(ਸਮਾਜ ਵੀਕਲੀ)-ਮੱਧਵਰਗੀ ਪਰਿਵਾਰ ਵਿੱਚ ਜਨਮੀ ਨਵਕਿਰਨ,ਬੀ ਏ ਕਰਕੇ ਇੱਕ ਸਾਲ ਬੀਐੱਡ ਦਾ ਲਗਾ ਕੇ ਘਰ ਪਰਤੀ ਸੀ ਆਉਂਦਿਆਂ ਹੀ ਉਸਨੇ ਪ੍ਰਾਈਵੇਟ ਸਕੂਲ ਜੋਆਇੰਨ ਕਰ ਲਿਆ। ਘਰਦਿਆਂ ਵਿੱਚ ਉਸਦੇ,ਵਿਆਹ ਦੀਆਂ ਗੱਲਾਂ ਆਮ ਹੀ ਛਿੜਨ ਲੱਗਦੀਆਂ।
ਨਵਕਿਰਨ ਬਹੁਤ ਭਾਵੁਕ ਤੇ ਸਮਾਜਿਕ ਬੁਰਾਈਆਂ ਪ੍ਰਤੀ ਚਿੰਤਕ ਹੈ।ਉਹ ਆਪਣੇ ਅਸਤਿੱਤਵ ਨੂੰ ਸਮਝਦੀ ਹੈ, ਵਸਤੂ ਵਾਂਗ ਕੁੜੀ ਨੂੰ ਸਾਹਮਣੇ ਬਿਠਾ ਪਸੰਦ ਕਰਨਾ ਜਾਂ ਨਾ ਕਰਨਾਂ ਉਸਨੂੰ ਕਦਾਚਿੱਤ ਪਸੰਦ ਨਹੀਂ ਸੀ ਤੇ ਇੱਕ ਦਹੇਜ਼ ਲੈਣ ਵਾਲੇ ਮੁੰਡੇ ਉਸਨੂੰ ਚੰਗੇ ਨਹੀਂ ਲੱਗਦੇ ਸੀ ਉਹ ਸੋਚਦੀ ਡਿਗਰੀਆਂ ਕਰਨ ਤੋਂ ਬਾਅਦ ਵੀ ਅੰਦਰ ਸਮਾਜਿਕ ਬੁਰਾਈਆਂ ਦੇ ਖਿਲਾਫ਼ ਬੀਜ਼ ਨਾ ਫੁਟਿਆ ਤਾਂ ਕੀ ਫਾਇਦਾ ਪੜ੍ਹਨ ਦਾ।
ਨਵਕਿਰਨ ਦੀ ਭੂਆ ਦੀ ਬੇਟੀ ਦਾ ਵਿਆਹ ਸੀ।ਮੇਲ ਵਾਲੇ ਦਿਨ ਜਦੋਂ ਰਿਸ਼ਤੇਦਾਰ ਇਕਠੇ ਹੋਏ।ਨਵਕਿਰਨ ਦਾ ਪਰਿਵਾਰ ਵੀ ਮੇਲ ਵਿਚ ਸ਼ਾਮਿਲ ਹੋ ਗਿਆ।ਨਾਣਕਾ ਪਰਿਵਾਰ ਸੀ ਇਹਨਾਂ ਦੀ ਖਾਸ ਪੁਛ ਗਿਛ ਹੋ ਰਹੀ ਸੀ ।ਭੂਆ ਦੇ ਸੋਹਰਿਆ ਦਾ ਪਰਿਵਾਰ ਕਾਫ਼ੀ ਵੱਡਾ ਸੀ।ਕਈ ਅਣਜਾਣੇ ਚਿਹਰੇ ਵੀ ਸਨ।