ਜਲੰਧਰ, ਅੱਪਰਾ, ਸਮਾਜ ਵੀਕਲੀ-ਪੰਜਾਬ ਤੇ ਪੰਜਾਬੀਆਂ ਨੂੰ ਹਮੇਸ਼ਾ ਹੀ ਉਨਾਂ ਲੋਕਾਂ ’ਤੇ ਮਾਣ ਰਿਹਾ ਹੈ, ਜੋ ਸਮੇਂ ਸਮੇਂ ’ਤੇ ਕਿਸੇ ਨਾ ਕਿਸੇ ਤਰੀਕੇ ਸਮਾਜ ਦਾ ਨਾਂ ਰੌਸ਼ਨ ਕਰਦੇ ਰਹਿੰਦੇ ਹਨ। ਅਜਿਹੇ ਵੀ ਵਿਅਕਤੀਤਵ ਦੇ ਮਾਲਕ ਹਨ ਇਤਿਹਾਸਕਾਰ ਸੋਹਣ ਸਿੰਘ ਖਾਲਸਾ ਕੇਨੈਡਾ ਤੇ ਰਾਮ ਲਾਲ ਉਰਫ ਰਾਮਾ ਯੂ. ਐਸ. ਏ ਪੁੱਤਰ ਸੱਚਖੰਡ ਵਾਸੀ ਚਿੰਤੂ ਰਾਮ ਗੜੀ ਮਹਾਂ ਸਿੰਘ। ਇਤਿਹਾਸਕਾਰ ਸੋਹਣ ਸਿੰਘ ਖਾਲਸਾ (ਕੇਨੈਡਾ) ਤੇ ਰਾਮ ਲਾਲ ਉਰਫ ਰਾਮਾ (ਯੂ. ਐੱਸ. ਏ) ਦੋ ਅਜਿਹੇ ਕਿਰਦਾਰ ਹਨ, ਜੋ ਕਿ ਵਿਦੇਸ਼ਾਂ ’ਚ ਰਹਿੰਦੇ ਹੋਏ ਵੀ ਆਪਣੀ ਜਨਮ ਭੂਮੀ ਪੰਜਾਬ ਨਾਲ ਅੰਤਾਂ ਦਾ ਮੋਹ ਰੱਖਦੇ ਹਨ ਤੇ ਸਮਾਜ ਸੇਵਾ ਦੇ ਰਾਹੀਂ ਪੰਜਾਬ ਨਾਲ ਆਪਣੀ ਸਾਂਝ ਨੂੰ ਹੋਰ ਪੀਡਾ ਕਰ ਰਹੇ ਹਨ। ਇਤਿਹਾਸਕਾਰ ਸੋਹਣ ਸਿੰਘ ਖਾਲਸਾ (ਕੇਨੈਡਾ) ਤੇ ਰਾਮ ਲਾਲ ਉਰਫ ਰਾਮਾ (ਯੂ. ਐੱਸ. ਏ) ਨੇ ਕੋਰੋਨਾ ਮਹਾਂਮਾਰੀ ਦੌਰਾਨ ਵੀ ਪੰਜਾਬ ’ਚ ਅਨੇਕਾਂ ਤਰਾਂ ਦੀ ਮੱਦਦ ਕੀਤੀ।
ਉਨਾਂ ਨੇ ਆਪਣੇ ਯਾਰਾਂ, ਦੋਸਤਾਂ ਤੇ ਸਨੇਹੀਆਂ ਰਾਹੀਂ ਲੋੜਵੰਦਾਂ ਤੱਕ ਸੁੱਕਾ ਰਾਸ਼ਨ ਤੇ ਹੋਰ ਸਮੱਗਰੀ ਪਹੁੰਚਦੀ ਕੀਤੀ। ਇਤਿਹਾਸਕਾਰ ਸੋਹਣ ਸਿੰਘ ਖਾਲਸਾ (ਕੇਨੈਡਾ) ਤੇ ਰਾਮ ਲਾਲ ਉਰਫ ਰਾਮਾ (ਯੂ. ਐੱਸ. ਏ) ਨੇ ਪਿੰਡ ’ਚ ਸਥਿਤ ਗੁਰੂਦੁਆਰਾ ਸਾਹਿਬ ਦੇ ਬਾਹਰ ਲੋੜਵੰਦਾਂ ਦੀ ਜਰੂਰਤ ਨੂੰ ਮੁੱਖ ਰੱਖਦੇ ਹੋਏ ਲਗਭਗ 4 ਲੱਖ ਰੁਪਏ ਦੀ ਲਾਗਤ ਨਾਲ ਇੱਕ ਵੱਡੀ ਸ਼ੈੱਡ ਦੀ ਉਸਾਰੀ ਕਰਵਾਈ ਤਾਂ ਕਿ ਜਰੂਰਤਮੰਦ ਲੋਕ ਇਸ ਸ਼ੈੱਡ ’ਚ ਆਪਣਾ ਕੋਈ ਵੀ ਵਿਆਹ ਸ਼ਾਦੀ ਜਾਂ ਹੋਰ ਸਮਾਗਮ ਸਧਾਰਨ ਖਰਚੇ ’ਤੇ ਕਰ ਸਕਣ। ਪ੍ਰੋਗਰਾਮਾਂ ’ਚ ਵਰਤਣ ਲਈ ਹੋਰ ਸਮਾਨ ਖਰੀਦ ਕੇ ਦਿੱਤਾ ਗਿਆ। ਇਸੇ ਤਰਾਂ ਪਿੰਡ ’ਚ ਸਟਰੀਟ ਲਾਈਟਾਂ ਦੀ ਸੇਵਾ ਵੀ ਕੀਤੀ ਗਈ। ਇਤਿਹਾਸਕਾਰ ਸੋਹਣ ਸਿੰਘ ਖਾਲਸਾ ਵਲੋਂ ਆਪਣਾ ਜਨਮ ਦਿਨ ਵੀ ਨਿਵੇਕਲੇ ਢੰਗ ਨਾਲ ਮਨਾਉਦੇ ਹੋਏ ਲਗਭਗ 50 ਹਜ਼ਾਰ ਦੀ ਕੀਮਤ ਦੇ ਹਾਈਬਿ੍ਰਡ ਫਲਾਂ ਵਾਲੇ ਪੌਦੇ ਆਪਣੀ ਜਨਮ ਭੂਮੀ ਦੇ ਇਲਾਕੇ ਦੇ ਪਿੰਡਾਂ ’ਚ ਲਗਵਾਏ ਗਏ। ਇਤਿਹਾਸਕਾਰ ਸੋਹਣ ਸਿੰਘ ਖਾਲਸਾ ਨੇ ਕੇਨੈਡਾ ’ਚ ਰਹਿੰਦੇ ਹੋਏ ਭਾਰਤ ਤੋਂ ਪੜਾਈ ਕਰਨ ਲਈ ਆਏ ਵਿਦਿਆਰਥੀਆਂ ਦੀ ਵੀ ਖੁੱਲੇ ਦਿਲ ਨਾਲ ਮੱਦਦ ਕੀਤੀ ਹੈ। ਉਨਾਂ ਨੇ ਵਿਦਿਆਰਥੀਆਂ ਨੂੰ ਕੋਰੋਨਾ ਸੰਕਟ ਸਮੇਂ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ, ਨੌਕਰੀਆਂ ਲੱਭਣ ’ਚ ਮੱਦਦ ਕੀਤੀ ਤੇ ਉਨਾਂ ਦੀ ਕਾਲਜਾਂ ਦੀ ਫੀਸ ਦਿੱਤੀ। ਆਪਣੇ ਜਨਮ ਦਿਨ ਦੀ ਤਰਾਂ ਇਤਿਹਾਸਕਾਰ ਸੋਹਣ ਸਿੰਘ ਖਾਲਸਾ ਆਪਣੇ ਪੁੱਤਰ ਅਮਨਦੀਪ ਸਿੰਘ ਚੌਹਾਨ ਦਾ ਜਨਮ ਦਿਨ ਵੀ ਨਿਵਕਲੇ ਢੰਗ ਨਾਲ ਮਨਾ ਰਹੇ ਹਨ।
ਉਹ ਆਪਣੇ ਪੁੱਤਰ ਦੇ ਜਨਮ ਦਿਨ ’ਤੇ ਮਿਤੀ 1 ਜਨਵਰੀ ਨੂੰ ਪਿੰਡ ਦੇ ਗੁਰੂਦੁਆਰਾ ਸਾਹਿਬ ਦੇ ਬਾਹਰ ਉਸਾਰੀ ਸ਼ੈੱਡ ਲਈ ਹੋਰ ਸਮਾਨ ਲੈਣ ਲੀ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੇ ਰਹੇ ਹਨ। ਇਤਿਹਾਸਕਾਰ ਸੋਹਣ ਸਿੰਘ ਖਾਲਸਾ ਨੇ ਦੱਸਿਆ ਕਿ ਉਹ ਵਿਸ਼ਵ ਪ੍ਰਸਿੱਧ ਕੰਪਨੀ ਐਮਾਜ਼ੋਨ ’ਚ ਕੰਮ ਕਰਦੇ ਹਨ, ਫਿਰ ਡਰਾਇਵਰੀ ਕਰਦੇ ਹਨ, ਕਥਾ ਕੀਰਤਨ ਕਰਦੇ ਹਨ, ਉਨਾਂ ਕੰਮਾਂ ਤੋਂ ਹੋਈ ਕਿਰਤ ਕਮਾਈ ’ਚ ਹੀ ਉਹ ਸਮਾਜ ਸੇਵਾ ਲਈ ਮਾਇਆ ਦਿੰਦੇ ਹਨ। ਉਨਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਕਿਰਤ ਕਮਾਈ ’ਚ ਸਮਾਜ ਸੇਵਾ ਲਈ ਕਾਰਜ ਕਰਦੇ ਰਹਿਣਾ ਚਾਹੀਦਾ ਹੈ। ਉਨਾਂ ਕਿਹਾ ਕਿ ਐੱਨ. ਆਰ. ਆਈ. ਵੀਰਾਂ ਨੂੰ ਵਿੱਦਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕਾਰਜ ਕਰਨੇ ਚਾਹੀਦੇ ਹਨ, ਹਸਪਤਾਲਾਂ ਦੀ ਹਾਲਤ ਸੁਧਾਰਨ ਲਈ ਯਤਨ ਕਰਦੇ ਰਹਿਣੇ ਚਾਹੀਦੇ ਹਨ ਤਾਂ ਕਿ ਆਉਣ ਵਾਲੇ ਦਿਨਾਂ ’ਚ ਪੰਜਾਬ ਦੁਨੀਆ ਦੇ ਬਾਕੀ ਰਾਜਾਂ ਵਾਂਗ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹਵੇ।
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly