HOME ਸਮਾਜ ਸੇਵੀ ਪ੍ਰਵਾਸੀ ਸ਼ਿੰਦਾ ਮੱਲ ਜਰਮਨੀ ਦਾ ਅੰਬੇਡਕਰ ਸੈਨਾ ਨੇ ਅੱਪਰਾ ’ਚ...

ਸਮਾਜ ਸੇਵੀ ਪ੍ਰਵਾਸੀ ਸ਼ਿੰਦਾ ਮੱਲ ਜਰਮਨੀ ਦਾ ਅੰਬੇਡਕਰ ਸੈਨਾ ਨੇ ਅੱਪਰਾ ’ਚ ਕੀਤਾ ਸਨਮਾਨ

1
*ਡਾ. ਅੰਬੇਡਕਰ ਦੇ ‘ਪੇ ਬੈਕ ਟੂ ਸੁਸਾਇਟੀ’ ਦੇ ਸਿਧਾਂਤ ’ਤੇ ਪਹਿਰਾ ਦੇਣ ਵਾਲਿਆਂ ਅੱਗੇ ਸਿਰ ਝੁਕਦਾ ਹੈ- ਰਸੂਲਪੁਰੀ*
ਫਿਲੌਰ/ਅੱਪਰਾ,  (ਸਮਾਜ ਵੀਕਲੀ)  (ਦੀਪਾ)– ਇੱਥੋਂ ਨਜ਼ਦੀਕੀ ਪਿੰਡ ਰਸੂਲਪੁਰ ਦੇ ਯੂਰਪੀਅਨ ਦੇਸ਼ ਜਰਮਨੀ ’ਚ ਵਸਦੇ ਸ਼ਿੰਦਾ ਮੱਲ ਜਰਮਨੀ ਦਾ ਅੰਬੇਡਕਰ ਸੈਨਾ ਪੰਜਾਬ ਦੀ ਤਹਿਸੀਲ ਫਿਲੌਰ ਦੀ ਇਕਾਈ ਵਲੋਂ ਪ੍ਰਧਾਨ ਦੀਪਕ ਰਸੂਲਪੁਰੀ ਦੀ ਅਗਵਾਈ ’ਚ ਅੱਪਰਾ ਦਫ਼ਤਰ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ ਸੰਜੀਵ ਕਾਦਰੀ ਬਲਾਕ ਪ੍ਰਧਾਨ ਅੱਪਰਾ, ਬਿੰਦਰ ਅੱਪਰਾ ਪ੍ਰਧਾਨ ਅੱਪਰਾ, ਬਿੰਦਰ ਰਸੂਲਪੁਰੀ ਖਜਾਨਚੀ, ਗਾਇਕ ਪ੍ਰੇਮ ਮਾਨ, ਮੰਚ ਸੰਚਾਲਕ ਕਾਲਾ ਟਿੱਕੀਆਂ ਵਾਲਾ, ਦਿਲਜਾਨ ਕਾਦਰੀ ਤੇ ਹੋਰ ਸਾਥੀ ਵੀ ਹਾਜ਼ਰ ਸਨ।ਇਸ ਮੌਕੇ ਸ਼ਿੰਦਾ ਮੱਲ ਆਪਣੇ ਵੱਡੇ ਭਰਾ ਸੁਰਜੀਤ ਮੱਲ ਅਤੇ ਪੁੱਤਰ ਰਿੱਕੀ ਮੱਲ ਜਰਮਨੀ ਨਾਲ ਇਸ ਸਨਮਾਨ ਸਮਾਰੋਹ ’ਚ ਸ਼ਾਮਿਲ ਹੋਏ। ਇਸ ਮੌਕੇ ਦੀਪਕ ਰਸੂਲਪੁਰੀ ਨੇ ਦੱਸਿਆ ਕਿ ਸ਼ਿੰਦਾ ਮੱਲ ਭਾਵੇਂ ਦੋ ਦਹਾਕੇ ਪਹਿਲਾਂ ਪਿੰਡ ਤੋਂ ਪ੍ਰਵਾਸ ਕਰ ਕੇ ਵੱਖ-ਵੱਖ ਦੇਸ਼ਾਂ ’ਚ ਸਖਤ ਮੁਸ਼ੱਕਤ ਕਰਦੇ ਹੋਏ ਜਰਮਨੀ ਦੇ ਪੱਕੇ ਵਸਨੀਕ ਬਣ ਗਏ ਪਰ ਉਹਨਾਂ ਨੇ ਆਪਣੇ ਪਿੰਡ ਅਤੇ ਆਪਣੇ ਸਮਾਜ ਨੂੰ ਕਦੀ ਵੀ ਨਹੀਂ ਭੁਲਾਇਆ।ਉਹਨਾਂ ਦੱਸਿਆ ਕਿ ਸ਼ਿੰਦਾ ਮੱਲ ਜਰਮਨੀ ਹਮੇਸ਼ਾ ਹੀ ਲੋੜਵੰਦਾਂ ਦੀ ਸਹਾਇਤਾ ਕਰਦੇ ਰਹਿੰਦੇ ਹਨ ਅਤੇ ਜਦੋਂ ਵੀ ਕਦੇ ਅੰਬੇਡਕਰ ਸੈਨਾ ਨੇ ਉਹਨਾਂ ਤੋਂ ਕਿਸੇ ਲੋੜਵੰਦ ਲਈ ਮਦਦ ਮੰਗੀ ਤਾਂ ਉਹਨਾਂ ਕਦੇ ਵੀ ਨਾਂ ਨਹੀਂ ਕੀਤੀ ਸਗੋਂ ਹਰ ਵਾਰ ਮਦਦ ਕਰਨ ਤੋਂ ਬਾਅਦ ਇਹੋ ਕਹਿੰਦੇ ਹਨ ਕਿ ਜੇ ਕਿਤੇ ਹੋਰ ਲੋੜ ਪਵੇ ਤਾਂ ਦੱਸ ਦਿਓ। ਉਹਨਾਂ ਕਿਹਾ ਕਿ ਅਜਿਹੇ ਪ੍ਰਵਾਸੀਆਂ ਅੱਗੇ ਉਹਨਾਂ ਦਾ ਸਿਰ ਝੁਕਦਾ ਹੈ ਜਿਹੜੇ ਬਾਬਾ ਸਾਹਿਬ ਅੰਬੇਡਕਰ ਜੀ ਦੇ ‘ਪੇ ਬੈਕ ਟੂ ਸੁਸਾਇਟੀ’ ਦੇ ਸਿਧਾਂਤ ’ਤੇ ਪਹਿਰਾ ਦੇ ਰਹੇ ਹਨ। ਇਸ ਮੌਕੇ ਸ਼ਿੰਦਾ ਮੱਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਬਾਹਰ ਬੈਠਿਆਂ ਨੂੰ ਮਾਣ ਹੁੰਦਾ ਹੈ ਕਿ ਸਾਡੀ ਜਨਮ ਭੂਮੀ ’ਤੇ ਅੰਬੇਡਕਰ ਸੈਨਾ ਵਰਗੀਆਂ ਸੰਸਥਾਵਾਂ ਹਨ ਜੋ ਲੋੜਵੰਦਾਂ ਦੀ ਬਾਂਹ ਫ਼ੜ ਰਹੀਆਂ ਹਨ ਅਤੇ ਸਮਾਜ ਨਾਲ ਹੁੰਦੀ ਧੱਕੇਸ਼ਾਹੀ ਦਾ ਮੁਕਾਬਲਾ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਉਹ ਭਵਿੱਖ ਵਿਚ ਵੀ ਹਰ ਸਹਿਯੋਗ ਲਈ ਤਿਆਰ ਰਹਿਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਡਿਪਟੀ ਕਮਿਸ਼ਨਰ ਨੇ ਮਾਲ ਵਿਭਾਗ ਦੇ ਕੰਮਾਂ ਦੀ ਪ੍ਰਗਤੀ ਦਾ ਲਿਆ ਜਾਇਜ਼ਾ*
Next articleSAMAJ WEEKLY = 17/01/2026