ਸਮਾਜ ਸੇਵਕ ਅਮਰੀਕ ਸਿੰਘ ਜੱਜਾ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ

ਫਿਲੌਰ/ਅੱਪਰਾ (ਸਮਾਜ ਵੀਕਲੀ)  (ਦੀਪਾ)-ਕਰੀਬੀ ਪਿੰਡ ਜੱਜਾ ਖੁਰਦ ਦੇ ਵਸਨੀਕ ਉੱਘੇ ਸਮਾਜ ਸੇਵਕ ਅਮਰੀਕ ਸਿੰਘ ਜੱਜਾ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ | ਉਨਾਂ ਦੀ ਬੇਵਕਤੀ ਮੌਤ ‘ਤੇ ਇਲਾਕੇ ਦੇ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂਆਂ, ਸਮਾਜ ਸੈਵੀ ਸੰਸਥਾਵਾਂ, ਸਰਪੰਚਾਂ, ਪੰਚਾਂ ਤੇ ਨੰਬਰਦਾਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਗੌਰ ਕਰਨਯੋਗ ਹੈ ਕਿ ਸ੍ਰੀ ਅਮਰੀਕ ਸਿੰਘ ਜੱਜਾ ਸਮਾਜ ਸੇਵਕ ਹੋਣ ਦੇ ਨਾਲ ਨਾਲ ਮਰਹੂਮ ਸ੍ਰੀ ਸਤਨਾਮ ਸਿੰਘ ਕੈਂਥ ਸਾਬਕਾ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੈਂਬਰ ਵਿਧਾਨ ਸਭਾ ਦੇ ਬੇਹੱਦ ਕਰੀਬੀ ਸਨ ਤੇ ਉਨਾਂ ਦੇ ਸ਼ੋਸ਼ਲ ਮੀਡੀਆ ਇੰਚਾਰਜ ਵੀ ਰਹਿ ਚੁੱਕੇ ਸਨ | ਉਨਾਂ ਦੀ ਬੇਵਕਤੀ ਮੌਤ ‘ਤੇ ਸ੍ਰੀ ਹਰਪ੍ਰੀਤ ਸਿੰਘ ਕੈਂਥ ਸਪੁੱਤਰ ਸ੍ਰੀ ਸਤਨਾਮ ਕੈਂਥ ਸਾਬਕਾ ਮੈਂਬਰ ਪਾਰਲੀਮੈਂਟ ਤੇ ਸਾਬਕਾ ਮੈਂਬਰ ਵਿਧਾਨ ਸਭਾ, ਡਾ. ਜਸਵਿੰਦਰ ਚੀਮਾ ਸਾਬਕਾ ਸਰਪੰਚ, ਅੰਮਿ੍ਤ ਪਾਲ ਭੌਸਲੇ ਸੀਨੀਅਰ ਕਾਂਗਰਸੀ ਆਗੂ, ਪ੍ਰਗਣ ਰਾਮ ਸਾਬਕਾ ਸਰਪੰਚ, ਦੇਸ ਰਾਜ ਮੱਲ ਪ੍ਰਧਾਨ ਐੱਸ. ਸੀ. ਬੀ. ਸੀ ਪੰਚ, ਸਰੰਪਚ ਤੇ ਨੰਬਰਦਾਰ ਯੂਨੀਅਨ, ਅਮਰੀਕ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ ਪੰਚ ਪਾਲਕਦੀਮ, ਰਾਮ ਆਸਰਾ ਚੰਦੜ, ਰਜੇਸ਼ ਬਿੱਟੂ ਅੱਪਰਾ, ਪ੍ਰਸ਼ੋਤਮ ਲਾਲ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਸ੍ਰੀ ਅਮਰੀਕ ਸਿੰਘ ਜੱਜਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਮਿਤੀ 30 ਜਨਵਰੀ ਦਿਨ ਵੀਰਵਾਰ ਨੂੰ  12 ਤੋਂ ਲੈ ਕੇ 1 ਵਜੇ ਤੱਕ ਉਨਾਂ ਦੇ ਗ੍ਰਹਿ ਪਿੰਡ ਜੱਜਾ ਖੁਰਦ ਨੇੜੇ ਅੱਪਰਾ ਵਿਖੇ ਹੋਵੇਗੀ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj 

Previous articleਲੈਮਰਿਨ ਟੈੱਕ ਸਕਿੱਲਜ਼ ਯੂਨੀਵਰਸਿਟੀ ਵਿਖੇ ਕਜ਼ਾਕਿਸਤਾਨ ਅਤੇ ਭਾਰਤ ਦੇ ਸੰਗੀਤ ਤੇ ਸੱਭਿਆਚਾਰ ਦੇ ਬਿਖਰੇ ਰੰਗ
Next articleਪਿੰਡ ਮੰਡੀ ਵਿਖੇ ਘਰ ਨੂੰ ਲੱਗੀ ਅੱਗ, 55 ਸਾਲ ਦਾ ਬਿਮਾਰ ਵਿਅਕਤੀ ਜਿੰਦਾ ਸੜ ਕੇ ਰਾਖ