ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਜ਼ਰੂਰਤਮੰਦ ਲੋਕਾਂ ਦੀ ਭਲਾਈ ਉੱਪਰ ਖਰਚ ਕਰਨਾ ਸਭ ਦਾ ਮੁੱਢਲਾ ਫ਼ਰਜ਼ ਬਣਦਾ ਹੈ- ਪੈਂਥਰ
ਕਪੂਰਥਲਾ,(ਸਮਾਜ ਵੀਕਲੀ) (ਕੌੜਾ)– ਦੁਨੀਆਂ ਵਿੱਚ ਹਰ ਬੰਦਾ ਆਪਣੇ ਜਨਮ ਦਿਨ ਨੂੰ ਆਪਣੇ ਆਪਣੇ ਢੰਗ ਨਾਲ ਮਨਾਉਂਦਾ ਹੈ। ਕੋਈ ਕਲੱਬ, ਰੇਸਟੋਰੇਂਟ ਕੋਈ ਕਿਤੇ ਦੂਰ ਦੁਰੇਡੇ ਜਾ ਕੇ ਇਨ੍ਹਾਂ ਪਲਾਂ ਦਾ ਆਨੰਦ ਮਾਣ ਕੇ ਆਪਣੇ ਜਨਮ ਦਿਨ ਨੂੰ ਯਾਦਗਾਰ ਬਣਾਉਂਦਾ ਹੈ। ਪਰ ਕਈ ਇਨਸਾਨ ਐਸੇ ਵੀ ਹਨ ਜੋ ਆਪਣਾ ਜਨਮ ਦਿਨ ਸਕੂਲ ਦੇ ਨਿੱਕੇ ਨਿੱਕੇ ਬੱਚਿਆਂ ਦੇ ਸੰਗ ਮਨਾ ਕੇ ਖੁਸ਼ੀਆਂ ਨੂੰ ਸਾਂਝਾਂ ਕਰਦੇ ਹਨ । ਇਹ ਸ਼ਬਦ ਇਲਾਕੇ ਦੀ ਸਮਾਜਸੇਵੀ ਜਥੇਬੰਦੀ ਬਾਬਾ ਸਾਹਿਬ ਡਾਕਟਰ ਬੀ. ਆਰ. ਅੰਬੇਡਕਰ ਸੋਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਨੇ ਸਰਾਕਰੀ ਐਲੀਮੈਂਟਰੀ ਸਕੂਲ ਰੇਲ ਕੋਚ ਫੈਕਟਰੀ ਵਿੱਚ ਪੜ੍ਹ ਰਹੇ ਬੱਚਿਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਹੇ |
ਸ਼੍ਰੀ ਜੱਸਲ ਨੇ ਸੋਸਾਇਟੀ ਦੇ ਜਨਰਲ ਸਕੱਤਰ ਅਤੇ ਸਮਾਜਸੇਵਕ ਧਰਮ ਪਾਲ ਪੈਂਥਰ ਨੂੰ ਉਹਨਾਂ ਦੇ 61ਵੇਂ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪੈਂਥਰ ਦੀ ਸੋਚ ਹਮੇਸ਼ਾਂ ਹੀ ਸਮਾਜ ਵਿੱਚ ਨਵੀਆਂ ਲੀਹਾਂ ਪਾਉਣ ਦਾ ਕੰਮ ਕਰਦੀ ਹੈ| ਇਸ ਮਿਸ਼ਨਰੀ ਸਾਥੀ ਨੇ ਨਵੀਆਂ ਲੀਹਾਂ ਅਤੇ ਵਿਵਸਥਾ ਪਰਿਵਰਤਨ ਵਰਗੀਆਂ ਦੋ ਪੁਸਤਕਾਂ ਪੰਜਾਬੀ ਸਾਹਿਤ ਅਤੇ ਸਮਾਜ ਦੀ ਝੋਲੀ ਵਿੱਚ ਪਾਈਆਂ ਹਨ ਅਤੇ ਲਗਾਤਾਰ ਸਮਾਜ ਦੀ ਬੇਹਤਰੀ ਲਈ ਆਪਣੀਆਂ ਨਿਸ਼ਕਾਮ ਸੇਵਾਵਾਂ ਪ੍ਰਦਾਨ ਕਰ ਰਹੇ ਹਨ । ਸੋਸਾਇਟੀ ਧਰਮ ਪਾਲ ਪੈਂਥਰ ਦੇ ਭਵਿੱਖ ਵਿੱਚ ਤੰਦਰੁਸਤੀ ਦੀ ਕਾਮਨਾ ਕਰਦੀ ਹੈ।
