ਸਮਾਜ ਵੀਕਲੀ ਯੂ ਕੇ-
ਮੈਂ ਧਰਤੀ ਦੀ ਧੀ ਹਾਂ,
ਉਸ ਮਿੱਟੀ ਦਾ ਬੀ ਹਾਂ।
ਪੰਜ ਆਬਾ ਦਾ ਪਾਣੀ ਪੀਤਾ,
ਸੱਚ ਦੇ ਸੂਰਜ ਉਪਜ ਕੀਤਾ।
ਗੁਰੂਆਂ, ਪੀਰਾਂ, ਸੂਰਬੀਰਾਂ ਦੀ ਛਤਰਛਾਇਆ,
ਹਿਰਦਾ ਨਿਡਰ, ਤੇ ਸ਼ੀਤਲ ਬਣਾਇਆ।
ਸਿਦਕ, ਸਬਰ ਦਾ, ਸਬਕ ਸਿਖਾਇਆ,
ਸੁੱਖ ਸੰਤੋਂਖ ਦਾ ਫਲ ਝੋਲੀ ਪਾਇਆ।
ਮੈਂ ਧਰਤੀ ਦੀ ਧੀ ਹਾਂ,
ਉਸ ਮਿੱਟੀ ਦਾ ਬੀ ਹਾਂ।



