ਸਾਡਾ ਕਾਂਸੀ ਵੀ ਸੋਨੇ ਵਰਗਾ: ਭਾਰਤੀ ਹਾਕੀ ਟੀਮ ਨੂੰ 41 ਸਾਲ ਬਾਅਦ ਉਲੰਪਿਕ ਵਿੱਚ ਤਗਮਾ

Nation celebrates first Olympic hockey medal in 41 years

ਟੋਕੀਓ (ਸਮਾਜ ਵੀਕਲੀ): ਟੋਕੀਓ ਉਲੰਪਿਕ ਖੇਡਾਂ ਵਿਚ ਅੱਜ ਖੇਡੇ ਗਏ ਪੁਰਸ਼ਾਂ ਦੇ ਇੱਕ ਬੇਹੱਦ ਅਹਿਮ ਮੈਚ ਵਿਚ ਭਾਰਤ ਨੇ ਜਰਮਨੀ ਨੂੰ ਹਰਾਕੇ ਕਾਂਸੀ ਦਾ ਤਗਮਾ ਜਿੱਤਿਆ ਲਿਆ। ਇਸ ਮੈਚ ਵਿਚ ਭਾਰਤ ਨੇ ਜਰਮਨੀ ਤੋਂ ਪਛੜਨ ਦੇ ਬਾਵਜੂਦ 5- 4 ਨਾਲ ਹਰਾ ਦਿੱਤਾ। 1980 ਦੀ ਮਾਸਕੋ ਉਲੰਪਿਕ ਵਿਚ ਸੋਨ ਤਗਮੇ ਤੋਂ ਬਾਅਦ ਭਾਰਤ ਹਾਕੀ ਟੀਮ ਨੇ ਪਹਿਲੀ ਵਾਰ ਕੋਈ ਤਗਮਾ ਜਿੱਤਿਆ ਹੈ।ਆਖਰੀ ਪਲਾਂ ਵਿੱਚ ਜਿਵੇਂ ਹੀ ਗੋਲਕੀਪਰ ਪੀਆਰ ਸ਼੍ਰੀਜੇਸ਼ ਨੇ ਤਿੰਨ ਵਾਰ ਦੀ ਚੈਂਪੀਅਨ ਜਰਮਨੀ ਦੀ ਪੈਨਲਟੀ ਨੂੰ ਰੋਕਿਆ, ਭਾਰਤੀ ਖਿਡਾਰੀਆਂ ਦੇ ਨਾਲ ਟੀਵੀ ਉੱਤੇ ਇਹ ਇਤਿਹਾਸਕ ਮੈਚ ਵੇਖ ਰਹੇ ਕਰੋੜਾਂ ਭਾਰਤੀਆਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਭਾਰਤ ਵੱਲੋਂ ਸਿਮਰਨਜੀਤ ਸਿੰਘ (17ਵੇਂ ਅਤੇ 34ਵੇਂ), ਹਾਰਦਿਕ ਸਿੰਘ (27ਵੇਂ), ਹਰਮਨਪ੍ਰੀਤ ਸਿੰਘ (29ਵੇਂ) ਅਤੇ ਰੁਪਿੰਦਰ ਪਾਲ ਸਿੰਘ (31ਵੇਂ) ਨੇ ਗੋਲ ਕੀਤੇ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਸੀ ਬੀ ਐੱਸ ਈ 12ਵੀਂ ਦਾ ਨਤੀਜਾ ਸੌ ਫੀਸਦੀ
Next articleਇਤਿਹਾਸ ਰਚਣ ਤੋਂ ਖੁੰਝ ਗਿਆ ਦਹੀਆ, ਓਲੰਪਿਕ ਕੁਸ਼ਤੀ ’ਚ ਚਾਂਦੀ ਦਾ ਤਗਮਾ ਜਿੱਤਿਆ, ਪੂਨੀਆ ਹਾਰਿਆ