ਸ੍ਰੀਮਤੀ ਸਿਮਰਜੀਤ ਕੌਰ ਪਿੰਡ ਚੱਕ ਸਾਹਬੂ ਦੇ ਸਰਪੰਚ ਬਣੇ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਇਸ ਵਾਰ ਦੀ ਪੰਚਾਇਤੀ ਚੋਣ ‘ਚ ਕਰੀਬੀ ਪਿੰਡ ਚੱਕ ਸਾਹਬੂ ਵਿਖੇ ਸ੍ਰੀਮਤੀ ਸਿਮਰਜੀਤ ਕੌਰ ਪਿੰਡ ਦੇ ਸਰਪੰਚ ਚੁਣੇ ਗਏ | ਉਨਾਂ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ  477 ਵੋਟਾਂ ਨਾਲ ਹਰਾਇਆ | ਇਸ ਮੌਕੇ ਬੋਲਦਿਆਂ ਚੌਧਰੀ ਸੋਮਪਾਲ ਮੈਂਗੜਾ ਨੇ ਕਿਹਾ ਕਿ ਪੂਰੇ ਪਿੰਡ ਨੇ ਹੀ ਉਨਾਂ ਨੂੰ  ਭਾਰੀ ਸਮਰਥਨ ਦੇ ਕੇ ਪਿੰਡ ਦੀ ਸਰਪੰਚ ਬਣਾਇਆ ਹੈ | ਇਸ ਮੌਕੇ ਉਨਾਂ ਸਾਰੇ ਵੋਟਰਾਂ ਤੇ ਸਪੋਟਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਕਾਰਜਾਂ ਨੂੰ  ਬਿਨਾਂ ਕਿਸੇ ਭੇਦਭਾਵ ਤੋਂ ਨੇਪਰੇ ਚਾੜਨਗੇ | ਇਸ ਮੌਕੇ ਗੁਰਪ੍ਰੀਤ ਸਿੰਘ, ਤੀਰਥ ਸਿੰਘ, ਤਰਸੇਮ ਲਾਲ, ਕਮਲੇਸ਼ ਕੌਰ, ਕੁਲਵਿੰਦਰ ਕੌਰ, ਚੌਧਰੀ ਸੋਮਪਾਲ ਮੈਂਗੜਾ, ਬਲਵੀਰ ਕੌਰ ਤੇ ਬਲਵਿੰਦਰ ਸਿੰਘ ਪੰਚ ਵੀ ਚੁਣੇ ਗਏ | ਇਸ ਮੌਕੇ ਨੰਬਰਦਾਰ ਬਲਵਿੰਦਰ ਕੌਰ, ਨੰਬਰਦਾਰ ਝਲਮਣ ਸਿੰਘ, ਨੰਬਰਦਾਰ ਦਰਬਾਰਾ ਸਿੰਘ, ਕੇਸਰ ਮੈਂਗੜਾ, ਬਲਕਾਰ ਸਿੰਘ ਸਹੋਤਾ, ਸੋਹਣੀ ਸਹੋਤਾ, ਐਡਵੋਕੇਟ ਪੰਕਜ ਸ਼ਰਮਾ, ਬਖਸ਼ੀਸ਼ ਕੌਰ ਸਾਬਕਾ ਪੰਚ, ਰਕੇਸ਼ ਕੁਮਾਰ ਬੱਬੂ, ਰਚਨਾ ਦੇਵੀ ਸਾਬਕਾ ਸਰਪੰਚ, ਕਮਲ ਕੁਮਾਰ ਚੱਕ ਸਾਹਬੂ, ਵਿੱਕੀ ਚੱਕ ਸਾਹਬੂ, ਮਾਸਟਰ ਪਿਆਰਾ ਲਾਲ ਆਦਿ ਵੀ ਹਾਜ਼ਰ ਸਨ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰੁੱਖ ਲਗਾਈਏ….
Next article‘ਅਸਤੀਫ਼ਾ ਦੇ ਗਿਆ ਜਥੇਦਾਰ’