀ ਹੈ ‘ਡਾਰੀ
ਦ੍ਰਿੜ ਵਿਸ਼ਵਾਸ ਨਾਲ,
ਤੇ
ਭਰਨੀ ਪੈਣੀ ਹੈ
ਜਿਸਮ ‘ਚ ਸੂਰਜ ਸ਼ਕਤੀ।
( ਪ੍ਰਸ਼ੋਤਮ ਪੱਤੋ )
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