ਸ਼ਗਨ ਵਾਲੇ ਦਿਨ ਜਦੋਂ ਫਰਿਜ਼,ਟੀਵੀ,ਵਾਸ਼ਿਗ ਮਸ਼ੀਨ ਲੈ ਕੇ ਜਾਂ ਰਹੇ ਸਨ ਤਾਂ ਇੱਕ ਨੌਜਵਾਨ ਮੁੰਡਾ ਨੇ ਇਸ ਦਾਜ਼ ਦੇ ਵਿਰੋਧ ਚ ਗੱਲ ਕੀਤੀ,ਜਿਸ ਮਾਤਾ ਪਿਤਾ ਨੇ ਪੜ੍ਹੀ ਲਿਖੀ ਧੀ ਸੰਸਕਾਰਾਂ ਵਿੱਚ ਵਲੇਟ ਕੇ ਦੇ ਦਿੱਤੀ ,ਇਸਤੋ ਕੀਮਤੀ ਹੋਰ ਕੁੱਝ ਨਹੀਂ ਹੋ ਸਕਦਾ। ਅਫਸੋਸ ਲੋਕ ਨਹੀਂ ਸਮਝ ਸਕੇ। ਨਵਕਿਰਨ ਉਸ ਵੱਲ ਹੈਰਾਨੀ ਨਾਲ ਤੱਕਦੀ ਰਹੀ। ਉਸ ਮੁੰਡੇ ਨੂੰ ਲੋਕਦੀਪ ਨਾਮ ਨਾਲ ਸਾਰੇ ਸਦ ਰਹੇ ਸੀ। ਨਵਕਿਰਨ ਨੇ ਭੂਆ ਨੂੰ ਪੁਛਿਆ” ਇਹ ਕੌਣ ਹੈ,”। ਭੂਆ ਨੇ ਕਿਹਾ “ਇਹ ਤੇਰੇ ਫੁੱਫੜ ਜੀ ਦੇ ਛੋਟੇ ਭਰਾ ਦਾ ਬੇਟਾ ਹੈ ਲੋਕਦੀਪ,ਬੜਾ ਪੜਿਆਂ ਲਿਖਿਆਂ ਹੈ, ਸਰਕਾਰੀ ਮਾਸਟਰ ਹੈ”।
ਅਗਲੇ ਦਿਨ ਬਾਰਾਤ ਸਮੇਂ ਸਿਰ ਹੀ ਆ ਗਈ। ਪਹਿਲਾਂ ਫੇਰੇ ਹੋਣਗੇ,ਇਹ ਫੈਸਲਾ ਲਿਆ ਗਿਆ। ਫੇਰਿਆਂ ਸਮੇਂ ਆਵਾਜ਼ ਨਿਕਲੀ ਕੈਸ਼ ਦੀ ਤਾਂ ਲੋਕਦੀਪ ਨੇ ਮੁੰਡੇ ਨਾਲ ਅਗਾਂਹ ਹੋ ਕੇ ਗੱਲ ਕੀਤੀ ਰਮਨ ਭਾਜੀ ਅਸੀਂ ਅਨੰਦ ਕਾਰਜ ਕਰ ਰਹੇ ਹਾਂ ਭੈਣ ਦਾ ਘਰ ਵਸਾਉਣਾ,ਅਸੀਂ ਧੀ ਦੇਕੇ ਪੁੱਤ ਸਹੇੜਣਾ ਵਿੱਚ ਵਿਸ਼ਵਾਸ ਰੱਖਦੇ ਹਾਂ। ਗੁਰੂ ਦੀ ਹਜ਼ੂਰੀ ਵਿੱਚ ਕਿਸੇ ਜੀਵ ਦਾ ਵੇਚ ਮੁੱਲ ਖਰੀਦ ਕਰਕੇ ਰਿਸ਼ਤਾ ਬਣਾਉਣਾ ਪਾਪ ਹੈ। ਨਵਕਿਰਨ ਵੀ ਬੜਾ ਹੌਸਲਾ ਕਰਕੇ ਭਰੇ ਹੋਏ ਗਲੇ ਨਾਲ ਬੋਲੀ ” ਕੁੜੀ ਕੋਈ ਵਸਤੂ ਹੈ ਜਿਸਨੂੰ ਵਸਤੂਆਂ ਵਿੱਚ ਸਜਾਕੇ ਆਪਣੇ ਘਰ ਲੈ ਜਾਣੋਗੇ ਭਾਜੀ।ਉਹ ਵੀ ਜ਼ਿੰਦਾ ਹੈ, ਕੋਈ ਲਾਸ਼ ਨਹੀਂ, ਸਨਮਾਨ ਨਾਲ ਜਿਉਣਾ ਚਾਹੁੰਦੀ।ਉਸਦਾ ਸਨਮਾਨ ਤੁਸੀਂ ਹੋ।ਤੁਸੀਂ ਕੁਝ ਬੋਲੋਗੇ ਨਹੀਂ।
