HOME ਸਮਾਜ ਸੇਵੀ ਨਿਤਾਸ਼ਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਨੀਤੀ ਤਲਵਾੜ ਨੇ ਵਾਰਡ...

ਸਮਾਜ ਸੇਵੀ ਨਿਤਾਸ਼ਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਨੀਤੀ ਤਲਵਾੜ ਨੇ ਵਾਰਡ ਨੰਬਰ 47 ਦੀ ਮਹਿਲਾ ਪ੍ਰਧਾਨ ਨਿਯੁਕਤ ਕੀਤਾ

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ   (ਸਮਾਜ ਵੀਕਲੀ)   (ਤਰਸੇਮ ਦੀਵਾਨਾ) – ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਅਤੇ ਹਮੇਸ਼ਾ ਮੋਹਰੀ ਰਹਿਣ ਵਾਲੀ ਸ਼੍ਰੀਮਤੀ ਨਿਤਾਸ਼ਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ। ਅਕਾਲੀ ਦਲ ਦੀ ਸੀਨੀਅਰ ਮਹਿਲਾ ਆਗੂ ਨੀਤੀ ਤਲਵਾੜ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਮੌਕੇ ‘ਤੇ ਹੀ ਵਾਰਡ ਨੰਬਰ 47 ਦੀ ਮਹਿਲਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ। ਇਸ ਮੌਕੇ ਬੋਲਦਿਆਂ ਨੀਤੀ ਤਲਵਾੜ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਜਦੋਂ-ਜਦੋਂ ਸਮਾਜ ਵਿੱਚ ਬਦਲਾਅ ਦੀ ਲੋੜ ਪਈ ਹੈ, ਔਰਤਾਂ ਨੇ ਹਮੇਸ਼ਾ ਅੱਗੇ ਵਧ ਕੇ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਮੌਜੂਦਾ ਸਰਕਾਰ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਅੱਜ ਸੂਬੇ ਦੀਆਂ ਔਰਤਾਂ ਸਰਕਾਰ ਦੀਆਂ ਨੀਤੀਆਂ ਤੋਂ ਨਿਰਾਸ਼ ਹਨ ਅਤੇ ਇਹੀ ਮਹਿਲਾ ਸ਼ਕਤੀ ਸਾਲ 2027 ਦੀਆਂ ਚੋਣਾਂ ਵਿੱਚ ਵੱਡਾ ਬਦਲਾਅ ਲਿਆਏਗੀ। ਨੀਤੀ ਤਲਵਾੜ ਨੇ ਕਿਹਾ ਕਿ ਨਿਤਾਸ਼ਾ ਵਰਗੀਆਂ ਮਿਹਨਤੀ ਅਤੇ ਸਮਾਜ ਪ੍ਰਤੀ ਸਮਰਪਿਤ ਔਰਤਾਂ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਮੀਨੀ ਪੱਧਰ ‘ਤੇ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਵਾਰਡ ਨੰਬਰ 47 ਵਿੱਚ ਹੁਣ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼੍ਰੀਮਤੀ ਨਿਤਾਸ਼ਾ ਨੇ ਨੀਤੀ ਤਲਵਾੜ ਅਤੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਸਮਰਪਣ ਨਾਲ ਨਿਭਾਉਣਗੇ ਅਤੇ ਜਨਤਾ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾ ਤੱਤਪਰ ਰਹਿਣਗੇ। ਇਸ ਮੌਕੇ ਸ਼੍ਰੀਮਤੀ ਕ੍ਰਿਸ਼ਨਾ ਥਾਪਰ, ਸੋਨੀਆ ਤਲਵਾੜ, ਆਸਥਾ ਕਪੂਰ, ਸੁਸ਼ਮਾ ਚੱਢਾ, ਪਰਮਜੀਤ ਕੌਰ, ਸੋਨੀਆ, ਰਿੰਪੀ, ਮੀਨਾ,ਆਸ਼ਾ ਆਦਿ  ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਹਲਕਾ ਇੰਚਾਰਜ ਬਣਦੇ ਹੀ ਤਲਵਾੜ ਨੇ ਦਿਖਾਈ ਸਿਆਸੀ ਤਾਕਤ, ਬਿਜਲੀ ਕਟੌਤੀ ਦੇ ਖਿਲਾਫ ਧਰਨੇ ਨਾਲ ਵਧਿਆ ਕੱਦ
Next articleਪਿੰਡ ਰਾਮਗੜ੍ਹ ਵਾਰਡ 3 ਵਿੱਚ ਪੰਚ ਸ਼ਰਨਜੀਤ ਸਿੰਘ ਸੋਨੀ ਦੇ ਯਤਨਾਂ ਨਾਲ ਗਲੀਆਂ ਬਣਨ ਦੇ ਕੰਮਾਂ ਦੀ ਸ਼ੁਰੂਆਤ