ਇਸ ਮੌਕੇ ਤੇ ਬੁੱਧੀਜੀਵੀ ਸਾਥੀ ਨਿਰਵੈਰ ਸਿੰਘ ਨੇ ਕਿਹਾ ਕਿ ਬਾਬਾ ਸਾਹਿਬ ਦੇ ਦੱਸੇ ਹੋਏ ਰਸਤੇ ਪੈ ਬੈਕ ਟੂ ਸੋਸਾਇਟੀ ਲਈ ਪੈਂਥਰ ਹਮੇਸ਼ਾਂ ਤਿਆਰ ਰਹਿੰਦੇ ਹਨ। ਸੋਸਾਇਟੀ ਨੂੰ ਇਨ੍ਹਾਂ ਵੱਲੋਂ ਸਮਾਜ ਪ੍ਰਤੀ ਕੀਤੀਆਂ ਗਈਆਂ ਸੇਵਾਵਾਂ ਤੇ ਮਾਣ ਹੈ। ਸਕੂਲ ਦੀ ਹੈਡ ਟੀਚਰ ਸ਼੍ਰੀਮਤੀ ਕਿਰਨਦੀਪ ਕੌਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼੍ਰੀ ਧਰਮ ਪਾਲ ਪੈਂਥਰ ਦੇ ਯਤਨਾਂ ਸਦਕਾ ਡਾ. ਬੀ. ਆਰ. ਅੰਬੇਡਕਰ ਸੋਸਾਇਟੀ ਸਕੂਲ ਦੇ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਜਰੂਰਤ ਅਨੁਸਾਰ ਸੇਵਾਵਾਂ ਕਰਦੀ ਹੈ ਅਤੇ ਉਮੀਦ ਵੀ ਕਰਦੀ ਹਾਂ ਕਿ ਭਵਿੱਖ ਵਿੱਚ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ। ਧਰਮ ਪਾਲ ਪੈਂਥਰ ਅਤੇ ਉਨ੍ਹਾਂ ਦੀ ਜੀਵਨ ਸਾਥਣ ਸ਼੍ਰੀਮਤੀ ਪਾਲ ਕੌਰ ਨੇ ਜਿੱਥੇ ਬੱਚਿਆਂ ਨੂੰ 300 ਕਾਪੀ ਤੇ ਸਟੇਸ਼ਨੇਰੀ ਦੇ ਸਮਾਨ ਦੀ ਸੇਵਾ ਦਿੱਤੀ ਉਸ ਦੇ ਨਾਲ ਸਕੂਲ ਦੇ ਅਧਿਆਪਕਾਂ ਨੂੰ ਮਿਸ਼ਨਰੀ ਕਿਤਾਬਾਂ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਅੰਤ ਵਿੱਚ ਧਰਮ ਪਾਲ ਪੈਂਥਰ ਨੇ ਸਭ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਾਨਵਤਾਵਾਦੀ ਬਹੁਜਨ ਮਹਾਂਪੁਰਸ਼ਾਂ ਦੇ ਕੀਤੇ ਗਏ ਪਰਉਪਕਾਰਾਂ ਦੀ ਬਦੌਲਤ ਅੱਜ ਸਦੀਆਂ ਤੋਂ ਹਾਸ਼ੀਏ ਤੇ ਧਕੇਲੇ ਲੋਕਾਂ ਨੂੰ ਮਾਣ ਸਨਮਾਨ ਦੀ ਜ਼ਿੰਦਗ਼ੀ ਜਿਊਣ ਦੇ ਅਵਸਰ ਪ੍ਰਦਾਨ ਹੋਏ ਹਨ। ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ ਕਿ ਆਪਣੀ ਕਮਾਈ ਵਿੱਚੋਂ ਦਸਵੰਧ ਕੱਢ ਕੇ ਜ਼ਰੂਰਤਮੰਦ ਲੋਕਾਂ ਦੀ ਭਲਾਈ ਉੱਪਰ ਖਰਚ ਕਰੀਏ। ਇਸ ਸ਼ੁੱਭ ਮੌਕੇ ਤੇ ਸੋਸਾਇਟੀ ਦੇ ਸੀਨੀਅਰ ਉੱਪ ਪ੍ਰਧਾਨ ਸੰਤੋਖ ਰਾਮ ਜਨਾਗਲ, ਉੱਪ ਪ੍ਰਧਾਨ ਨਿਰਮਲ ਸਿੰਘ, ਸਮਾਜਸੇਵਕ ਧਰਮਵੀਰ ਅੰਬੇਡਕਰੀ, ਕਰਨੈਲ ਸਿੰਘ ਬੇਲਾ, ਰੁਪਿੰਦਰ ਕੌਰ, ਸਰੋਜਾ ਲੱਧੜ, ਸਤਵਿੰਦਰ ਕੌਰ, ਪਰਮਜੀਤ ਕੌਰ ਅਤੇ ਰਿੰਕੂ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly