ਜੰਮੂ-ਕਸ਼ਮੀਰ ’ਚ ਅਤਿਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਇਆ ਖਡੂਰ ਸਾਹਿਬ ਦਾ ਜਵਾਨ ਜਸਬੀਰ ਸਿੰਘ

ਸ੍ਰੀ ਗੋਇੰਦਵਾਲ ਸਾਹਿਬ (ਸਮਾਜ ਵੀਕਲੀ):   ਹਲਕਾ ਖਡੂਰ ਸਾਹਿਬ ਦੇ ਪਿੰਡ ਵਈਪੂਈਂ ਦਾ ਫੌਜੀ ਜਵਾਨ ਜਸਬੀਰ ਸਿੰਘ ਪੁੱਤਰ ਗੁਰਭੇਜ ਸਿੰਘ ਬੀਤੀ ਦੇਰ ਰਾਤ ਅਤਿਵਾਦੀਆਂ  ਨਾਲ ਲੋਹਾ ਲੈਂਦੇ ਸ਼ਹੀਦ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਦੇਰ ਰਾਤ ਅਤਿਵਾਦੀਆਂ ਨਾਲ ਮੁਕਾਬਲੇ ਵਿੱਚ ਜਸਬੀਰ ਸਿੰਘ ਸ਼ਹੀਦ ਹੋ ਗਿਆ। ਉਹ ਸਾਲ 2014 ਵਿੱਚ ਰਾਸ਼ਟਰੀ ਰਾਇਫਲ ਵਿੱਚ ਬਤੌਰ ਲਾਂਸ ਨਾਇਕ ਭਰਤੀ ਹੋਇਆ ਸੀ ਤੇ ਜੰਮੂ-ਕਸ਼ਮੀਰ ਵਿੱਚ ਤਾਇਨਾਤ ਸੀ। ਜਸਬੀਰ ਸਿੰਘ ਕੁਵਾਰਾ ਸੀ ਅਤੇ ਉਸ ਦੀ ਇਕ ਭੈਣ ਅਤੇ ਭਰਾ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਨਾਲ ਆਪਣੀ ਸਾਂਝ ਨੂੰ ਸਮਾਜ ਸੇਵਾ ਜ਼ਰੀਏ ਹੋਰ ਡੂੰਘਾ ਕਰ ਰਹੇ ਨੇ ਸਮਾਜ ਸੇਵਕ ਇਤਿਹਾਸਕਾਰ ਸੋਹਣ ਸਿੰਘ ਖਾਲਸਾ (ਕੇਨੈਡਾ) ਤੇ ਰਾਮ ਲਾਲ ਉਰਫ ਰਾਮਾ (ਯੂ. ਐੱਸ. ਏ)
Next articleਸਮਰਾਲਾ: ਰਾਜੇਵਾਲ ਸਣੇ ਸੂਬੇ ਦੀਆਂ 22 ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਫ਼ਖ਼ਰ-ਏ-ਪੰਜਾਬ’ ਸਨਮਾਨ