ਦੀਪ ਜਗਾਈਏ, ਖੁਸ਼ੀਆਂ ਮਨਾਈਏ,ਪਟਾਖ਼ੇ ਬਿਲਕੁਲ ਨਾ ਚਲਾਈਏ
ਵਾਤਾਵਰਨ ਪ੍ਰਦੂਸ਼ਣ ਦੇ ਮੱਦੇਨਜ਼ਰ ਦੀਵਾਲੀ ਪਟਾਖ਼ੇ ਰਹਿਤ ਮਨਾਈ ਜਾਵੇ – ਅਟਵਾਲ
ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਦੀਵਾਲੀ ਰੋਸ਼ਨੀਆਂ ਅਤੇ ਖੁਸ਼ੀਆਂ ਦਾ ਤਿਉਹਾਰ ਹੈ,ਵਾਤਾਵਰਨ ਪ੍ਰਦੂਸ਼ਣ ਦੇ ਮੱਦੇਨਜ਼ਰ ਦੀਵਾਲੀ ਪਟਾਖ਼ੇ ਰਹਿਤ ਮਨਾਈ ਜਾਣੀ ਚਾਹੀਦੀ ਹੈ। ਇੱਕ ਤਾਂ ਵਾਤਾਵਰਨ ਪ੍ਰਦੂਸ਼ਣ ਨਹੀਂ ਹੋਵੇਗਾ ਦੂਜਾ ਦਰਦਨਾਕ ਘਟਨਾਵਾਂ ਤੋਂ ਬਚਿਆ ਜਾਵੇਗਾ। ਇਹ ਸ਼ਬਦ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਪ੍ਰੈੱਸ ਦੇ ਸੰਦੇਸ਼ ਜਾਰੀ ਕਰਦੇ ਹੋਏ ਕਹੇ।
ਉਨਾਂ ਕਿਹਾ ਕੇ ਹਾਲਾਤ ਸੁਖਾਵੇਂ ਨਹੀਂ ਹਨ,ਇਨਸਾਨ ਵਾਤਾਵਰਨ ਪ੍ਰਦੂਸ਼ਣ ਕਾਰਨ ਭਿਆਨਕ ਬਿਮਾਰੀਆਂ ਦੀ ਜਕੜ ਵਿਚ ਹੈ,ਗਲੇਸ਼ੀਅਰ ਪਿਘਲ ਰਹੇ ਹਨ, ਦਰੱਖਤਾਂ/ਜੰਗਲਾਂ ਦੀ ਕਟਾਈ ਅੰਨੇਵਾਹ ਹੋ ਰਹੀ ਹੈ। ਹੋਰ ਨਹੀਂ ਤਾਂ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਰੱਖਿਅਤ ਭਵਿੱਖ ਲਈ ਵਾਤਾਵਰਨ ਪ੍ਰਦੂਸ਼ਣ ਨੂੰ ਹਰ ਹੀਲੇ ਰੋਕਣਾ ਪਵੇਗਾ।
ਉਨਾਂ ਕਿਹਾ ਕਿ ਬੈਪਟਿਸਟ ਚੈਰੀਟੇਬਲ ਸੋਸਾਇਟੀ ਵੱਲੋਂ ਵਾਤਾਵਰਨ ਪ੍ਰਦੂਸ਼ਣ ਨੂੰ ਧਿਆਨ ਵਿੱਚ ਰੱਖਦੇ ਹੋਏ ਬਕਾਇਦਾ ਤੌਰ ਤੇ ਮਤਾ ਪਾਸ ਕੀਤਾ ਗਿਆ ਹੈ ਕਿ ਸੋਸਾਇਟੀ ਦੇ ਮੈਂਬਰ ਬਿਲਕੁਲ ਪਟਾਖ਼ੇ ਰਹਿਤ ਦੀਵਾਲੀ ਮਨਾਉਣਗੇ। ਸੋਸਾਇਟੀ ਦੇ ਬੁਲਾਰੇ ਹਰਪਾਲ ਸਿੰਘ ਦੇਸਲ ਨੇ ਨੌਜਵਾਨ ਵਰਗ ਖਾਸ ਕਰ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬਾਨ ਦੇ ਸੰਦੇਸ਼ ‘ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਨੂੰ ਯਾਦ ਕਰਦੇ ਹੋਏ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ। ਇਸ ਮੌਕੇ ਤੇ ਬਰਨਾਬਾਸ ਰੰਧਾਵਾ,ਸਰਬਜੀਤ ਸਿੰਘ,ਅਰੁਨ ਅਟਵਾਲ,ਰਾਬਿੰਦਰ ਕੌਰ, ਅਨੁਪਮ ਅਟਵਾਲ, ਹਰਪ੍ਰੀਤ ਕੌਰ, ਆਦਿ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly