ਸੁਸਾਇਟੀ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਭਵਿੱਖ ਵਿੱਚ ਵੀ ਕੈਂਪ ਲਗਾਏ ਜਾਣਗੇ – ਕੁਲਦੀਪ ਧਾਮੀ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸ਼ਹੀਦ ਭਗਤ ਸਿੰਘ ਵੈਲਫੇਅਰ ਸੁਸਾਇਟੀ ਕੀਰਤੀ ਨਗਰ ਵੱਲੋਂ ਲਿਵਾਸਾ ਹਸਪਤਾਲ ਦੇ ਸਹਿਯੋਗ ਨਾਲ ਪ੍ਰਧਾਨ ਕੁਲਦੀਪ ਧਾਮੀ ਦੀ ਅਗਵਾਈ ਹੇਠ ਮੁਫਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਇਸ ਮੌਕੇ ਡਾ: ਸ਼ਵੇਤਾ ਅਤੇ ਡਾ: ਰਿਤਿਕਾ ਤੋਂ ਇਲਾਵਾ ਲਿਵਾਸਾ ਹਸਪਤਾਲ ਦੇ ਹੋਰ ਡਾਕਟਰਾਂ ਦੀ ਟੀਮ ਨੇ ਮਰੀਜ਼ਾਂ ਦੀ ਜਾਂਚ ਕੀਤੀ ਅਤੇ ਲੋੜਵੰਦਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ। ਇਸ ਦੌਰਾਨ ਈਸੀਜੀ, ਬੀਪੀ ਅਤੇ ਸ਼ੂਗਰ ਆਦਿ ਦੇ ਟੈਸਟ ਵੀ ਕੀਤੇ ਗਏ। ਕੈਂਪ ਦਾ ਉਦਘਾਟਨ ਫੋਕਲ ਪੁਆਇੰਟ ਫਗਵਾੜਾ ਰੋਡ ਦੇ ਪ੍ਰਧਾਨ ਹਰਵਿੰਦਰ ਸਿੰਘ ਸੈਣੀ ਅਤੇ ਜਨਰਲ ਸਕੱਤਰ ਹਰਭਗਤ ਤੁਲੀ ਨੇ ਕੀਤਾ। ਇਸ ਮੌਕੇ ਸ੍ਰੀ ਸੈਣੀ ਅਤੇ ਤੁਲੀ ਨੇ ਸੁਸਾਇਟੀ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਵਿੱਚ ਅਜਿਹੀਆਂ ਸੰਸਥਾਵਾਂ ਦੀ ਬਹੁਤ ਲੋੜ ਹੈ ਜੋ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ। ਇਸ ਮੌਕੇ ਹਸਪਤਾਲ ਦੇ ਸਹਾਇਕ ਮੈਨੇਜਰ ਵਿਕਾਸ ਠਾਕੁਰ ਨੇ ਹਸਪਤਾਲ ਵਿੱਚ ਮਿਲ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਨੀਅਰ ਸਿਟੀਜ਼ਨ ਕਾਰਡ ਬਣਾਏ ਜਾਂਦੇ ਹਨ, ਜਿਸ ’ਤੇ 10 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਇਸ ਮੌਕੇ ਕੁਲਦੀਪ ਧਾਮੀ ਨੇ ਕੈਂਪ ਦੇ ਆਯੋਜਨ ਵਿੱਚ ਲਾਸਾਨੀ ਸਹਿਯੋਗ ਲਈ ਲਿਵਾਜ਼ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਦਾ ਉਦੇਸ਼ ਸਮਾਜ ਸੇਵਾ ਹੈ। ਉਨ੍ਹਾਂ ਕਿਹਾ ਕਿ ਸੁਸਾਇਟੀ ਵੱਲੋਂ ਹਰ ਸਾਲ ਕੈਂਪ ਲਗਾਇਆ ਜਾਂਦਾ ਹੈ ਤਾਂ ਜੋ ਇਸ ਦਾ ਲਾਭ ਇਲਾਕੇ ਅਤੇ ਆਸ-ਪਾਸ ਦੇ ਲੋੜਵੰਦ ਲੋਕਾਂ ਤੱਕ ਪਹੁੰਚ ਸਕੇ। ਉਨ੍ਹਾਂ ਆਏ ਮਹਿਮਾਨਾਂ ਅਤੇ ਡਾਕਟਰਾਂ ਨੂੰ ਜੀ ਆਇਆਂ ਕਹਿੰਦਿਆਂ ਸੁਸਾਇਟੀ ਦੀ ਸਮੂਹ ਟੀਮ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਕੈਂਪ ਦਾ ਆਯੋਜਨ ਕਰਨ ਅਤੇ ਇਸ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਿਯੋਗ ਦਿੱਤਾ। ਇਸ ਮੌਕੇ ਕਾਂਗਰਸ ਦੇ ਜਨਰਲ ਸਕੱਤਰ ਸੰਤੋਸ਼ ਚੌਧਰੀ, ਕੰਚਨ ਸ਼ਰਮਾ, ਮੁਨੀਸ਼ ਪਾਲ, ਅਸ਼ੀਸ਼ ਮੌਰੀਆ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ, ਰਾਮ ਨਿਵਾਸ, ਜਤਿੰਦਰ ਕੁਮਾਰ, ਕੁਲਵਿੰਦਰ ਸਿੰਘ, ਗੁਰਵਿੰਦਰ ਸੈਣੀ, ਸ਼ਾਮ ਗੁਪਤਾ, ਸੁਸ਼ੀਲ ਪੰਡਿਤ, ਲਵਲੇਸ਼ ਕੁਮਾਰ, ਨਿਤੀਸ਼ ਕੁਮਾਰ, ਜੌੜਾ ਸਿੰਘ, ਜਸਪ੍ਰੀਤ ਸਿੰਘ, ਉਦੇ ਸਿੰਘ, ਉਮੇਸ਼ ਗੁਪਤਾ, ਬਲਵਿੰਦਰ ਕੁਮਾਰ, ਮਨੋਜ ਸ਼ਰਮਾ, ਓਮਕਾਰ, ਰਾਮ ਯਸ਼ਪਾਲ, ਤੂਫਾਨ ਸਿੰਘ, ਪ੍ਰਦੀਪ ਕੁਮਾਰ, ਸੰਦੀਪ ਸਿੰਘ, ਨਿਰਮਲ ਸਿੰਘ, ਰਾਮ ਭਜਨ, ਕਿਸ਼ੋਰ ਕੁਮਾਰ, ਕਮਲਜੀਤ ਸਿੰਘ, ਅਸ਼ਵਨੀ ਕੁਮਾਰ, ਵਿਜੇ ਕੁਮਾਰ, ਰਣਜੀਤ ਸਿੰਘ, ਮੁਕੇਸ਼ ਕੁਮਾਰ ਅਤੇ ਸੁਸਾਇਟੀ ਦੇ ਸਮੂਹ ਮੈਂਬਰ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ। 200 ਤੋਂ ਵੱਧ ਲੋਕਾਂ ਨੇ ਕੈਂਪ ਦਾ ਲਾਭ ਉਠਾਇਆ ਅਤੇ ਇਸ ਦੇ ਆਯੋਜਨ ਲਈ ਸੁਸਾਇਟੀ ਅਤੇ ਲਿਵਾਸਾ ਦਾ ਧੰਨਵਾਦ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੂਥ ਸਿਟੀਜ਼ਨ ਕੌਂਸਲ ਨੇ ਐਡਵੋਕੇਟ ਬੇਦੀ ਨੂੰ ਸਰਪੰਚ ਬਣਨ ’ਤੇ ਸਨਮਾਨਿਤ ਕੀਤਾ
Next articleਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੁਹੱਲਾ ਕੱਚਾ ਕੁਆਰਟਰ ‘ਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