ਵਿਆਹ ਵਾਲੇ ਮੁੰਡੇ ਨੇ ਹੱਥ ਜੋੜ, ਵੱਡਿਆਂ ਵਲੋਂ ਕਹੀ ਗੱਲ ਤੇ ਮਾਫ਼ੀ ਮੰਗੀ, ਘਰਦਿਆਂ ਨੂੰ ਚੁੱਪ ਕਰਵਾ ਆਪਣੇ ਫੇਰਿਆਂ ਦੀ ਰਸਮ ਪੂਰੀ ਕੀਤੀ,ਤੇ ਹੱਥ ਜੋੜ ਡੋਲੀ ਆਪਣੇ ਘਰ ਲੈ ਗਿਆ।ਡੋਲੀ ਜਾਣ ਤੋਂ ਬਾਅਦ , ਲੋਕਦੀਪ,ਨਵਕਿਰਨ ਵੱਲ ਸਤਿਕਾਰ ਦੀ ਨਜ਼ਰ ਨਾਲ ਦੇਖ ਕਹਿਣ ਲੱਗਾ “ਤੁਸੀਂ ਠੀਕ ਕਿਹਾ ਨਵਕਿਰਨ ਕੁੜੀਆਂ ਕੋਈ ਵਸਤੂ ਨਹੀਂ ਹਨ ਪਰ ਸਭ ਕੁੜੀਆਂ ਇਸਤਰਾਂ ਕਿਉਂ ਨਹੀਂ ਸੋਚਦੀਆਂ ਕਿਉਂ ਲਾਸ਼ਾਂ ਬਣੀਆਂ ਰਹਿੰਦੀਆਂ।” ਨਵਕਿਰਨ ਹੈਰਾਨ ਹੋ ਇੱਕ ਟੱਕ ਦੇਖਦੀ ਕਹਿੰਦੀ”ਮੁੰਡੇ ਵੀ ਤਾਂ ਤੁਹਾਡੇ ਵਾਂਗ ਸਭ ਜਿਉਂਦਾ ਨਹੀਂ।”
ਹੌਲੀ ਹੌਲੀ ਸਾਰੇ ਰਿਸ਼ਤੇਦਾਰ ਜਾਣੇ ਸ਼ੁਰੂ ਹੋ ਗਏ ਨਵਕਿਰਨ ਵੀ ਆਪਣੇ ਪਰਿਵਾਰ ਨਾਲ ਵਾਪਸ ਘਰ ਆ ਗਈ।
ਭੂਆ ਜੀ ਦੀ ਬੇਟੀ ਦਾ ਫੋਨ ਆਇਆ ਤਾਂ ਉਸਨੇ ਦੱਸਿਆ ਕਿ ਘਰ ਜਾ ਕੇ ਘਰਦਿਆਂ ਨੂੰ ਰਮਨ ਜੀ ਨੇ ਇਹੀ ਕਿਹਾ ਜ਼ੋ ਗਲਤੀ ਹੋਈ ਇਸ ਮਸਲੇ ਤੇ ਦੁਬਾਰਾ ਕੋਈ ਗੱਲ ਨਹੀਂ ਹੋਵੇਗੀ। ਮੈਨੂੰ ਉਹਨਾਂ ਆਪਣੀ ਜਗ੍ਹਾ ਪੂਰਾ ਸਨਮਾਨ ਦਿੱਤਾ। ਸਾਰਿਆਂ ਦੇ ਦਿਮਾਗ ਤੋਂ ਬੋਝ ਲੱਥਿਆ ਕਿ ਚਲੋਂ ਮੁੰਡਾਂ ਸਭ ਸਾਂਭ ਲਏਗਾ।
ਕਿੰਨੇ ਦਿਨ ਘਰ ਵਿਆਹ ਦੀਆਂ ਗੱਲਾਂ ਹੁੰਦੀਆਂ ਰਹੀਆਂ। ਘਰਦੇ ਲੋਕਦੀਪ ਦੀ ਤਾਰੀਫ਼ ਕਰਦੇ, ਨਵਕਿਰਨ ਨੂੰ ਜਾਪਦਾ ਜਿਵੇਂ ਕਿਸੇ ਸਮਾਜਿਕ ਨਾਇਕ ਦੀ ਗੱਲ਼ ਹੋ ਰਹੀ ਹੋਵੇ।
ਹਫ਼ਤੇ ਬਾਅਦ ਭੂਆ ਨਵਕਿਰਨ ਦੇ ਘਰ ਭਾਜੀ ਤੇ ਕਪੜੇ ਦੇਣ ਆਈ । ਭੂਆ ਨੇ ਸਾਰੇ ਪਰਿਵਾਰ ਦੇ ਇੱਕਠੇ ਬੈਠਣ ਤੇ ਲੋਕਦੀਪ ਦੇ ਘਰੋਂ ਨਵਕਿਰਨ ਲਈ ਰਿਸ਼ਤੇ ਦੀ ਮੰਗ ਕੀਤੀ। ਮੁੰਡੇ ਨੇ ਜੀਵਨ ਸਾਥੀ ਵਜੋਂ ਨਵਕਿਰਨ ਨੂੰ ਸਤਿਕਾਰ ਸਹਿਤ ਰਿਸ਼ਤਾ ਭੇਜਿਆ। ਭੂਆ ਨੇ ਕਿਹਾ ਬਹੁਤਾ ਅਮੀਰ ਘਰ ਤਾਂ ਨਹੀਂ ਪਰ ਰੋਟੀ ਦੀ ਕੋਈ ਤੰਗੀ ਨਹੀਂ,ਪੂਰਾ ਸਤਿਕਾਰ ਮਿਲੇਗਾ ਸਾਡੀ ਧੀ ਨੂੰ। ਘਰਦਿਆਂ ਨੇ ਨਵਕਿਰਨ ਨੂੰ ਪੁਛਿਆ ਤਾਂ ਉਸਨੇ ਕਿਹਾ ਜਿਸਤਰ੍ਹਾਂ ਤੁਹਾਨੂੰ ਠੀਕ ਲੱਗੇ।ਵਿਆਹ ਸਾਦਾ ਤੇ ਗੁਰ ਮਰਿਯਾਦਾ ਅਨੁਸਾਰ ਹੋਏਗਾ। ਨਵਕਿਰਨ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ, ਜਿਵੇਂ ਉਸਨੂੰ ਕੋਈ ਖਾਣ ਮਿਲ ਗਈ ਹੋਵੇ।
ਦੋ ਮਹੀਨੇ ਬਾਅਦ ਲੋਕਦੀਪ ਤੇ ਨਵਕਿਰਨ ਦਾ ਵਿਆਹ ਗੁਰਮਰਿਆਦਾ ਨਾਲ ਹੋਇਆ, ਸਾਰੇ ਸਭਿਆਚਾਰਕ ਸ਼ਗਨ ਵਿਹਾਰ ਕੀਤੇ ਗਏ, ਨਵਕਿਰਨ ਨੇ ਲੋਕਦੀਪ ਨੂੰ ਰਿਸ਼ਤੇਦਾਰਾਂ ਨਾਲ ਆਂਢੀਆ ਗੁਆਂਢੀਆਂ ਨਾਲ ਸਤਿਕਾਰਤ ਵਿਵਹਾਰ ਦੇਖਕੇ ਕਿਹਾ “ਲੋਕਦੀਪ ਜੀ ਤੁਸੀਂ ਵਾਕਿਆ ਹੀ ਲੋਕ ਦੀਪ ਹੋ।” ਲੋਕਦੀਪ ਹੱਸ ਕੇ ਕਹਿਣ ਲੱਗਾ”ਨਵਕਿਰਨ ਜੀ ਤੁਸੀਂ ਤਾਂ ਮੇਰੇ ਜੀਵਨ ਲਈ ਨਵ ਕਿਰਨ ਹੋ।”ਲਾਗੇ ਬੈਠੇ ਰਮਨ ਨੇ ਕਿਹਾਂ”ਤੇ ਸਾਡੀ ਜ਼ਿੰਦਗੀ ਵੀ ਦੀਪ ਤੇ ਕਿਰਨ ਨੇ ਰੁਸ਼ਨਾਈ ” ਸਾਰੇ ਉੱਚੀ ਉੱਚੀ ਹੱਸਣ ਲੱਗ ਪਏ।
ਹੌਲੀ ਹੌਲੀ ਸਾਰੇ ਲਾਗੋਂ ਉਠਦੇ ਗਏ।ਨਵਕਿਰਨ ਤੇ ਲੋਕਦੀਪ ਇਕਲੇ ਰਹਿ ਗਏ, ਲੋਕਦੀਪ ਕਹਿਣ ਲੱਗਾ “ਤੈਨੂੰ ਪਤਾ! ਕਿਰਨ ਜੀਵਣ ਸਾਥੀ ਦੀ ਚੋਣ ਆਪਣੇਂ ਵਿਚਾਰਾਂ ਦੇ ਅਧਾਰਿਤ ਹੋਣੀ ਚਾਹੀਦੀ, ਮੇਰੀ ਇਹੋ ਸੋਚ ਸੀ, ਪਰ ਅੱਜ ਦੇ ਕੁੜੀਆਂ ਮੁੰਡਿਆਂ ਕੋਲ ਵਿਚਾਰ ਹੈ ਹੀ ਨਹੀਂ , ਸੋਂਦੇ ਬਾਜ਼ੀ ਕਰਦੇ,ਜ਼ੋ ਕਿ ਮੇਰਾ ਇੱਕ ਡਰ ਬਣਿਆ ਹੋਇਆ ਸੀ ।ਮੇਰਾ ਇਹ ਸੁਪਨਾ ਤੇਰੇ ਅੰਦਰ ਦੀ ਜਾਗਦੀ ਔਰਤ ਨੂੰ ਦੇਖ ਪੁੰਗਰ ਪਿਆ, ਤੂੰ ਮੈਨੂੰ ਮੇਰੇ ਮਨ ਚ ਵੱਸਦੀ ਹੀਰ ਵਾਂਗ ਜਾਪੀ।ਨਵਕਿਰਨ ਨੇ ਹਾਂ ਚ ਸਿਰ ਹਿਲਾਉਂਦਿਆਂ ਕਿਹਾ” ਲੋਕਦੀਪ ਜੀ ਮੈਨੂੰ ਵੀ ਇਸ ਤਰ੍ਹਾਂ ਮਹਿਸੂਸ ਹੋਇਆ, ਜਿਵੇਂ ਹੀਰ ਦਿਵਾਨਗੀ ਚ ਰਾਂਝਾ ਰਾਂਝਾ ਕਹਿੰਦੀ ਆਪੇ ਰਾਂਝਾ ਹੋਈ ਉਵੇਂ ਤੁਹਾਨੂੰ ਮਿਲਕੇ ਜਿਵੇਂ ਮੈਂ ਲੋਕਦੀਪ ਹੋ ਗਈ,ਜਿਵੇਂ ਮੈਂ ਸੱਚਮੁੱਚ ਮੁਕੰਮਲ ਹੋ ਗਈ ਸਾਂ।”ਉਹ ਖੁਦ ਨੂੰ ਸੰਪੂਰਨ ਸਾਥੀ ਬਨਣ ਦਾ ਵਾਅਦਾ ਕਰਦੇ,ਹਮੇਸ਼ਾ ਸਾਕਾਰਾਤਮਕ ਸੋਚ ਤੇ ਸਮਾਜ ਸਿਰਜਣ ਚ ਆਪਣੇ ਪਰਿਵਾਰ ਨੂੰ ਇਕਾਈ ਬਣਾਵਾਂਗੇ,ਇਸ ਵਾਦੇ ਨਾਲ ਆਪਣੀ ਨਵੀਂ ਜ਼ਿੰਦਗੀ ਦੀ ਨੀਂਹ ਰੱਖ ਬਹੁਤ ਖੁਸ਼ ਹਨ।
ਨਵਜੋਤ ਕੌਰ ਨਿਮਾਣੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly